ਚੀਨ: ਹੇਨਾਨ ਸੂਬੇ ''ਚ ਕੋਲੇ ਦੀ ਖਾਨ ''ਚ ਧਮਾਕਾ, ਦੋ ਲੋਕਾਂ ਦੀ ਮੌਤ

Saturday, Jun 05, 2021 - 11:46 PM (IST)

ਚੀਨ: ਹੇਨਾਨ ਸੂਬੇ ''ਚ ਕੋਲੇ ਦੀ ਖਾਨ ''ਚ ਧਮਾਕਾ, ਦੋ ਲੋਕਾਂ ਦੀ ਮੌਤ

ਪੇਇਚਿੰਗ - ਮੱਧ ਚੀਨ ਦੇ ਹੇਨਾਨ ਸੂਬੇ ਵਿੱਚ ਇੱਕ ਕੋਲੇ ਦੀ ਖਾਨ ਵਿੱਚ ਗੈਸ ਧਮਾਕਾ ਹੋਣ ਨਾਲ ਦੋ ਲੋਕਾਂ ਦੀ ਮੌਤ ਹੋ ਗਈ ਜਦੋਂ ਕਿ 6 ਹੋਰ ਲਾਪਤਾ ਹੋ ਗਏ। ਚੀਨ ਦੀ ਸਰਕਾਰੀ ਮੀਡੀਆ ਸੀ.ਜੀ.ਟੀ.ਐੱਨ. ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਇਹ ਹਾਦਸਾ ਹੇਨਾਨ ਦੇ ਹੇਬੀ ਸਿਟੀ ਵਿੱਚ ਹੇਬੀ ਕੋਲ ਐਂਡ ਇਲੈਕਟ੍ਰਿਕ ਕੰਪਨੀ ਲਿਮਟਿਡ ਦੁਆਰਾ ਸੰਚਾਲਿਤ ਕੋਲੇ ਦੀ ਖਾਨ ਵਿੱਚ ਸ਼ੁੱਕਰਵਾਰ ਸ਼ਾਮ ਕਰੀਬ 5:50 ਵਜੇ ਹੋਇਆ।

ਸੀ.ਜੀ.ਟੀ.ਐੱਨ. ਦੀ ਰਿਪੋਰਟ ਮੁਤਾਬਕ ਇਸ ਹਾਦਸੇ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ। ਸਥਾਨਕ ਅਧਿਕਾਰੀਆਂ ਦੇ ਮੁਤਾਬਕ ਲਾਪਤਾ ਲੋਕਾਂ ਦਾ ਪਤਾ ਲਗਾਉਣ ਲਈ ਤਲਾਸ਼ ਅਤੇ ਬਚਾਅ ਕੰਮ ਜਾਰੀ ਹੈ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

Inder Prajapati

Content Editor

Related News