ਰਿਪੁਦਮਨ ਮਲਿਕ ਕਤਲਕਾਂਡ; 2 ਦੋਸ਼ੀਆਂ ਨੇ ਅਦਾਲਤ 'ਚ ਕਬੂਲਿਆ ਆਪਣਾ ਗੁਨਾਹ

Tuesday, Oct 22, 2024 - 10:45 AM (IST)

ਰਿਪੁਦਮਨ ਮਲਿਕ ਕਤਲਕਾਂਡ; 2 ਦੋਸ਼ੀਆਂ ਨੇ ਅਦਾਲਤ 'ਚ ਕਬੂਲਿਆ ਆਪਣਾ ਗੁਨਾਹ

ਵੈਨਕੂਵਰ/ਓਟਾਵਾ (ਮਲਕੀਤ ਸਿੰਘ/ਏਜੰਸੀ)- ਏਅਰ ਇੰਡੀਆ ਕਨਿਸ਼ਕ ਅੱਤਵਾਦੀ ਬੰਬ ਧਮਾਕੇ ਦੇ ਮਾਮਲੇ ਵਿਚ ਬਰੀ ਕੀਤੇ ਗਏ ਰਿਪੁਦਮਨ ਸਿੰਘ ਮਲਿਕ ਦੇ ਕਤਲ ਦੇ 2 ਦੋਸ਼ੀਆਂ ਨੇ ਕੈਨੇਡਾ ਦੀ ਇਕ ਅਦਾਲਤ ਵਿਚ ਕਤਲ ਦਾ ਦੋਸ਼ ਕਬੂਲ ਕਰ ਲਿਆ ਹੈ। ਮੀਡੀਆ ਰਿਪੋਰਟਾਂ 'ਚ ਇਹ ਜਾਣਕਾਰੀ ਦਿੱਤੀ ਗਈ ਹੈ। ਟੈਨਰ ਫੌਕਸ ਅਤੇ ਜੋਸ ਲੋਪੇਜ਼ ਨੇ 75 ਸਾਲਾ ਮਲਿਕ ਦੇ ਕਤਲ ਦੇ ਮਾਮਲੇ ਦੀ ਸੁਣਵਾਈ ਦੀ ਪੂਰਬਲੀ ਸ਼ਾਮ 'ਤੇ ਸੋਮਵਾਰ ਨੂੰ ਬ੍ਰਿਟਿਸ਼ ਕੋਲੰਬੀਆ (ਬੀ. ਸੀ.) ਦੀ ਸੁਪਰੀਮ ਕੋਰਟ ਵਿਚ ਆਪਣਾ ਦੋਸ਼ ਕਬੂਲ ਕਰ ਲਿਆ।

ਇਹ ਵੀ ਪੜ੍ਹੋ: ਵੱਡੀ ਖ਼ਬਰ; ਘਰ 'ਚ ਹੋਈ ਗੋਲੀਬਾਰੀ 'ਚ 5 ਹਲਾਕ

ਮਲਿਕ ਦਾ 14 ਜੁਲਾਈ 2022 ਨੂੰ ਬ੍ਰਿਟਿਸ਼ ਕੋਲੰਬੀਆ ਦੀ ਸਰੀ ਵਿਚ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਮਲਿਕ ਅਤੇ ਸਹਿ-ਦੋਸ਼ੀ ਅਜਾਇਬ ਸਿੰਘ ਬਾਗੜੀ ਨੂੰ 1985 ਵਿੱਚ ਹੋਏ 2 ਬੰਬ ਧਮਾਕਿਆਂ ਨਾਲ ਸਬੰਧਤ ਸਮੂਹਕ ਕਤਲ ਅਤੇ ਸਾਜ਼ਿਸ਼ ਦੇ ਦੋਸ਼ਾਂ ਤੋਂ 2005 ਵਿੱਚ ਬਰੀ ਕਰ ਦਿੱਤਾ ਗਿਆ ਸੀ। ਇਨ੍ਹਾਂ ਧਮਾਕਿਆਂ ਵਿਚ 331 ਲੋਕ ਮਾਰੇ ਗਏ ਸਨ। ਗਲੋਬਲ ਨਿਊਜ਼ ਨੇ ਰਿਪੋਰਟ ਦਿੱਤੀ ਕਿ ਫੋਕਸ ਅਤੇ ਲੋਪੇਜ਼ ਨੇ ਸੋਮਵਾਰ ਨੂੰ ਨਿਊ ਵੈਸਟਮਿੰਸਟਰ ਅਦਾਲਤ ਵਿੱਚ 'ਸੈਕੰਡ ਡਿਗਰੀ' ਕਤਲ ਦੇ ਦੋਸ਼ ਨੂੰ ਸਵੀਕਾਰ ਕਰ ਲਿਆ।

ਇਹ ਵੀ ਪੜ੍ਹੋ: ਭਾਰਤ-ਕੈਨੇਡਾ ਤਣਾਅ: ਕੈਨੇਡਾ 'ਚ ਭਾਰਤੀ ਹਾਈ ਕਮਿਸ਼ਨਰ ਸੰਜੇ ਕੁਮਾਰ ਵਰਮਾ ਦਾ ਵੱਡਾ ਦਾਅਵਾ

ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਅਦਾਲਤ ਨੇ ਤੱਥਾਂ 'ਤੇ ਇਕ ਸਹਿਮਤ ਬਿਆਨ ਨੂੰ ਸੁਣਿਆ, ਜਿਸ ਤੋਂ ਪਤਾ ਲੱਗਾ ਹੈ ਕਿ ਮਲਿਕ ਦਾ ਕਤਲ ਕਰਨ ਲਈ 2 ਵਿਅਕਤੀਆਂ ਨੂੰ ਸੁਪਾਰੀ ਦਿੱਤੀ ਗਈ ਸੀ। ਲੋਪੇਜ਼ ਦੀ ਵਕੀਲ, ਗਲੋਰੀਆ ਐਨਜੀ ਨੇ ਗਲੋਬਲ ਨਿਊਜ਼ ਨੂੰ ਦੱਸਿਆ ਕਿ ਸਾਨੂੰ ਸਹਿਮਤੀ ਨਾਲ ਤਿਆਰ ਕੀਤੇ ਗਏ ਤੱਥਾਂ ਤੋਂ ਪਤਾ ਲੱਗਦਾ ਹੈ ਕਿ ਕਿ ਇਸ ਅਪਰਾਧ ਨੂੰ ਅੰਜ਼ਾਮ ਦੇਣ ਲਈ ਵਿੱਤੀ ਲਾਲਚ ਦਿੱਤਾ ਗਿਆ ਸੀ।"

ਇਹ ਵੀ ਪੜ੍ਹੋ: ਕੈਨੇਡਾ 'ਚ 1.3 ਲੱਖ ਭਾਰਤੀ ਵਿਦਿਆਰਥੀਆਂ  'ਤੇ ਲਟਕੀ ਦੇਸ਼ ਨਿਕਾਲੇ ਦੀ ਤਲਵਾਰ

ਸਾਲ 1985 ਵਿਚ ਏਅਰ ਇੰਡੀਆ ਦੇ ਜਹਾਜ਼ ਵਿਚ ਬੰਬ ਧਮਾਕਾ ਕੈਨੇਡਾ ਦੇ ਇਤਿਹਾਸ ਅਤੇ ਏਅਰਲਾਈਨ ਦੇ ਇਤਿਹਾਸ ਵਿੱਚ ਸਭ ਤੋਂ ਭਿਆਨਕ ਅੱਤਵਾਦੀ ਹਮਲਿਆਂ ਵਿੱਚੋਂ ਇੱਕ ਹੈ। 23 ਜੂਨ 1985 ਨੂੰ ਏਅਰ ਇੰਡੀਆ ਦੀ ਉਡਾਣ ਸੰਖਿਆ 182 ਵਿੱਚ 268 ਕੈਨੇਡੀਅਨ ਅਤੇ 24 ਭਾਰਤੀ ਨਾਗਰਿਕਾਂ ਸਮੇਤ 329 ਲੋਕ ਸਵਾਰ ਸਨ। ਇਸ ਜਹਾਜ਼ ਨੇ ਟੋਰਾਂਟੋ ਤੋਂ ਉਡਾਣ ਭਰੀ ਅਤੇ ਮਾਂਟਰੀਅਲ ਵਿੱਚ ਰੁਕੀ, ਜਿੱਥੋਂ ਇਹ ਲੰਡਨ ਅਤੇ ਫਿਰ ਆਪਣੀ ਆਖਰੀ ਮੰਜ਼ਿਲ ਮੁੰਬਈ ਲਈ ਰਵਾਨਾ ਹੋਈ। ਜਹਾਜ਼ ਐਟਲਾਂਟਿਕ ਮਹਾਸਾਗਰ ਦੇ ਉੱਪਰ 31,000 ਫੁੱਟ ਦੀ ਉਚਾਈ 'ਤੇ ਉੱਡ ਰਿਹਾ ਸੀ, ਜਦੋਂ ਜਹਾਜ਼ ਵਿਚ ਰੱਖੇ ਇਕ ਸੂਟਕੇਸ ਵਿਚ ਬੰਬ ਫਟ ਗਿਆ, ਜਿਸ ਵਿਚ ਸਵਾਰ ਸਾਰੇ ਲੋਕਾਂ ਦੀ ਮੌਤ ਹੋ ਗਈ।

ਇਹ ਵੀ ਪੜ੍ਹੋ: ਭਾਰਤ-ਕੈਨੇਡਾ ਵਿਚਾਲੇ ਬਣੇ ਤਣਾਅ ਦੌਰਾਨ ਕੈਨੇਡਾ ਦੇ ਸਾਬਕਾ ਹਾਈ ਕਮਿਸ਼ਨਰ ਦਾ ਵੱਡਾ ਬਿਆਨ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 

 


author

cherry

Content Editor

Related News