ਲਾਹੌਰ ਦੇ ਉੱਚ ਸੁਰੱਖਿਆ ਖੇਤਰ ''ਚ ਦੋ ਪਾਕਿਸਤਾਨੀ ਕੁੜੀਆਂ ਨਾਲ ਸਮੂਹਿਕ ਜਬਰ-ਜ਼ਿਨਾਹ

Wednesday, Dec 15, 2021 - 03:41 PM (IST)

ਲਾਹੌਰ ਦੇ ਉੱਚ ਸੁਰੱਖਿਆ ਖੇਤਰ ''ਚ ਦੋ ਪਾਕਿਸਤਾਨੀ ਕੁੜੀਆਂ ਨਾਲ ਸਮੂਹਿਕ ਜਬਰ-ਜ਼ਿਨਾਹ

ਲਾਹੌਰ (ਯੂ. ਐੱਨ. ਆਈ.): ਲਾਹੌਰ ਦੇ ਡਿਫੈਂਸ ਇਲਾਕੇ ਵਿਚ ਲੁੱਟ-ਖੋਹ ਦੀ ਕੋਸ਼ਿਸ਼ ਦੌਰਾਨ ਦੋ ਕੁੜੀਆਂ ਨਾਲ ਕਥਿਤ ਤੌਰ 'ਤੇ ਸਮੂਹਿਕ ਜਬਰ-ਜ਼ਿਨਾਹ ਕੀਤਾ ਗਿਆ। ਪੀੜਤਾਂ ਕਿਰਾਏ ਦੇ ਮਕਾਨ ਵਿਚ ਰਹਿ ਰਹੀਆਂ ਸਨ। ਇਹਨਾਂ ਵਿਚ ਤਿੰਨ ਭੈਣਾਂ ਅਤੇ ਇੱਕ ਦੋਸਤ ਸੀ। ਦੀ ਐਕਸਪ੍ਰੈੱਸ ਟ੍ਰਿਬਿਊਨ ਦੀ ਰਿਪੋਰਟ ਮੁਤਾਬਕ ਇਹ ਘਟਨਾ ਮੰਗਲਵਾਰ ਅੱਧੀ ਰਾਤ ਨੂੰ ਵਾਪਰੀ, ਜਦੋਂ ਤਿੰਨ ਸ਼ੱਕੀ ਲੁਟੇਰੇ ਘਰ ਵਿੱਚ ਦਾਖਲ ਹੋਏ।ਉਹਨਾਂ ਨੇ ਫਲੈਟ ਵਿਚ ਕਿਰਾਏਦਾਰਾਂ ਨੂੰ ਬੰਦੂਕ ਦੀ ਨੋਕ 'ਤੇ ਬੰਧਕ ਬਣਾ ਲਿਆ ਜਦਕਿ ਦੋ ਲੁਟੇਰਿਆਂ ਨੇ ਦੋ ਕੁੜੀਆਂ ਦਾ ਜਿਨਸੀ ਸ਼ੋਸ਼ਣ ਕੀਤਾ ਜਦੋਂ ਕਿ ਇਕ ਪਹਿਰੇ 'ਤੇ ਖੜ੍ਹਾ ਰਿਹਾ।

ਪੀੜਤਾਂ ਤੋਂ ਉਨ੍ਹਾਂ ਦਾ ਕੀਮਤੀ ਸਮਾਨ ਵੀ ਲੁੱਟ ਲਿਆ ਗਿਆ, ਜਿਸ ਵਿੱਚ ਤਿੰਨ ਮੋਬਾਈਲ ਫੋਨ ਅਤੇ 45,000 ਰੁਪਏ ਦੀ ਨਕਦੀ ਸ਼ਾਮਲ ਸੀ।ਪੀੜਤਾਂ ਦੀਆਂ ਚੀਕਾਂ ਸੁਣ ਕੇ ਜਦੋਂ ਇਮਾਰਤ ਦੇ ਹੋਰ ਵਸਨੀਕ ਬਚਾਅ ਲਈ ਆਏ ਤਾਂ ਦੋ ਸ਼ੱਕੀ ਫ਼ਰਾਰ ਹੋ ਗਏ।ਬਚਿਆ ਸ਼ੱਕੀ, ਜਿਸ ਦੀ ਪਛਾਣ ਆਬਿਦ ਅਲੀ ਵਜੋਂ ਹੋਈ ਹੈ, ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਪੀੜਤਾਂ ਦਾ ਮੈਡੀਕਲ ਕਰਵਾਇਆ ਗਿਆ ਹੈ। ਪੁਲਸ ਨੇ ਦੱਸਿਆ ਕਿ ਭਗੌੜਿਆਂ ਨੂੰ ਫੜਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।ਦੀ ਐਕਸਪ੍ਰੈਸ ਟ੍ਰਿਬਿਊਨ ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਉਸਮਾਨ ਬੁਜ਼ਦਾਰ ਨੇ ਘਟਨਾ 'ਤੇ ਨੋਟਿਸ ਲਿਆ ਹੈ ਅਤੇ ਸੀਸੀਪੀਓ ਫਯਾਜ਼ ਅਹਿਮਦ ਦੇਵ ਤੋਂ ਰਿਪੋਰਟ ਮੰਗੀ ਹੈ।

ਪੜ੍ਹੋ ਇਹ ਅਹਿਮ ਖਬਰ- ਰਿਪੋਰਟ 'ਚ ਖੁਲਾਸਾ, ਆਨਰ ਕਿਲਿੰਗ ਦੇ ਮਾਮਲੇ 'ਚ ਪਾਕਿਸਤਾਨ 5ਵੇਂ ਨੰਬਰ 'ਤੇ

ਤਾਜ਼ਾ ਜਬਰ-ਜ਼ਿਨਾਹ ਚੌਥੀ ਲਿੰਗ ਸਮਾਨਤਾ ਰਿਪੋਰਟ (2019 ਅਤੇ 2020) ਤੋਂ ਕੁਝ ਦਿਨ ਬਾਅਦ ਸਾਹਮਣੇ ਆਇਆ ਹੈ, ਜਿਸ ਵਿਚ ਦੱਸਿਆ ਗਿਆ ਹੈ ਕਿ 2020 ਵਿੱਚ ਪਾਕਿਸਤਾਨ ਦੇ ਪੰਜਾਬ ਵਿੱਚ ਅਜਿਹੀਆਂ ਘਟਨਾਵਾਂ ਵਿੱਚ 15 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ। ਰਿਪੋਰਟ ਮੁਤਾਬਕ, ਪੰਜਾਬ ਸੂਬੇ ਵਿੱਚ ਔਰਤਾਂ ਨੂੰ 2020 ਵਿੱਚ ਜਿਨਸੀ ਸ਼ੋਸ਼ਣ, ਛੇੜਖਾਨੀ, ਬਲਾਤਕਾਰ, ਅਗਵਾ ਅਤੇ ਘਰੇਲੂ ਹਿੰਸਾ ਦੇ 8,797 ਅਤੇ 2019 ਵਿੱਚ 8,767 ਮਾਮਲਿਆਂ ਦਾ ਸਾਹਮਣਾ ਕਰਨਾ ਪਿਆ।


author

Vandana

Content Editor

Related News