ਕੈਨੇਡਾ-ਅਮਰੀਕਾ ਸਰਹੱਦ ਨੇੜੇ ਮਿਲੇ 2 ਵਿਅਕਤੀਆਂ ਦੀਆਂ ਲਾਸ਼ਾਂ ਦੀ ਹੋਈ ਪਛਾਣ, ਭਾਰਤੀਆਂ ਦੀ ਸ਼ਨਾਖਤ ਬਾਕੀ

Monday, Apr 03, 2023 - 01:28 AM (IST)

ਕੈਨੇਡਾ-ਅਮਰੀਕਾ ਸਰਹੱਦ ਨੇੜੇ ਮਿਲੇ 2 ਵਿਅਕਤੀਆਂ ਦੀਆਂ ਲਾਸ਼ਾਂ ਦੀ ਹੋਈ ਪਛਾਣ, ਭਾਰਤੀਆਂ ਦੀ ਸ਼ਨਾਖਤ ਬਾਕੀ

ਇੰਟਰਨੈਸ਼ਨਲ ਡੈਸਕ : ਕੈਨੇਡੀਅਨ ਪੁਲਸ ਨੇ ਅਮਰੀਕਾ-ਕੈਨੇਡਾ ਸਰਹੱਦ ਨੇੜੇ ਇਕ ਇਲਾਕੇ 'ਚ ਮ੍ਰਿਤਕ ਪਾਏ ਗਏ 8 ਵਿਅਕਤੀਆਂ 'ਚੋਂ 2 ਦੀ ਪਛਾਣ ਕਰ ਲਈ ਹੈ, ਜਦੋਂ ਕਿ 4 ਭਾਰਤੀਆਂ ਦੀ ਪਛਾਣ ਅਜੇ ਤੱਕ ਨਹੀਂ ਹੋ ਸਕੀ। ਪੁਲਸ ਉਨ੍ਹਾਂ ਦੀ ਮੌਤ ਦੀਆਂ ਪ੍ਰਸਥਿਤੀਆਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਪੁਲਸ ਨੂੰ ਸ਼ੁੱਕਰਵਾਰ ਕਿਊਬਿਕ, ਓਂਟਾਰੀਓ ਅਤੇ ਨਿਊਯਾਰਕ ਰਾਜ ਦੇ ਆਸ-ਪਾਸ ਅਕਵੇਸਾਨੇ ਖੇਤਰ ਵਿੱਚ ਇਕ ਨਦੀ ਦੇ ਨੇੜੇ 8 ਲੋਕਾਂ ਦੀਆਂ ਲਾਸ਼ਾਂ ਮਿਲੀਆਂ ਸਨ।

ਇਹ ਵੀ ਪੜ੍ਹੋ : ਅਜਬ-ਗਜ਼ਬ : ਜਾਓ ਤੇ ਰੋਮਾਂਸ ਕਰੋ... ਇਸ ਦੇਸ਼ ਨੇ ਛੁੱਟੀਆਂ 'ਚ ਵਿਦਿਆਰਥੀਆਂ ਨੂੰ ਦਿੱਤਾ ਅਨੋਖਾ ਹੋਮਵਰਕ

ਪੁਲਸ ਨੇ ਦੱਸਿਆ ਕਿ ਮ੍ਰਿਤਕ ਭਾਰਤੀ ਅਤੇ ਰੋਮਾਨੀਆਈ ਮੂਲ ਦੇ 2 ਪਰਿਵਾਰਾਂ ਨਾਲ ਸਬੰਧਤ ਸਨ ਅਤੇ ਕੈਨੇਡਾ ਤੋਂ ਅਮਰੀਕਾ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਸਨ। ਇਨ੍ਹਾਂ ਵਿੱਚ 3 ਸਾਲ ਤੋਂ ਘੱਟ ਉਮਰ ਦੇ 2 ਬੱਚੇ ਵੀ ਸਨ, ਜੋ ਦੋਵੇਂ ਕੈਨੇਡੀਅਨ ਨਾਗਰਿਕ ਸਨ। ਸ਼ਨੀਵਾਰ ਨੂੰ ਪੁਲਸ ਨੇ ਕਿਹਾ ਕਿ 4 ਭਾਰਤੀ ਨਾਗਰਿਕਾਂ ਦੀ ਪਛਾਣ ਦਾ ਅਜੇ ਪਤਾ ਨਹੀਂ ਲੱਗ ਸਕਿਆ। ਪੁਲਸ ਦਾ ਮੰਨਣਾ ਹੈ ਕਿ ਉਹ ਅਮਰੀਕਾ ਵਿੱਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰ ਰਹੇ ਸਨ। ਸੀਬੀਸੀ ਨਿਊਜ਼ ਨੇ ਭਾਰਤ ਦੇ ਇਕ ਪੁਲਸ ਸਰੋਤ ਦਾ ਹਵਾਲਾ ਦਿੰਦਿਆਂ ਆਪਣੀ ਰਿਪੋਰਟ ਵਿੱਚ ਕਿਹਾ ਹੈ ਕਿ ਉਨ੍ਹਾਂ 'ਚੋਂ ਘੱਟੋ-ਘੱਟ 3 ਗੁਜਰਾਤ ਵਿੱਚ ਇਕ ਪਰਿਵਾਰ ਦੇ ਮੈਂਬਰ ਸਨ।

