ਅਮਰੀਕਾ-ਮੈਕਸੀਕੋ ਸਰਹੱਦ ਨੇੜੇ ਪਲਟਿਆ ਵਾਹਨ, ਦੋ ਲੋਕਾਂ ਦੀ ਮੌਤ ਤੇ 10 ਜ਼ਖ਼ਮੀ
Thursday, Jul 28, 2022 - 10:32 AM (IST)
ਸਨਲੈਂਡ ਪਾਰਕ (ਭਾਸ਼ਾ): ਅਮਰੀਕਾ-ਮੈਕਸੀਕੋ ਸਰਹੱਦ ਤੋਂ ਕਰੀਬ ਅੱਠ ਮੀਲ ਦੂਰ ਦੱਖਣ-ਪੂਰਬੀ ਨਿਊ ਮੈਕਸੀਕੋ ਵਿੱਚ ਬੁੱਧਵਾਰ ਨੂੰ ਇੱਕ ਵਾਹਨ ਪਲਟਣ ਕਾਰਨ ਦੋ ਲੋਕਾਂ ਦੀ ਮੌਤ ਹੋ ਗਈ ਅਤੇ 10 ਜ਼ਖ਼ਮੀ ਹੋ ਗਏ। ਸਨਲੈਂਡ ਪਾਰਕ ਦੇ ਅੱਗ ਬੁਝਾਊ ਮੁਖੀ ਡੇਨੀਏਲ ਮੇਡ੍ਰਾਨੋ ਨੇ ਕਿਹਾ ਕਿ ਐਸਯੂਵੀ ਵਿੱਚ ਇੱਕ ਹੋਰ ਵਿਅਕਤੀ ਸਵਾਰ ਸੀ ਪਰ ਇਹ ਤੁਰੰਤ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਉਸ ਨੂੰ ਕੋਈ ਸੱਟ ਲੱਗੀ ਹੈ ਜਾਂ ਨਹੀਂ।
ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ : 6 ਸਾਲ ਦੇ ਬੱਚੇ ਨੇ ਛੋਟੀ ਭੈਣ ਨੂੰ ਮਾਰੀ ਗੋਲੀ, ਮਾਤਾ-ਪਿਤਾ ਗ੍ਰਿਫ਼ਤਾਰ
ਨਿਊ ਮੈਕਸੀਕੋ ਸਟੇਟ ਪੁਲਸ ਨੇ ਦੋ ਲੋਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ ਪਰ ਇਸ ਬਾਰੇ ਕੋਈ ਟਿੱਪਣੀ ਨਹੀਂ ਕੀਤੀ ਕੀ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀ ਹਾਦਸੇ ਦੇ ਸਮੇਂ SUV ਕਾਰ ਦਾ ਪਿੱਛਾ ਕਰ ਰਹੇ ਸਨ। ਮੇਦਰਾਨੋ ਨੇ ਦੱਸਿਆ ਕਿ ਜ਼ਖਮੀਆਂ 'ਚੋਂ ਦੋ ਦੀ ਹਾਲਤ ਗੰਭੀਰ ਹੈ ਅਤੇ ਸਾਰਿਆਂ ਨੂੰ ਵੱਖ-ਵੱਖ ਹਸਪਤਾਲਾਂ 'ਚ ਦਾਖਲ ਕਰਵਾਇਆ ਗਿਆ ਹੈ। ਸੰਘੀ ਅਧਿਕਾਰੀਆਂ ਨੇ ਇੱਕ ਬਿਆਨ ਵਿੱਚ ਕਿਹਾ ਕਿ ਇੱਕ ਯੂਐਸ ਬਾਰਡਰ ਪੈਟਰੋਲ ਏਜੰਟ ਨੇ ਘਟਨਾ ਸਥਾਨ 'ਤੇ ਸਹਾਇਤਾ ਪ੍ਰਦਾਨ ਕੀਤੀ ਪਰ ਇਹ ਨਹੀਂ ਦੱਸਿਆ ਕਿ ਕਿਸ ਕਿਸਮ ਦੀ ਸਹਾਇਤਾ ਪ੍ਰਦਾਨ ਕੀਤੀ ਗਈ ਸੀ। ਐਲ ਪਾਸੋ ਵਿਚ ਮੈਕਸੀਕੋ ਦੇ ਵਣਜ ਦੂਤਘਰ ਨੇ ਇਕ ਬਿਆਨ ਵਿਚ ਕਿਹਾ ਕਿ ਜ਼ਖਮੀਆਂ ਵਿਚੋਂ 9 ਮੈਕਸੀਕਨ ਸਨ ਅਤੇ ਇਹ ਉਨ੍ਹਾਂ ਦੀ ਮਦਦ ਕਰ ਰਿਹਾ ਸੀ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।