ਓਨਟਾਰੀਓ ਦੇ ਵੁੱਡਬ੍ਰਿਜ ''ਚ ਗੋਲੀਬਾਰੀ ਦੌਰਾਨ ਇਕ ਔਰਤ ਸਣੇ 2 ਲੋਕਾਂ ਦੀ ਮੌਤ

Friday, Jun 29, 2018 - 10:17 PM (IST)

ਓਨਟਾਰੀਓ ਦੇ ਵੁੱਡਬ੍ਰਿਜ ''ਚ ਗੋਲੀਬਾਰੀ ਦੌਰਾਨ ਇਕ ਔਰਤ ਸਣੇ 2 ਲੋਕਾਂ ਦੀ ਮੌਤ

ਵੁੱਡਬ੍ਰਿਜ— ਓਨਟਾਰੀਓ ਦੇ ਵੁੱਡਬ੍ਰਿਜ 'ਚ ਬੀਤੀ ਰਾਤ ਗੋਲੀਬਾਰੀ ਦੀ ਸੂਚਨਾ ਮਿਲੀ ਹੈ, ਜਿਸ 'ਚ ਇਕ ਔਰਤ ਸਣੇ ਦੋ ਲੋਕਾਂ ਦੀ ਮੌਤ ਹੋ ਗਈ। ਇਹ ਗੋਲੀਬਾਰੀ ਹਾਈਵੇਅ 27 ਤੇ ਮਾਰਟਿਨ ਗਰੂਵ ਰੋਡ ਨੇੜੇ ਕੈਸਲ ਪੁਆਇੰਟ ਇਲਾਕੇ 'ਚ ਰਾਤੀ ਕਰਬੀ 12:30 ਵਜੇ ਹੋਈ। ਪੁਲਸ ਨੇ ਅਜੇ ਮ੍ਰਿਤਕਾਂ ਦੀ ਪਛਾਣ ਜਾਰੀ ਨਹੀਂ ਕੀਤੀ ਹੈ।
ਮਿਲੀ ਜਾਣਕਾਰੀ ਮੁਤਾਬਕ ਇਕ ਘਰ ਦੇ ਬਾਹਰ ਖੜ੍ਹੀ ਇਕ ਚਿੱਟੇ ਰੰਗ ਦੀ ਐਸ.ਯੂ.ਵੀ. ਦੀ ਖਿੜਕੀ 'ਤੇ ਗੋਲੀਆਂ ਚਲਾਈਆਂ ਗਈਆਂ ਸਨ ਤੇ ਖਿੜਕੀ ਦਾ ਗਲਾਸ ਹੇਠਾਂ ਜ਼ਮੀਨ 'ਤੇ ਖਿਲਰਿਆ ਹੋਇਆ ਸੀ ਤੇ ਇਹ ਕਾਰ ਇਕ ਘਰ ਨੂੰ ਜਾਂਦੇ ਰਸਤੇ 'ਤੇ ਖੜ੍ਹੀ ਸੀ। ਇਲਾਕੇ ਦੇ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਨੇ ਰਾਤ ਨੂੰ ਗੋਲੀ ਚੱਲਣ ਤੇ ਚੀਕਾਂ ਦੀ ਆਵਾਜ਼ ਸੁਣੀ ਸੀ। ਪੁਲਸ ਇਲਾਕੇ ਦੇ ਲੋਕਾਂ ਤੋਂ ਘਟਨਾ ਦੇ ਬਾਰੇ ਪੁੱਛਗਿੱਛ ਕਰ ਰਹੀ ਹੈ। ਪੁਲਸ ਨੇ ਦੋਵਾਂ ਪੀੜਤਾਂ ਨੂੰ ਮੌਕੇ 'ਤੇ ਹੀ ਮ੍ਰਿਤ ਐਲਾਨ ਕਰ ਦਿੱਤਾ। ਇਕ ਪੁਲਸ ਅਧਿਕਾਰੀ ਨੇ ਕਿਹਾ ਕਿ ਉਨ੍ਹਾਂ ਦੇ ਹੱਥ ਅਜੇ ਸ਼ੱਕੀ ਬਾਰੇ ਕੋਈ ਸੁਰਾਗ ਨਹੀਂ ਲੱਗਾ ਹੈ ਤੇ ਉਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਜਦੋਂ ਉਨ੍ਹਾਂ 'ਤੇ ਹਮਲਾ ਹੋਇਆ ਤਾਂ ਉਹ ਕਾਰ ਰੋਕ ਕੇ ਕਿਉਂ ਬੈਠੇ ਸਨ। ਪੁਲਸ ਨੇ ਮ੍ਰਿਤਕਾਂ ਦੀ ਪਛਾਣ ਅਜੇ ਜਾਰੀ ਨਹੀਂ ਕੀਤੀ ਪਰ ਪੈਰਾਮੈਡਿਕਸ ਦੀ ਟੀਮ ਨੇ ਕਿਹਾ ਕਿ ਦੋਵੋਂ ਪੀੜਤ ਬਾਲਗ ਸਨ।


Related News