ਇਹ ਵੀ ਪੜ੍ਹੋ : ਸਾਊਥਾਲ 'ਚ ਖਾਲਸਾ ਸਾਜਨਾ ਦਿਵਸ ਮੌਕੇ ਸਜਾਇਆ ਨਗਰ ਕੀਰਤਨ, ਰਿਕਾਰਡਤੋੜ ਸੰਗਤਾਂ ਹੋਈਆਂ ਸ਼ਾਮਲ

ਸੂਤਰ ਨੇ ਦੱਸਿਆ ਕਿ ਮਾਰੇ ਗਏ ਗੁਜਰਾਤੀ ਪਰਿਵਾਰ ਦੇ ਮੈਂਬਰਾਂ ਵਿੱਚ 50 ਤੇ 20 ਸਾਲ ਦੇ 2 ਪੁਰਸ਼ ਅਤੇ ਕਰੀਬ 20 ਸਾਲ ਦੀ ਹੀ ਇਕ ਔਰਤ ਸ਼ਾਮਲ ਹੈ। ਖ਼ਬਰਾਂ 'ਚ ਕਿਹਾ ਗਿਆ ਹੈ ਕਿ ਚੌਥੇ ਭਾਰਤੀ ਨਾਗਰਿਕ ਦੀ ਉਮਰ ਅਤੇ ਲਿੰਗ ਦੀ ਅਜੇ ਪਛਾਣ ਨਹੀਂ ਹੋ ਸਕੀ। ਕੈਨੇਡੀਅਨ ਬ੍ਰਾਡਕਾਸਟ ਕਾਰਪੋਰੇਸ਼ਨ (ਸੀਬੀਸੀ) ਨੇ ਆਪਣੀ ਖ਼ਬਰ ਵਿੱਚ ਕਿਹਾ, “ਇਕ ਵਿਅਕਤੀ ਦੀ ਪਛਾਣ 28 ਸਾਲਾ ਫਲੋਰਿਨ ਲੋਰਡੇਕ ਵਜੋਂ ਹੋਈ ਹੈ।

ਇਹ ਵੀ ਪੜ੍ਹੋ : ਅੱਖਾਂ ਤੋਂ ਲਾਚਾਰ ਰੱਬ ਦੇ ਇਸ ਬੰਦੇ ਨੂੰ ਬੇਮੌਸਮੇ ਮੀਂਹ ਨੇ ਮਾਰੀ ਵੱਡੀ ਮਾਰ, ਵੇਖੋ ਕੀ ਬਣ ਗਏ ਹਾਲਾਤ

ਪੁਲਸ ਨੇ ਕਿਹਾ ਹੈ ਕਿ ਉਸ ਕੋਲੋਂ ਕੈਨੇਡੀਅਨ ਪਾਸਪੋਰਟ ਬਰਾਮਦ ਹੋਏ ਹਨ। ਇਕ ਪਾਸਪੋਰਟ ਉਸ ਦੇ 2 ਸਾਲ ਦੇ ਬੱਚੇ, ਜਦੋਂ ਕਿ ਦੂਜਾ ਪਾਸਪੋਰਟ ਇਕ ਸਾਲ ਦੇ ਬੱਚੇ ਦਾ ਹੈ। ਦੋਵਾਂ ਬੱਚਿਆਂ ਦੀਆਂ ਲਾਸ਼ਾਂ ਵੀ ਬਰਾਮਦ ਕਰ ਲਈਆਂ ਗਈਆਂ ਹਨ। ਰਿਪੋਰਟ ਵਿੱਚ ਅਕਵੇਸਾਨੇ ਮੋਹੌਕ ਪੁਲਸ ਸਰਵਿਸ ਦੇ ਹਵਾਲੇ ਨਾਲ ਕਿਹਾ ਗਿਆ ਹੈ, “ਇਕ ਔਰਤ ਦੀ ਪਛਾਣ 28 ਸਾਲਾ ਕ੍ਰਿਸਟੀਨਾ (ਮੋਨਾਲੀਸਾ) ਜ਼ਨੈਦਾ ਲੋਰਡੇਕ ਵਜੋਂ ਹੋਈ ਹੈ। ਉਹ ਫਲੋਰਿਨ ਦੀ ਪਤਨੀ ਅਤੇ ਬੱਚਿਆਂ ਦੀ ਮਾਂ ਸੀ।"

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News