ਪਾਕਿਸਤਾਨ ਵਿਚ 4 ਸਾਲਾ ਲੜਕੀ ਦੇ ਕਤਲ ਮਾਮਲੇ ਵਿਚ 2 ਸ਼ੱਕੀ ਗ੍ਰਿਫਤਾਰ

Wednesday, Feb 07, 2018 - 04:53 PM (IST)

ਪਾਕਿਸਤਾਨ ਵਿਚ 4 ਸਾਲਾ ਲੜਕੀ ਦੇ ਕਤਲ ਮਾਮਲੇ ਵਿਚ 2 ਸ਼ੱਕੀ ਗ੍ਰਿਫਤਾਰ

ਪੇਸ਼ਾਵਰ (ਭਾਸ਼ਾ)- ਪਾਕਿਸਤਾਨੀ ਪੁਲਸ ਨੇ ਦੇਸ਼ ਦੇ ਉੱਤਰੀ-ਪੱਛਮ ਖੈਬਰ ਪਖਤੂਨਖਵਾ ਸੂਬੇ ਵਿਚ ਚਾਰ ਸਾਲਾ ਇਕ ਲੜਕੀ ਨਾਲ ਕਥਿਤ ਤੌਰ ਉੱਤੇ ਜਬਰ ਜਨਾਹ ਅਤੇ ਉਸ ਨੂੰ ਕਤਲ ਕਰਨ ਦੇ ਮਾਮਲੇ ਵਿਚ ਸ਼ਾਮਲ ਇਕ ਰਿਸ਼ਤੇਦਾਰ ਸਣੇ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ। ਜਨਵਰੀ ਮਹੀਨੇ ਵਿਚ ਖੇਤ ਵਿਚ ਇਸ ਲੜਕੀ ਦੀ ਲਾਸ਼ ਮਿਲੀ ਸੀ। ਮੁੱਖ ਮੁਲਜ਼ਮ 15 ਸਾਲਾ ਮੁਹੰਮਦ ਨਬੀ ਇਕ ਸਥਾਨਕ ਰੈਸਟੋਰੈਂਟ ਵਿਚ ਕੰਮ ਕਰਦਾ ਹੈ ਅਤੇ ਪੀੜਤਾ ਦਾ ਰਿਸ਼ਤੇਦਾਰ ਵੀ ਹੈ। ਖੈਬਰ ਪਖਤੂਨਖਵਾ ਦੇ ਪੁਲਸ ਆਈ. ਜੀ. ਸਲੇਹੁਦੀਨ ਮਹਿਸੂਦ ਨੇ ਅੱਜ ਦੱਸਿਆ ਕਿ ਉਸ ਨੇ ਆਪਣਾ ਇਲਜ਼ਾਮ ਕਬੂਲ ਕਰ ਲਿਆ ਹੈ। ਇਕ ਪੱਤਰਕਾਰ ਸੰਮਲੇਨ ਨੂੰ ਸੰਬੋਧਿਤ ਕਰਦੇ ਹੋਏ ਮਹਿਸੂਦ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਸ਼ੱਕੀਆਂ ਨੇ ਗੰਨੇ ਦੇ ਖੇਤ ਵਿਚ ਲੜਕੀ ਦਾ ਜਿਣਸੀ ਸ਼ੋਸ਼ਣ ਕਰਨ ਦੀ ਕੋਸ਼ਿਸ਼ ਦੌਰਾਨ ਗਲਾ ਘੁੱਟ ਕੇ ਉਸ ਨੂੰ ਕਤਲ ਕਰਨ ਦੀ ਗੱਲ ਮੰਨੀ ਹੈ। ਇਕ ਨਿਊਜ਼ ਚੈਨਲ ਮੁਤਾਬਕ ਬਿਨਾਂ ਸਬੂਤ ਵਾਲੇ ਮਾਮਲੇ ਵਿਚ ਘਟਨਾ ਵਾਲੀ ਥਾਂ ਨੇੜੇ ਇਕ ਪੱਤੇ ਉੱਤੇ ਡਿੱਗੀ ਖੂਨ ਦੀ ਇਕ ਬੂੰਦ ਨਾਲ ਡੀ.ਐਨ. ਏ. ਨਮੂਨਾ ਲੈ ਕੇ ਸ਼ੱਕੀ ਦਾ ਪਤਾ ਲਗਾਇਆ ਗਿਆ। ਇਸ ਵਿਚ ਦੱਸਿਆ ਗਿਆ ਹੈ ਕਿ ਆਈ.ਜੀ. ਨੇ ਦਾਅਵਾ ਕੀਤਾ ਸੀ ਕਿ ਇਹ ਕਤਲ ਤੋਂ ਪਹਿਲਾਂ ਜਬਰ ਜਨਾਹ ਦੀ ਕੋਸ਼ਿਸ਼ ਦਾ ਮਾਮਲਾ ਸੀ। ਹਾਲਾਂਕਿ ਪੰਜਾਬ ਫਾਰੈਂਸਿਕ ਸਾਇੰਸ ਏਜੰਸੀ (ਪੀ.ਐਫ.ਐਸ.ਏ.) ਨੇ ਪਹਿਲਾਂ ਪੁਸ਼ਟੀ ਕੀਤੀ ਸੀ ਕਿ ਕਤਲ ਤੋਂ ਪਹਿਲਾਂ ਲੜਕੀ ਨਾਲ ਜਬਰ ਜਨਾਹ ਕੀਤਾ ਗਿਆ ਸੀ। ਲੜਕੇ 13 ਜਨਵਰੀ ਨੂੰ ਆਪਣੇ ਘਰ ਨੇੜੇ ਸਥਿਤ ਗੰਨੇ ਦੇ ਇਕ ਖੇਤ ਵਿਚ ਲੜਕੀ ਨੂੰ ਲੈ ਗਏ। ਅਗਲੇ ਦਿਨ ਉਸ ਦੀ ਲਾਸ਼ ਬਰਾਮਦ ਕੀਤੀ ਗਈ।


Related News