ਮਾਲਦੀਵ ਦੇ ਪ੍ਰੌਸੀਕਿਊਟਰ ਜਨਰਲ ''ਤੇ ਹਮਲਾ ਕਰਨ ਵਾਲੇ ਦੋ ਸ਼ੱਕੀ ਭੇਜੇ ਗਏ ਰਿਮਾਂਡ ''ਤੇ

Friday, Feb 02, 2024 - 04:53 PM (IST)

ਮਾਲਦੀਵ ਦੇ ਪ੍ਰੌਸੀਕਿਊਟਰ ਜਨਰਲ ''ਤੇ ਹਮਲਾ ਕਰਨ ਵਾਲੇ ਦੋ ਸ਼ੱਕੀ ਭੇਜੇ ਗਏ ਰਿਮਾਂਡ ''ਤੇ

ਮਾਲੇ (ਭਾਸ਼ਾ)- ਮਾਲਦੀਵ ਦੇ ਪ੍ਰੌਸੀਕਿਊਟਰ ਜਨਰਲ 'ਤੇ ਹਮਲੇ ਦੇ ਮਾਮਲੇ ਵਿਚ ਗ੍ਰਿਫ਼ਤਾਰ ਕੀਤੇ ਗਏ ਦੋ ਲੋਕਾਂ ਨੂੰ ਮੁਕੱਦਮਾ ਪੂਰਾ ਹੋਣ ਤੱਕ ਹਿਰਾਸਤ ਵਿਚ ਭੇਜ ਦਿੱਤਾ ਗਿਆ। ਸਥਾਨਕ ਮੀਡੀਆ ਨੇ ਸ਼ੁੱਕਰਵਾਰ ਨੂੰ ਇਹ ਖ਼ਬਰ ਦਿੱਤੀ। ਹਮਲੇ ਵਿੱਚ ਪ੍ਰੌਸੀਕਿਊਟਰ ਜਨਰਲ ਦੇ ਖੱਬੇ ਹੱਥ ਦੀ ਹੱਡੀ ਟੁੱਟ ਗਈ ਸੀ। 

ਪੜ੍ਹੋ ਇਹ ਅਹਿਮ ਖ਼ਬਰ-ਕਲਯੁੱਗੀ ਪੁੱਤ ਨੇ ਵੱਢਿਆ ਪਿਓ ਦਾ ਸਿਰ, ਫਿਰ ਆਨਲਾਈਨ ਕੀਤਾ ਪੋਸਟ

ਵੀਰਵਾਰ ਨੂੰ ਦੋ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ ਪੁਲਸ ਨੇ ਕਿਹਾ ਸੀ ਕਿ ਬੁੱਧਵਾਰ ਨੂੰ ਪ੍ਰੌਸੀਕਿਊਟਰ ਜਨਰਲ ਹੁਸੈਨ ਸ਼ਮੀਮ 'ਤੇ ਹਥੌੜੇ ਨਾਲ ਕੀਤਾ ਗਿਆ ਹਮਲਾ "ਪਹਿਲਾਂ ਤੋਂ ਯੋਜਨਾਬੱਧ" ਸੀ। ਇਸ ਘਟਨਾ ਨੇ ਰਾਸ਼ਟਰਪਤੀ ਮੁਹੰਮਦ ਮੁਈਜ਼ੂ ਦੀ ਸਰਕਾਰ ਅਤੇ ਵਿਰੋਧੀ ਧਿਰ ਦਰਮਿਆਨ ਸ਼ਬਦੀ ਜੰਗ ਛੇੜ ਦਿੱਤੀ। Edition.mv ਨਿਊਜ਼ ਪੋਰਟਲ ਅਨੁਸਾਰ ਪੁਲਸ ਨੇ ਕਿਹਾ ਕਿ ਸ਼ੱਕੀਆਂ ਨੂੰ ਗ੍ਰਿਫ਼ਤਾਰ ਕਰਨ ਵਿੱਚ "ਲੰਬਾ ਸਮਾਂ ਨਹੀਂ ਲੱਗਾ" ਅਤੇ ਜਾਂਚ ਵਿੱਚ ਤੇਜ਼ੀ ਲਿਆਉਣ ਲਈ ਸਾਰੇ ਯਤਨ ਕੀਤੇ ਜਾ ਰਹੇ ਹਨ। ਸ਼ਮੀਮ 'ਤੇ ਬੁੱਧਵਾਰ ਸਵੇਰੇ ਨੂਰ ਮਸਜਿਦ ਨੇੜੇ ਉਸ ਦੇ ਘਰ ਸਾਹਮਣੇ ਉਸ ਸਮੇਂ ਹਮਲਾ ਕੀਤਾ ਗਿਆ ਜਦੋਂ ਉਹ ਆਪਣੇ ਬੱਚੇ ਨੂੰ ਸਕੂਲ ਛੱਡ ਕੇ ਵਾਪਸ ਆ ਰਿਹਾ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 


author

Vandana

Content Editor

Related News