ਅਮਰੀਕਾ : ਹਡਸਨ ਨਦੀ 'ਚ ਕਿਸ਼ਤੀ ਪਲਟੀ, ਦੋ ਲੋਕਾਂ ਦੀ ਮੌਤ ਤਿੰਨ ਗੰਭੀਰ ਜ਼ਖਮੀ (ਤਸਵੀਰਾਂ)

Wednesday, Jul 13, 2022 - 12:52 PM (IST)

ਅਮਰੀਕਾ : ਹਡਸਨ ਨਦੀ 'ਚ ਕਿਸ਼ਤੀ ਪਲਟੀ, ਦੋ ਲੋਕਾਂ ਦੀ ਮੌਤ ਤਿੰਨ ਗੰਭੀਰ ਜ਼ਖਮੀ (ਤਸਵੀਰਾਂ)

ਨਿਊਯਾਰਕ (ਰਾਜ ਗੋਗਨਾ) ਬੀਤੇ ਦਿਨ ਮੰਗਲਵਾਰ ਦੀ ਦੁਪਹਿਰ ਨੂੰ ਇੱਕ ਪਰਿਵਾਰ ਅਤੇ ਉਨ੍ਹਾਂ ਦੇ ਦੋਸਤਾਂ ਦੁਆਰਾ ਚਾਰਟਰ ਕੀਤੀ ਗਈ ਇੱਕ ਜੈੱਟ ਕਿਸ਼ਤੀ ਇਨਟਰੈਪਿਡ ਮਿਊਜ਼ੀਅਮ ਨੇੜੇ ਹਡਸਨ ਨਦੀ ਵਿੱਚ ਪਲਟ ਗਈ। ਇਸ ਕਿਸ਼ਤੀ ਵਿੱਚ ਦਰਜਨ ਭਰ ਦੇ ਕਰੀਬ ਲੋਕ ਸਵਾਰ ਸਨ। ਪੁਲਸ ਨੇ ਦੱਸਿਆ ਕਿ ਕਿਸ਼ਤੀ ਪਲਟਣ ਕਾਰਨ ਦੋ ਲੋਕਾਂ ਦੀ ਮੌਤ ਹੋ ਗਈ ਅਤੇ ਤਿੰਨ ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ।ਅਧਿਕਾਰੀਆਂ ਮੁਤਾਬਕ ਮੰਗਲਵਾਰ ਦੁਪਹਿਰ ਨੂੰ ਮੈਨਹਾਟਨ (ਨਿਊਯਾਰਕ) ਦੇ ਵੈਸਟ ਸਾਈਡ 'ਤੇ ਹਡਸਨ ਨਦੀ 'ਚ ਇਕ ਚਾਰਟਰ ਕਿਸ਼ਤੀ ਪਲਟ ਗਈ, ਜਿਸ ਨਾਲ ਦਰਜਨ ਭਰ ਲੋਕ ਪਾਣੀ 'ਚ ਡੁੱਬ ਗਏ।

