ਗ਼ੈਰ-ਕਾਨੂੰਨੀ ਤਰੀਕੇ ਰਾਹੀਂ ਅਮਰੀਕਾ 'ਚ ਦਾਖ਼ਲ ਹੋਣ ਮੌਕੇ 2 ਭਾਰਤੀਆਂ ਸਮੇਤ ਪੰਜ ਵਿਅਕਤੀ ਗ੍ਰਿਫ਼ਤਾਰ

Thursday, Mar 02, 2023 - 10:16 AM (IST)

ਗ਼ੈਰ-ਕਾਨੂੰਨੀ ਤਰੀਕੇ ਰਾਹੀਂ ਅਮਰੀਕਾ 'ਚ ਦਾਖ਼ਲ ਹੋਣ ਮੌਕੇ 2 ਭਾਰਤੀਆਂ ਸਮੇਤ ਪੰਜ ਵਿਅਕਤੀ ਗ੍ਰਿਫ਼ਤਾਰ

ਨਿਊਯਾਰਕ (ਭਾਸ਼ਾ)- ਅਮਰੀਕੀ ਸਰਹੱਦੀ ਅਧਿਕਾਰੀਆਂ ਨੇ ਕੈਨੇਡਾ ਤੋਂ ਕਿਸ਼ਤੀ ਰਾਹੀਂ ਗੈਰ-ਕਾਨੂੰਨੀ ਤਰੀਕੇ ਨਾਲ ਦੇਸ਼ ਵਿੱਚ ਦਾਖਲ ਹੋਣ ਦੇ ਦੋਸ਼ ਵਿੱਚ ਪੰਜ ਵਿਅਕਤੀ ਗ੍ਰਿਫ਼ਤਾਰ ਕੀਤੇ ਗਏ ਹਨ, ਜਿਹਨਾਂ ਵਿੱਚ ਦੋ ਭਾਰਤੀ ਨਾਗਰਿਕ ਵੀ ਸ਼ਾਮਲ ਹਨ। ਯੂਐਸ ਕਸਟਮਜ਼ ਐਂਡ ਬਾਰਡਰ ਪ੍ਰੋਟੈਕਸ਼ਨ (ਸੀਬੀਪੀ) ਦੁਆਰਾ ਬੁੱਧਵਾਰ ਨੂੰ ਇੱਕ ਬਿਆਨ ਵਿੱਚ ਕਿਹਾ ਗਿਆ ਕਿ ਡੇਟ੍ਰੋਇਟ ਸੈਕਟਰ ਦੇ ਯੂਐਸ ਬਾਰਡਰ ਪੈਟਰੋਲ ਏਜੰਟਾਂ ਨੇ ਅਮਰੀਕੀ ਰਾਜ ਮਿਸ਼ੀਗਨ ਵਿੱਚ ਅਲਗੋਨਾਕ ਨੇੜੇ ਤਸਕਰੀ ਦੀ ਇੱਕ ਕੋਸ਼ਿਸ਼ ਦੌਰਾਨ ਪੰਜ ਵਿਦੇਸ਼ੀ ਨਾਗਰਿਕਾਂ ਨੂੰ ਗ੍ਰਿਫ਼ਤਾਰ ਕੀਤਾ। 

ਬਿਆਨ ਵਿਚ ਦੱਸਿਆ ਗਿਆ ਕਿ 20 ਫਰਵਰੀ ਨੂੰ ਦੇਰ ਰਾਤ ਰਿਮੋਟ ਵੀਡੀਓ ਨਿਗਰਾਨੀ ਪ੍ਰਣਾਲੀ ਦੀ ਨਿਗਰਾਨੀ ਕਰ ਰਹੇ ਬਾਰਡਰ ਪੈਟਰੋਲ ਡਿਸਪੈਚਰਾਂ ਨੇ ਸੇਂਟ ਕਲੇਅਰ ਨਦੀ 'ਤੇ ਇਕ ਸਮੁੰਦਰੀ ਜਹਾਜ਼ ਨੂੰ ਇਕ ਜਾਣੇ-ਪਛਾਣੇ ਤਸਕਰੀ ਮਾਰਗ ਨੇੜੇ ਅੰਤਰਰਾਸ਼ਟਰੀ ਸਰਹੱਦ ਪਾਰ ਕਰਦੇ ਦੇਖਿਆ ਅਤੇ ਤੁਰੰਤ ਖੇਤਰ ਦੇ ਏਜੰਟਾਂ ਨਾਲ ਸੰਪਰਕ ਕੀਤਾ। ਏਜੰਟਾਂ ਨੇ ਖੇਤਰ ਵਿੱਚ ਜਵਾਬ ਦਿੱਤਾ ਅਤੇ ਪੰਜ ਲੋਕਾਂ ਨੂੰ ਦੇਖਿਆ, ਜੋ ਕਿਸ਼ਤੀ ਜ਼ਰੀਏ ਸਮੁੰਦਰੀ ਕਿਨਾਰੇ ਵੱਲ ਵਧ ਰਹੇ ਸਨ। ਪੰਜਾਂ ਵਿਅਕਤੀਆਂ ਨੇ ਮੰਨਿਆ ਕਿ ਉਹ ਕਿਸ਼ਤੀ ਰਾਹੀਂ ਕੈਨੇਡਾ ਤੋਂ ਸਰਹੱਦ ਪਾਰ ਕਰਕੇ ਆਏ ਸਨ। 

