ਸੰਯੁਕਤ ਅਰਬ ਅਮੀਰਾਤ ’ਚ 2 ਭਾਰਤੀਆਂ ਦਾ ਲੱਗਾ ਜੈਕਪਾਟ

Wednesday, Jul 08, 2020 - 02:29 AM (IST)

ਸੰਯੁਕਤ ਅਰਬ ਅਮੀਰਾਤ ’ਚ 2 ਭਾਰਤੀਆਂ ਦਾ ਲੱਗਾ ਜੈਕਪਾਟ

ਦੁਬਈ (ਅਨਸ)-ਸੰਯੁਕਤ ਅਰਬ ਅਮੀਰਾਤ ਵਿਚ 2 ਭਾਰਤੀਆਂ ਦਾ ਲਾਟਰੀ ਵਿਚ ਜੈਕਪਾਟ ਲੱਗਿਆ ਹੈ। ਨੇਲਸਨ ਯਸੁਦਾਸ ਤੇ ਕਿਕੇਰੇ ਅਲੀ ਅਬਦੁਲ ਮੁਨੀਰ ਨੇ 12ਵੇਂ ਅਮੀਰਾਤ ਲੋਟੋ ਡ੍ਰਾ ਵਿਚ 5-5 ਲੱਖ ਦਿਰਹਮ ਜਿੱਤੇ ਹਨ। ਇਨ੍ਹਾਂ ਦੋਨਾਂ ਨੇ 4 ਜੁਲਾਈ ਨੂੰ 6 ਤੋਂ 5 ਅੰਕਾਂ ਦਾ ਮਿਲਾਨ ਕੀਤਾ।

29 ਸਾਲਾ ਸੇਲਸ ਐਗਜੀਕਿਊਟਿਵ ਨੇਲਸਨ ਨੇ ਕਿਹਾ ਕਿ ਜਦੋਂ ਮੈਨੂੰ ਪਤਾ ਲੱਗਾ ਕਿ ਮੈਂ ਹੈਰਾਨ ਹੋ ਗਿਆ ਕਿ ਮੈਂ ਜਿੱਤ ਗਿਆ ਹਾਂ, ਮੈਨੂੰ ਅਜੇ ਵੀ ਵਿਸ਼ਵਾਸ ਨਹੀਂ ਹੋ ਰਿਹਾ। ਉਸ ਨੇ ਕਿਹਾ ਕਿ ਉਸ ਨੇ ਇਸ ਤੋਂ ਪਹਿਲਾਂ ਕਿਸੇ ਵੀ ਰਾਫੇਲ ਡ੍ਰਾ ਜਾਂ ਕੈਸ਼ ਡ੍ਰਾ ਵਿਚ ਹਿੱਸਾ ਨਹੀਂ ਲਿਆ ਸੀ। 34 ਸਾਲਾ ਮੁਨੀਰ ਨੂੰ ਅਜੇ ਤੱਕ ਲਾਟਰੀ ਜਿੱਤਣ ’ਤੇ ਭਰੋਸਾ ਨਹੀਂ ਹੋ ਰਿਹਾ ਹੈ।


author

Baljit Singh

Content Editor

Related News