ਅਮਰੀਕਾ ਦੇ ਬਾਲਟੀਮੋਰ ਹਾਰਬਰ ਵਿਚ ਕਾਰਗੋ ਜਹਾਜ਼ ’ਚ ਧਮਾਕਾ
Wednesday, Aug 20, 2025 - 01:12 AM (IST)

ਵਾਸ਼ਿੰਗਟਨ - ਫਰਾਂਸਿਸ ਸਕਾਟ ਕੀ ਬ੍ਰਿਜ ਨੇੜੇ ਬਾਲਟੀਮੋਰ ਹਾਰਬਰ ਵਿਚ ਇਕ ਕਾਰਗੋ ਜਹਾਜ਼ ’ਚ ਧਮਾਕਾ ਹੋਣ ਦੀ ਖਬਰ ਹੈ। ਜਦੋਂ ਧਮਾਕਾ ਹੋਇਆ ਉਦੋਂ ਜਹਾਜ਼ ਮਾਰੀਸ਼ਸ਼ ਦੇ ਪੋਰਟ ਲੂਈਸ ਜਾ ਰਿਹਾ ਸੀ। ਐਮਰਜੈਂਸੀ ਟੀਮਾਂ ਨੇ ਤੁਰੰਤ ਅੱਗ ’ਤੇ ਕਾਬੂ ਪਾ ਲਿਆ। ਧਮਾਕੇ ਦੇ ਕਾਰਨਾਂ ਦਾ ਪਤਾ ਲਾਉਣ ਲਈ ਜਾਂਚ ਕੀਤੀ ਜਾ ਰਹੀ ਹੈ।