ਅਮਰੀਕਾ ਦੇ ਟੈਕਸਾਸ ’ਚ ਗੈਸ ਪਾਈਪ ਲਾਈਨ ਧਮਾਕੇ ’ਚ 2 ਲੋਕਾਂ ਦੀ ਮੌਤ, 2 ਜ਼ਖ਼ਮੀ

Tuesday, Jun 29, 2021 - 04:00 PM (IST)

ਅਮਰੀਕਾ ਦੇ ਟੈਕਸਾਸ ’ਚ ਗੈਸ ਪਾਈਪ ਲਾਈਨ ਧਮਾਕੇ ’ਚ 2 ਲੋਕਾਂ ਦੀ ਮੌਤ, 2 ਜ਼ਖ਼ਮੀ

ਟੈਕਸਾਸ (ਵਾਰਤਾ) : ਅਮਰੀਕਾ ਦੇ ਟੈਕਸਾਸ ਸੂਬੇ ਵਿਚ ਇਕ ਗੈਸ ਪਾਈਪ ਲਾਈਨ ਵਿਚ ਹੋਏ ਧਮਾਕੇ ਵਿਚ ਘੱਟ ਤੋਂ ਘੱਟ 2 ਲੋਕਾਂ ਦੀ ਮੌਤ ਹੋ ਗਈ ਅਤੇ 2 ਹੋਰ ਜ਼ਖ਼ਮੀ ਹੋ ਗਏ। ਐਨ.ਬੀ.ਸੀ. ਪ੍ਰਸਾਰਕ ਨੇ ਮੰਗਲਵਾਰ ਨੂੰ ਸਥਾਨਕ ਅਧਿਕਾਰੀਆਂ ਦੇ ਹਵਾਲੇ ਤੋਂ ਆਪਣੀ ਰਿਪੋਰਟ ਵਿਚ ਇਹ ਜਾਣਕਾਰੀ ਦਿੱਤੀ।

ਰਿਪੋਰਟ ਮੁਤਾਬਕ ਘਟਨਾ ਸੋਮਵਾਰ ਨੂੰ ਕੋਲਿਨ ਕਾਉਂਟੀ ਵਿਚ ਉਸ ਸਮੇਂ ਵਾਪਰੀ, ਜਦੋਂ ਗੈਸ ਪਾਈਪਲਾਈਨ ’ਤੇ ਰੱਖ ਰਖਾਅ ਦਾ ਕੰਮ ਚੱਲ ਰਿਹਾ ਸੀ। ਇਸ ਦੌਰਾਨ ਪਾਈਪ ਲਾਈਨ ਵਿਚ ਧਮਾਕਾ ਹੋ ਗਿਆ। ਧਮਾਕੇ ਵਿਚ 2 ਲੋਕਾਂ ਦੀ ਮੌਤ ਹੋ ਗਈ, ਜਦੋਂਕਿ 2 ਹੋਰ ਜ਼ਖ਼ਮੀ ਹੋਏ ਹਨ। ਜ਼ਖ਼ਮੀਆਂ ਨੂੰ ਹਸਪਤਾਲ ਵਿਚ ਦਾਖ਼ਲ ਕਰਾਇਆ ਗਿਆ ਹੈ। ਧਮਾਕੇ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਘਟਨਾ ਦੇ ਬਾਅਦ ਪੁਲਸ ਅਤੇ ਬਚਾਅ ਕਰਮੀਆਂ ਨੂੰ ਮੌਕੇ ’ਤੇ ਤਾਇਨਾਤ ਕਰ ਦਿੱਤਾ ਗਿਆ ਹੈ।
 


author

cherry

Content Editor

Related News