ਪਾਕਿਸਤਾਨ ਦੇ ਉੱਤਰੀ ਵਜ਼ੀਰਿਸਤਾਨ ''ਚ ਅੱਤਵਾਦੀ ਹਮਲੇ ''ਚ ਦੋ ਫ਼ੌਜੀਆਂ ਦੀ ਮੌਤ

Wednesday, May 25, 2022 - 05:47 PM (IST)

ਪਾਕਿਸਤਾਨ ਦੇ ਉੱਤਰੀ ਵਜ਼ੀਰਿਸਤਾਨ ''ਚ ਅੱਤਵਾਦੀ ਹਮਲੇ ''ਚ ਦੋ ਫ਼ੌਜੀਆਂ ਦੀ ਮੌਤ

ਇੰਟਰਨੈਸ਼ਨਲ ਡੈਸਕ- ਪਾਕਿਸਤਾਨ ਦੇ ਉੱਤਰੀ ਵਜ਼ੀਰਿਸਤਾਨ ਜ਼ਿਲੇ 'ਚ ਸੋਮਵਾਰ ਨੂੰ ਇਕ ਚੈੱਕ ਪੋਸਟ 'ਤੇ ਹੋਏ ਅੱਤਵਾਦੀ ਹਮਲੇ 'ਚ 2 ਪਾਕਿਸਤਾਨੀ ਫ਼ੌਜੀਆਂ ਦੀ ਮੌਤ ਹੋ ਗਈ। ਪਾਕਿਸਤਾਨੀ ਫ਼ੌਜ ਦੀ ਮੀਡੀਆ ਵਿੰਗ ਇੰਟਰ-ਸਰਵਿਸਿਜ਼ ਪਬਲਿਕ ਰਿਲੇਸ਼ੰਸ (ਆਈ ਐੱਸ ਪੀ ਆਰ) ਵਲੋਂ ਜਾਰੀ ਇਕ ਪ੍ਰੈੱਸ ਬਿਆਨ ਦੇ ਮੁਤਾਬਕ, '23 ਮਈ ਨੂੰ ਅੱਤਵਾਦੀਆਂ ਨੇ ਉੱਤਰੀ ਵਜ਼ੀਰਿਸਤਾਨ ਜ਼ਿਲੇ ਦੇ ਮੀਰ ਅਲੀ ਦੇ ਆਮ ਇਲਾਕੇ 'ਚ ਇਕ ਫ਼ੌਜੀ ਚੌਕੀ 'ਤੇ ਹਮਲਾ ਕੀਤਾ, ਜਿਸ ਤੋਂ ਬਾਅਦ ਫ਼ੌਜੀਆਂ ਨੇ ਜਵਾਬੀ ਹਮਲਾ ਸ਼ੁਰੂ ਕੀਤਾ।

ਖ਼ਬਰਾਂ ਮੁਤਾਬਕ ਗੋਲੀਬਾਰੀ ਦੇ ਦੌਰਾਨ ਸਿਪਾਹੀ ਜ਼ਹੂਰ ਖ਼ਾਨ (20) ਤੇ ਸਿਪਾਹੀ ਰਹੀਮ ਗੁਲ (23) ਦੀ ਮੌਤ ਹੋ ਗਈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ 15 ਅ੍ਰਪੈਲ ਨੂੰ ਉੱਤਰੀ ਵਜ਼ੀਰਿਸਤਾਨ 'ਚ ਅਫ਼ਗਾਨਿਸਤਾਨ ਸਰਹੱਦ ਦੇ ਕੋਲ ਇਕ ਫ਼ੌਜੀ ਕਾਫ਼ਿਲੇ 'ਤੇ ਅੱਤਵਾਦੀਆਂ ਵਲੋਂ ਕੀਤੇ ਗਏ ਹਮਲੇ 'ਚ ਪਾਕਿਸਤਾਨੀ ਫ਼ੌਜ ਦੇ 7 ਜਵਾਨ ਸ਼ਹੀਦ ਹੋ ਗਏ ਸਨ। ਇਸ ਤੋਂ ਪਹਿਲਾਂ ਫੌਜ ਦੇ ਮੀਡੀਆ ਵਿੰਗ ਨੇ ਕੁਝ ਦਿਨ ਪਹਿਲਾਂ ਦੱਸਿਆ ਸੀ ਕਿ 14 ਅਪ੍ਰੈਲ ਨੂੰ ਕਬਾਇਲੀ ਜ਼ਿਲੇ ਦੇ ਈਸ਼ਾਮ ਇਲਾਕੇ 'ਚ ਅੱਤਵਾਦੀਆਂ ਨੇ ਸੁਰੱਖਿਆ ਬਲਾਂ ਦੇ ਇਕ ਵਾਹਨ 'ਤੇ ਹਮਲਾ ਕੀਤਾ। ਇਸ ਮੁਠਭੇੜ 'ਚ ਚਾਰ ਅੱਤਵਾਦੀ ਮਾਰੇ ਗਏ ਸਨ।


author

Tarsem Singh

Content Editor

Related News