ਕੈਨੇਡਾ : ਦੋ ਵਿਆਹਾਂ ''ਚ ਸ਼ਾਮਲ ਹੋਏ 17 ਮਹਿਮਾਨਾਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ

Thursday, Nov 12, 2020 - 05:30 PM (IST)

ਕੈਨੇਡਾ : ਦੋ ਵਿਆਹਾਂ ''ਚ ਸ਼ਾਮਲ ਹੋਏ 17 ਮਹਿਮਾਨਾਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ

ਟੋਰਾਂਟੋ- ਕੈਨੇਡਾ ਵਿਚ ਕੋਰੋਨਾ ਵਾਇਰਸ ਬਹੁਤੀ ਤੇਜ਼ੀ ਨਾਲ ਫੈਲ ਰਿਹਾ ਹੈ ਪਰ ਅਜੇ ਵੀ ਵਿਆਹ-ਸ਼ਾਦੀਆਂ ਵਿਚ ਲੋਕ ਵੱਡੀ ਗਿਣਤੀ ਵਿਚ ਇਕੱਠੇ ਹੋ ਰਹੇ ਹਨ। ਇਸ ਕਾਰਨ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਹਨ। ਇਕ ਰਿਪੋਰਟ ਵਿਚ ਦੱਸਿਆ ਗਿਆ ਹੈ ਕਿ ਵਾਉਗਾਨ ਵਿਚ ਦੋ ਵਿਆਹਾਂ ਵਿਚ ਸ਼ਾਮਲ ਹੋਏ ਕਈ ਮਹਿਮਾਨ ਕੋਰੋਨਾ ਵਾਇਰਸ ਦੇ ਸ਼ਿਕਾਰ ਹੋ ਗਏ ਹਨ। ਦੱਸਿਆ ਜਾ ਰਿਹਾ ਹੈ ਕਿ 17 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ। 

ਬੁੱਧਵਾਰ ਨੂੰ ਯਾਰਕ ਰੀਜਨ ਪਬਲਿਕ ਹੈਲਥ ਮੁਤਾਬਕ 28 ਅਕਤੂਬਰ ਤੇ 30 ਅਕਤੂਬਰ ਨੂੰ ਹੋਏ ਇਨ੍ਹਾਂ ਵਿਆਹਾਂ ਵਿਚ ਮਹਿਮਾਨ ਕੋਰੋਨਾ ਦੇ ਸ਼ਿਕਾਰ ਹੋਏ ਹਨ। ਦੱਸਿਆ ਜਾ ਰਿਹਾ ਹੈ ਕਿ ਯਾਰਕ ਰੀਜਨ ਦੇ 12 ਅਤੇ ਟੋਰਾਂਟੋ ਦੇ 5 ਲੋਕ ਕੋਰੋਨਾ ਦੇ ਸ਼ਿਕਾਰ ਹੋਏ ਹਨ। ਇਨ੍ਹਾਂ ਵਿਚੋਂ 9 ਲੋਕਾਂ ਨੇ ਦੋਹਾਂ ਵਿਆਹਾਂ ਵਿਚ ਸ਼ਿਰਕਤ ਕੀਤੀ ਸੀ। 

28 ਅਕਤੂਬਰ ਨੂੰ ਵਿਆਹ ਵਿਚ 3 ਵੱਡੇ ਸਮਾਗਮ ਕੀਤੇ ਗਏ ਸਨ, ਜਿਸ ਵਿਚ ਕਾਫੀ ਮਹਿਮਾਨ ਪੁੱਜੇ ਸਨ। ਮਾਰਖਮ ਘਰ ਵਿਚ ਹੋਏ ਵਿਆਹ ਤੋਂ ਪਹਿਲੇ ਸਮਾਗਮ ਵਿਚ 14 ਮਹਿਮਾਨ ਆਏ ਸਨ। ਵਿਆਹ ਵਾਲੇ ਦਿਨ 140 ਅਤੇ ਇਸ ਦੇ ਬਾਅਦ ਰੱਖੇ ਗਏ ਇਕ ਹੋਰ ਸਮਾਗਮ ਵਿਚ 10 ਲੋਕ ਸ਼ਾਮਲ ਹੋਏ। ਦੂਜੇ ਵਿਆਹ ਵਿਚ ਵੀ ਲਗਭਗ ਇਸੇ ਤਰ੍ਹਾਂ ਮਹਿਮਾਨਾਂ ਦੀ ਗਿਣਤੀ ਰਹੀ ਸੀ। ਦੱਸ ਦਈਏ ਕਿ ਇਸ ਤੋਂ ਪਹਿਲਾਂ ਪਿਛਲੇ ਮਹੀਨੇ ਇਕ ਵਿਆਹ ਕਾਰਨ 44 ਲੋਕ ਕੋਰੋਨਾ ਦੇ ਸ਼ਿਕਾਰ ਹੋਏ ਸਨ। ਦੱਸਿਆ ਜਾ ਰਿਹਾ ਹੈ ਕਿ ਇਹ ਤੀਜਾ ਮਾਮਲਾ ਹੈ, ਜਿਸ ਵਿਚ ਵਿਆਹ ਕਾਰਨ ਲੋਕ ਕੋਰੋਨਾ ਵਾਇਰਸ ਦੇ ਸਿਕਾਰ ਹੋਏ ਹਨ। 
 


author

Lalita Mam

Content Editor

Related News