ਅਮਰੀਕਾ ''ਚ 2 ਭਾਰਤੀ ਨਾਗਰਿਕਾਂ ''ਤੇ ਲੱਗੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਦੋਸ਼, ਕਬੂਲਿਆ ਜ਼ੁਰਮ
Thursday, Oct 26, 2023 - 12:45 PM (IST)
ਵਾਸ਼ਿੰਗਟਨ (ਭਾਸ਼ਾ)- ਅਮਰੀਕਾ ਵਿਚ 2 ਭਾਰਤੀ ਨਾਗਰਿਕਾਂ ‘ਤੇ ਫੈਂਟਾਨਿਲ ਵੰਡਣ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੀ ਸਾਜ਼ਿਸ਼ ਰਚਣ ਦੇ ਦੋਸ਼ ਲਾਏ ਗਏ ਹਨ। ਨਿਊਜਰਸੀ ਦੇ ਇੱਕ ਵਿਅਕਤੀ ਨੇ ਦੱਖਣੀ ਇਲੀਨੋਇਸ ਵਿੱਚ ਅਮਰੀਕੀ ਜ਼ਿਲ੍ਹਾ ਅਦਾਲਤ ਦੇ ਸਾਹਮਣੇ ਇਸ ਮਾਮਲੇ ਵਿੱਚ ਆਪਣਾ ਦੋਸ਼ ਕਬੂਲ ਕੀਤਾ ਹੈ। ਭਾਰਤੀ ਨਾਗਰਿਕ ਦੀ ਪਛਾਣ ਆਸ਼ੀਸ਼ ਕੇ. ਜੈਨ (37) ਅਤੇ ਐੱਮ. ਈਸ਼ਵਰ ਰਾਓ ਦੇ ਰੂਪ ਵਿਚ ਹੋਈ। ਉਥੇ ਹੀ ਮੋਇਸੇਸ ਏ. ਸਨਾਬ੍ਰੀਆ (32) ਨੇ ਭਾਰਤ ਦੀ ਡਰੱਗ ਡਿਸਟ੍ਰੀਬਿਊਸ਼ਨ ਕੰਪਨੀ ਅਤੇ ਅਮਰੀਕਾ ਵਿਚ ਗਾਹਕਾਂ ਵਿਚਕਾਰ ਵਿਚੋਲੇ ਵਜੋਂ ਕੰਮ ਕਰਨ ਦਾ ਜੁਰਮ ਕਬੂਲ ਕੀਤਾ ਹੈ।
ਇਹ ਵੀ ਪੜ੍ਹੋ: ਕੈਨੇਡਾ 'ਚ ਇਮੀਗ੍ਰੇਸ਼ਨ ਧੋਖਾਧੜੀ ਲਈ ਭਾਰਤੀ ਵਿਅਕਤੀ ਨੂੰ 20,000 ਡਾਲਰ ਦਾ ਜੁਰਮਾਨਾ
ਅਦਾਲਤ ਵਿਚ ਜਮ੍ਹਾਂ ਦਸਤਾਵੇਜ਼ਾਂ ਦੇ ਅਨੁਸਾਰ, ਸਨਾਬ੍ਰੀਆ ਨੂੰ ਭਾਰਤ ਦੇ ਡਰੱਗ ਡਿਸਟ੍ਰੀਬਿਊਸ਼ਨ ਸੈਂਟਰ ਤੋਂ ਨਿਊ ਜਰਸੀ ਵਿੱਚ ਫੁਰਾਨਿਲ ਫੈਂਟਾਨਿਲ ਅਤੇ ਟੇਪੇਂਟਾਡੋਲ ਵਾਲੀਆਂ ਨਸ਼ੀਲੀਆਂ ਦਵਾਈਆਂ ਪ੍ਰਾਪਤ ਹੋਈਆਂ ਅਤੇ ਉਸ ਨੇ ਜਨਵਰੀ 2018 ਤੋਂ ਮਾਰਚ 2021 ਦਰਮਿਆਨ ਇਨ੍ਹਾਂ ਨੂੰ ਸਿੱਧਾ ਅਮਰੀਕੀ ਗਾਹਕਾਂ ਨੂੰ ਭੇਜ ਦਿੱਤਾ। ਵਕੀਲਾਂ ਨੇ ਕਿਹਾ ਕਿ ਸਨਾਬ੍ਰੀਆ ਨੇ ਕਈ ਮੌਕਿਆਂ 'ਤੇ ਇਲੀਨੋਇਸ ਦੇ ਦੱਖਣੀ ਜ਼ਿਲ੍ਹੇ ਵਿੱਚ ਕੰਮ ਕਰ ਰਹੇ ਡਰੱਗ ਇਨਫੋਰਸਮੈਂਟ ਐਡਮਿਨਿਸਟ੍ਰੇਸ਼ਨ ਦੇ ਅੰਡਰਕਵਰ ਏਜੰਟਾਂ ਨੂੰ ਨਸ਼ੀਲੀਆਂ ਦਵਾਈਆਂ ਭੇਜੀਆਂ। ਪਦਾਰਥਾਂ ਦੇ ਨਿਯੰਤਰਣ ਨਾਲ ਸਬੰਧਤ ਕਾਨੂੰਨ ਨਿਯੰਤਰਿਤ ਪਦਾਰਥ ਐਕਟ ਤਹਿਤ ਫੁਰਾਨਿਲ ਫੈਂਟਾਨਿਲ ਸ਼ੈਡਿਊਲ 1 ਅਤੇ ਟੈਪੇਂਟਾਡੋਲ ਸ਼ੈਡਿਊਲ 2 ਵਿੱਚ ਆਉਂਦਾ ਹੈ।
