ਪਾਕਿਸਤਾਨ ''ਚ ਬੰਬ ਧਮਾਕੇ ''ਚ 2 ਪੁਲਸ ਮੁਲਾਜ਼ਮਾਂ ਦੀ ਮੌਤ

Saturday, Nov 13, 2021 - 04:22 PM (IST)

ਖ਼ੈਬਰ ਪਖ਼ਤੂਨਖਵਾ (ਵਾਰਤਾ)- ਪਾਕਿਸਤਾਨ ਦੇ ਖ਼ੈਬਰ ਪਖ਼ਤੂਨਖਵਾ ਸੂਬੇ ਦੇ ਬਾਜ਼ਾਰ 'ਚ ਸ਼ਨੀਵਾਰ ਸਵੇਰੇ ਹੋਏ ਬੰਬ ਧਮਾਕੇ 'ਚ 2 ਪੁਲਸ ਮੁਲਾਜ਼ਮਾਂ ਦੀ ਮੌਤ ਹੋ ਗਈ। ਜੀਓ ਟੀਵੀ ਨੇ ਡੀ.ਪੀ.ਓ. ਅਬਦੁਲ ਸ਼ਮਾਦ ਖ਼ਾਨ ਦੇ ਹਵਾਲੇ ਨਾਲ ਕਿਹਾ ਕਿ ਬੰਬ ਧਮਾਕਾ ਪੁਲਸ ਵਾਲਿਆਂ ਨੂੰ ਮਾਰਨ ਦੇ ਉਦੇਸ਼ ਨਾਲ ਰਾਘਗਨ ਡੈਮ ਨੇੜੇ ਕੀਤਾ ਗਿਆ ਸੀ।

ਖਾਨ ਨੇ ਕਿਹਾ ਕਿ ਧਮਾਕਾ ਰਿਮੋਟ ਕੰਟਰੋਲ ਯੰਤਰ ਜ਼ਰੀਏ ਕੀਤਾ ਗਿਆ ਹੈ। ਸੁਰੱਖਿਆ ਏਜੰਸੀਆਂ ਨੇ ਇਲਾਕੇ ਦੀ ਘੇਰਾਬੰਦੀ ਕਰ ਕੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਇਸ ਦੌਰਾਨ ਕਵੇਟਾ ਦੇ ਨਵਾ ਕਿੱਲੀ ਇਲਾਕੇ 'ਚ ਹੋਏ ਬੰਬ ਧਮਾਕੇ 'ਚ 4 ਲੋਕ ਜ਼ਖ਼ਮੀ ਹੋ ਗਏ ਹਨ। ਪੁਲਸ ਨੇ ਇਹ ਜਾਣਕਾਰੀ ਦਿੱਤੀ ਹੈ।


cherry

Content Editor

Related News