PunjabKesari

ਜਿੰਨਾ ਡੁੱਬਦੇ ਹੋਏ ਨੂੰ ਕੱਢਿਆ ਗਿਆ ਉਹਨਾਂ ਵਿਚੋਂ ਦੋ ਲੋਕਾਂ ਦੀ ਮੌਤ ਹੋ ਗਈ।ਦੋ ਨਿਊਯਾਰਕ ਵਾਟਰਵੇਅ ਫੈਰੀਆਂ ਜਿੰਨਾਂ ਵਿਚ ਗਾਰਡਨ ਸਟੇਟ ਅਤੇ ਜੌਨ ਸਟੀਵਨਜ਼ ਨੇ ਦੁਪਹਿਰ 3 ਵਜੇ ਦੇ ਕਰੀਬ ਕਿਸ਼ਤੀ ਵਿੱਚ ਡੁੱਬਦੇ ਹੋਏ ਨੌਂ ਲੋਕਾਂ ਨੂੰ ਬਚਾਇਆ, ਪ੍ਰੰਤੂ ਦੋ ਲੋਕ ਮਾਰੇ ਗਏ।ਅਧਿਕਾਰੀਆਂ ਨੇ ਦੱਸਿਆ ਕਿ ਨਿਊਯਾਰਕ ਪੁਲਸ ਡਿਪਾਰਟਮੈਂਟ, ਫ਼ਾਇਰ ਅਧਿਕਾਰੀ ਅਤੇ ਯੂਐਸ ਕੋਸਟ ਗਾਰਡ ਦੇ ਅਮਲੇ ਅਤੇ ਗੋਤਾਖੋਰਾਂ ਸਮੇਤ, ਪਲਟੀ ਗਈ ਜੈੱਟ ਕਿਸ਼ਤੀ ਦੇ ਬਚਾਅ ਲਈ ਮੋਕੇ ਤੇ ਪਹੁੰਚ ਕੇ ਬਾਕੀ ਲੋਕਾਂ ਨੂੰ ਨਦੀ ਵਿੱਚੋਂ ਸੁਰੱਖਿਅਤ ਬਾਹਰ ਕੱਢਿਆ।

PunjabKesari

ਪੜ੍ਹੋ ਇਹ ਅਹਿਮ ਖ਼ਬਰ- ਕੈਨੇਡਾ 'ਚ ਨਵੇਂ ਓਮੀਕਰੋਨ ਸਬਵੇਰੀਐਂਟ ਦੇ ਕੇਸ ਆਏ ਸਾਹਮਣੇ 

ਡੁੱਬੀ ਹੋਈ ਕਿਸ਼ਤੀ ਦੇ ਹੇਠਾਂ ਜਿੰਨਾਂ ਵਿੱਚ 50 ਸਾਲਾ ਔਰਤ ਅਤੇ 7 ਸਾਲਾ ਲੜਕਾ ਫਸ ਗਏ। ਪੁਲਸ ਕਮਿਸ਼ਨਰ ਕੀਚੰਤ ਸੇਵੇਲ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਦੱਸਿਆ ਕਿ ਗੋਤਾਖੋਰਾਂ ਨੇ ਉਨ੍ਹਾਂ ਨੂੰ ਪਾਣੀ ਵਿੱਚੋਂ ਕੱਢਿਆ ਅਤੇ ਉਹਨਾਂ ਦੀ ਜਾਨ ਬਚਾਈ।ਕਿਸ਼ਤੀ ਦੇ ਕਪਤਾਨ ਸਮੇਤ ਘੱਟੋ-ਘੱਟ ਤਿੰਨ ਲੋਕਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ।ਨਿਊਯਾਰਕ ਦੇ ਮੇਅਰ ਐਰਿਕ ਐਡਮਜ਼ ਨੇ ਨਿਊਜ਼ ਕਾਨਫਰੰਸ ਵਿੱਚ ਕਿਹਾ,"ਸਾਡਾ ਦਿਲ ਲੋਕਾਂ ਦੇ ਇੱਕ ਸਮੂਹ ਵੱਲ ਜਾਂਦਾ ਹੈ ਜੋ ਸਾਡੇ ਸ਼ਹਿਰ ਵਿੱਚ ਪਾਣੀ ਦੀ ਵਰਤੋਂ ਕਰ ਰਹੇ ਸਨ। ਇਹ ਉਹਨਾਂ ਲਈ ਅਤੇ ਉਹਨਾਂ ਲਈ ਇੱਕ ਵਿਨਾਸ਼ਕਾਰੀ ਪਲ ਹੈ ਜੋ ਉੱਥੇ ਮੌਜੂਦ ਪਰਿਵਾਰਾਂ ਦਾ ਹਿੱਸਾ ਸਨ।

PunjabKesari


author

Vandana

Content Editor

Related News