ਪਾਕਿ ''ਚ ਪੋਲੀਓ ਦੇ ਦੋ ਨਵੇਂ ਮਾਮਲੇ ਦਰਜ, ਕੁੱਲ ਮਾਮਲਿਆਂ ਦੀ ਗਿਣਤੀ ਹੋਈ 39
Sunday, Oct 20, 2024 - 01:17 PM (IST)
ਇਸਲਾਮਾਬਾਦ : ਪਾਕਿਸਤਾਨ ਦੇ ਸਿੰਧ ਸੂਬੇ 'ਚ ਪੋਲੀਓ ਦੇ ਦੋ ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ, ਇਸ ਸਾਲ ਦੇਸ਼ 'ਚ ਕੁੱਲ ਕੇਸਾਂ ਦੀ ਗਿਣਤੀ ਵੱਧ ਕੇ 39 ਹੋ ਗਈ ਹੈ। ਅਧਿਕਾਰੀਆਂ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। 'ਡਾਨ' ਅਖਬਾਰ ਦੀ ਖਬਰ ਮੁਤਾਬਕ ਸੂਬੇ ਦੇ ਸੰਘਰ ਅਤੇ ਮੀਰਪੁਰ ਖਾਸ ਜ਼ਿਲ੍ਹਿਆਂ 'ਚ ਸ਼ਨੀਵਾਰ ਨੂੰ ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ। ਇੱਕ ਦਿਨ ਪਹਿਲਾਂ ਚਾਰ ਨਵੇਂ ਕੇਸਾਂ ਦੀ ਪੁਸ਼ਟੀ ਹੋਈ ਸੀ ਤੇ ਹੁਣ ਦੋ ਹੋਰ ਮਾਮਲਿਆਂ ਦੀ ਪੁਸ਼ਟੀ ਹੋਈ ਹੈ, ਜਿਸ ਨਾਲ ਦੇਸ਼ 'ਚ ਪੋਲੀਓ ਵਾਇਰਸ ਦੇ ਖਾਤਮੇ ਦੀਆਂ ਕੋਸ਼ਿਸ਼ਾਂ ਨੂੰ ਇੱਕ ਝਟਕਾ ਲੱਗਾ ਹੈ।
ਖਬਰਾਂ 'ਚ ਇੱਕ ਅਧਿਕਾਰੀ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਇਸ ਸਾਲ ਮੀਰਪੁਰਖਾਸ ਅਤੇ ਸੰਘਰ 'ਚ ਪੋਲੀਓ ਦਾ ਇੱਕ-ਇੱਕ ਕੇਸ ਸਾਹਮਣੇ ਆਇਆ ਹੈ, ਇਸ ਸਾਲ ਦੇ ਪਿਛਲੇ 10 ਮਹੀਨਿਆਂ 'ਚ, ਪਾਕਿਸਤਾਨ 'ਚ ਪੋਲੀਓ ਦੇ 39 ਮਾਮਲੇ ਦਰਜ ਕੀਤੇ ਗਏ ਹਨ। ਬਲੋਚਿਸਤਾਨ ਤੋਂ 20, ਸਿੰਧ ਤੋਂ 12, ਖੈਬਰ ਪਖਤੂਨਖਵਾ ਤੋਂ ਪੰਜ ਅਤੇ ਪੰਜਾਬ ਅਤੇ ਇਸਲਾਮਾਬਾਦ ਤੋਂ ਇਕ-ਇਕ ਵਿਅਕਤੀ ਸ਼ਾਮਲ ਹੈ।