ਇਹ ਵੀ ਪੜ੍ਹੋ: ਨੇਤਨਯਾਹੂ ਦੀ ਚਿਤਾਵਨੀ, ਗਾਜ਼ਾ 'ਚ ਜ਼ਮੀਨੀ ਹਮਲੇ ਜਲਦੀ, ਹਮਾਸ ਦੇ ਸਾਰੇ ਮੈਂਬਰਾਂ ਦੀ ਮੌਤ ਨੇੜੇ
ਫੈਂਟਾਨਾਇਲ ਦੀ ਸੀਮਤ ਮਾਤਰਾ ਵਿੱਚ ਵਰਤੋਂ ਬੇਹੋਸ਼ੀ ਅਤੇ ਦਰਦ ਨਿਵਾਰਕ ਦਵਾਈ ਬਣਾਉਣ ਲਈ ਕੀਤੀ ਜਾਂਦੀ ਹੈ। ਆਮ ਤੌਰ 'ਤੇ ਅਮਰੀਕਨ ਡਰੱਗ ਗਿਰੋਹ ਵੱਲੋਂ ਫੈਂਟਾਨਿਲ ਦੀ ਤਸਕਰੀ ਕੀਤੀ ਜਾਂਦੀ ਹੈ ਅਤੇ ਉਸ ਦੀਆਂ ਗੋਲੀਆਂ ਬਣਾ ਕੇ ਮਹਿੰਗੇ ਭਾਅ 'ਤੇ ਵੱਖ-ਵੱਖ ਨਾਵਾਂ ਨਾਲ ਵੇਚੀਆਂ ਜਾਂਦੀਆਂ ਹਨ। ਦੱਖਣੀ ਇਲੀਨੋਇਸ ਵਿੱਚ ਡਰੱਗ ਇਨਫੋਰਸਮੈਂਟ ਐਡਮਿਨਿਸਟ੍ਰੇਸ਼ਨ ਵਿਚ ਇਨਫੋਰਸਮੈਂਟ ਆਪ੍ਰੇਸ਼ਨਾਂ ਦੇ ਮੁਖੀ ਅਤੇ ਕਾਰਜਕਾਰੀ ਸਹਾਇਕ ਸਪੈਸ਼ਲ ਏਜੰਟ ਇੰਚਾਰਜ ਮਾਈਕਲ ਈ. ਰੇਹਗ ਨੇ ਕਿਹਾ, "ਇਹ ਵਿਅਕਤੀ ਲੋਕਾਂ ਨੂੰ ਇਹ ਸੋਚ ਕੇ ਮੂਰਖ ਬਣਾ ਰਿਹਾ ਸੀ ਕਿ ਦਵਾਈਆਂ ਬਿਨਾਂ ਕਿਸੇ ਡਾਕਟਰ ਦੀ ਪਰਚੀ ਤੋਂ ਖ਼ਰੀਦੀਆਂ ਜਾ ਸਕਦੀਆਂ ਹਨ ਅਤੇ ਭਾਰਤ ਤੋਂ ਡਾਕ ਰਾਹੀਂ ਭੇਜੀ ਜਾ ਸਕਦੀ ਹੈ।' ਨਿਆਂ ਵਿਭਾਗ ਨੇ ਕਿਹਾ ਕਿ ਸਨਾਬ੍ਰੀਆ ਨੇ ਇਸ ਮਾਮਲੇ ਵਿੱਚ ਲੈਣ-ਦੇਣ ਕਰਨ ਲਈ ਨਿਊਯਾਰਕ ਵਿੱਚ ਇੱਕ ਕੰਪਨੀ ਵੀ ਸ਼ੁਰੂ ਕੀਤੀ ਸੀ। ਕੰਪਨੀ ਨੇ ਜਨਵਰੀ ਤੋਂ ਅਕਤੂਬਰ 2021 ਤੱਕ ਨਸ਼ੀਲੀਆਂ ਦਵਾਈਆਂ ਦੀ ਤਸਕਰੀ ਤੋਂ ਕਮਾਏ 1,14,334 ਅਮਰੀਕੀ ਡਾਲਰ ਲੁਕਾਏ। ਮਨੀ ਲਾਂਡਰਿੰਗ ਦੀ ਸਾਜ਼ਿਸ਼, ਫੈਂਟਾਨਿਲ ਨੂੰ ਵੰਡਣ ਦੀ ਸਾਜ਼ਿਸ਼ ਅਤੇ ਨਿਯੰਤਰਿਤ ਪਦਾਰਥਾਂ ਦੀ ਵੰਡ ਲਈ 20 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ।
ਇਹ ਵੀ ਪੜ੍ਹੋ: ਟੋਰਾਂਟੋ ਪੁਲਸ ਦੀ ਵੱਡੀ ਕਾਰਵਾਈ, 60 ਮਿਲੀਅਨ ਡਾਲਰ ਦੀਆਂ 1000 ਤੋਂ ਵੱਧ ਚੋਰੀ ਦੀਆਂ ਕਾਰਾਂ ਬਰਾਮਦ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।