ਦੱਖਣੀ ਅਫਰੀਕਾ ’ਚ 2 ਰਾਜਿਆਂ ਨੇ ਦੀਵਾਲੀ ਦਾ ਜਸ਼ਨ ਮਨਾਉਣ ’ਚ ਕੀਤੀ ਮਦਦ

Tuesday, Nov 03, 2020 - 05:22 PM (IST)

ਦੱਖਣੀ ਅਫਰੀਕਾ ’ਚ 2 ਰਾਜਿਆਂ ਨੇ ਦੀਵਾਲੀ ਦਾ ਜਸ਼ਨ ਮਨਾਉਣ ’ਚ ਕੀਤੀ ਮਦਦ

ਜੋਹਾਨਸਬਰਗ- ਦੱਖਣੀ ਅਫਰੀਕਾ ’ਚ ਪਹਿਲੀ ਵਾਰ ਸਥਾਨਕ ਭਾਈਚਾਰਿਆਂ ਦੇ 2 ਰਾਜਿਆਂ ਨੇ ਦੀਵਾਲੀ ਦਾ ਜਸ਼ਨ ਮਨਾਉਣ ’ਚ ਮਦਦ ਕੀਤੀ। ਤੱਟੀ ਸ਼ਹਿਰ ਡਰਬਨ ਤੋਂ 30 ਕਿਲੋਮੀਟਰ ਉੱਤਰ ’ਚ ਨੋਂਗੋਮਾ ’ਚ ਦੱਖਣੀ ਅਫਰੀਕਾ ਦੇ ਸਭ ਤੋਂ ਵੱਡੇ ਜਨਜਾਤੀ ਭਾਈਚਾਰੇ ਜੁਲੂਸ ਦੇ ਸਮਰਾਟ ਕਿੰਗ ਗੁਡਵਿਲ ਜਵੇਲਿਥਿਨੀ ਦੇ ਓਸ਼ੁਥੁ ਰਾਇਲ ਪੈਲਸ ’ਚ ਦੀਵਾਲੀ ਦਾ ਤਿਉਹਾਰ ਮਨਾਇਆ ਗਿਆ। ਅਮਾਂਡੇਬੇਲੇ ਭਾਈਚਾਰੇ ਦੇ ਰਾਜਾ ਮਖੋਸੋਕੇ-II ਵੀ ਜਸ਼ਨ ’ਚ ਸ਼ਾਮਲ ਹੋਏ।

ਇਸ ਜਸ਼ਨ ਦਾ ਆਯੋਜਨ ‘ਸ਼ਿਵਾਨੰਦ ਵਰਲਡ ਪੀਸ ਫਾਊਂਡੇਸ਼ਨ’ ਦੇ ਪ੍ਰਮੁੱਖ ਈਸ਼ਵਰ ਰਾਮਲਸ਼ਮਣ ਨੇ ਕੀਤਾ ਸੀ, ਜੋ ਭਾਰਤੀ ਮੂਲ ਦੇ ਇਕਮਾਤਰ ਅਜਿਹੇ ਵਿਅਕਤੀ ਹਨ, ਜਿਨ੍ਹਾਂ ਨੂੰ ਜਲੂਸ ਰਾਸ਼ਟਰ ਦੇ ਰਾਜਕੁਮਾਰ ਦੇ ਰੂਪ ’ਚ ਮਾਨਤਾ ਦਿੱਤੀ ਗਈ ਸੀ।


author

Lalita Mam

Content Editor

Related News