ਪੜ੍ਹੋ ਇਹ ਅਹਿਮ ਖ਼ਬਰ- ਹੌਂਸਲੇ ਨੂੰ ਸਲਾਮ: 18 ਸਾਲ ਦੀ ਉਮਰ ਤੱਕ ਪੜ੍ਹਨ-ਲਿਖਣ 'ਚ ਸੀ ਅਸਮਰੱਥ, ਹੁਣ ਕੈਮਬ੍ਰਿਜ 'ਚ ਬਣਿਆ ਪ੍ਰੋਫੈਸਰ

ਏਜੰਟਾਂ ਨੇ ਦੇਖਿਆ ਕਿ ਠੰਡੇ ਤਾਪਮਾਨ ਕਾਰਨ ਦੋ ਪ੍ਰਵਾਸੀ ਪੂਰੀ ਤਰ੍ਹਾਂ ਭਿੱਜ ਚੁੱਕੇ ਸਨ ਅਤੇ ਕੰਬ ਰਹੇ ਸਨ। ਵਿਅਕਤੀਆਂ ਨੇ ਏਜੰਟਾਂ ਨੂੰ ਦੱਸਿਆ ਕਿ ਉਹ ਕਿਸ਼ਤੀ ਤੋਂ ਬਾਹਰ ਨਿਕਲਦੇ ਸਮੇਂ ਦਰਿਆ ਵਿੱਚ ਡਿੱਗ ਗਏ ਸਨ। ਫਿਰ ਸਾਰੇ ਪੰਜ ਵਿਅਕਤੀਆਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਅਤੇ ਕਾਰਵਾਈ ਲਈ ਇੱਕ ਸਥਾਨਕ ਸਟੇਸ਼ਨ ਲਿਜਾਇਆ ਗਿਆ। CBP ਨੇ ਕਿਹਾ ਕਿ "ਜਾਂਚ ਦੇ ਪ੍ਰੋਸੈਸਿੰਗ ਪੜਾਅ ਦੌਰਾਨ ਏਜੰਟਾਂ ਨੇ ਭਾਰਤ ਤੋਂ ਦੋ ਨਾਗਰਿਕਾਂ ਦੀ ਪਛਾਣ ਕੀਤੀ ਅਤੇ ਬਾਕੀ ਨਾਈਜੀਰੀਆ, ਮੈਕਸੀਕੋ ਅਤੇ ਡੋਮਿਨਿਕਨ ਰੀਪਬਲਿਕ ਤੋਂ ਸਨ।" ਇਨ੍ਹਾਂ ਵਿਅਕਤੀਆਂ 'ਤੇ ਅਮਰੀਕੀ ਇਮੀਗ੍ਰੇਸ਼ਨ ਦੀ ਉਲੰਘਣਾ ਲਈ ਕਾਰਵਾਈ ਕੀਤੀ ਜਾ ਰਹੀ ਹੈ। ਤਸਕਰ ਨੇ ਆਪਣੀ ਅਪਰਾਧਿਕ ਗਤੀਵਿਧੀ ਨੂੰ ਲੁਕਾਉਣ ਲਈ ਹਨੇਰੇ ਅਤੇ ਠੰਡੇ ਤਾਪਮਾਨ ਦਾ ਫਾਇਦਾ ਉਠਾਉਣ ਦੀ ਕੋਸ਼ਿਸ਼ ਕੀਤੀ। 

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News