ਪਾਕਿ ''ਚ 2 ਹੋਰ ਹਿੰਦੂ ਕੁੜੀਆਂ ਦਾ ਜਬਰਨ ਧਰਮ ਤਬਦੀਲ ਕਰ ਕੇ ਕੀਤਾ ਨਿਕਾਹ

Saturday, Jan 09, 2021 - 11:47 PM (IST)

ਪਾਕਿ ''ਚ 2 ਹੋਰ ਹਿੰਦੂ ਕੁੜੀਆਂ ਦਾ ਜਬਰਨ ਧਰਮ ਤਬਦੀਲ ਕਰ ਕੇ ਕੀਤਾ ਨਿਕਾਹ

ਪੇਸ਼ਾਵਰ - ਪਾਕਿਸਤਾਨ ਵਿਚ ਇਮਰਾਨ ਸਰਕਾਰ ਦੇ ਰਾਜਕਾਲ ਵਿਚ ਘੱਟ ਗਿਣਤੀਆਂ 'ਤੇ ਅਤਿਆਚਾਰ ਵੱਧਦੇ ਜਾ ਰਹੇ ਹਨ। ਘੱਟ ਗਿਣਤੀਆਂ ਵੱਲੋਂ ਉਠਾਈਆਂ ਗਈਆਂ ਗੰਭੀਰ ਚਿੰਤਾਵਾਂ ਅਤੇ ਮਨੁੱਖੀ ਅਧਿਕਾਰ ਵਰਕਰਾਂ ਵੱਲੋਂ ਨਿੰਦਾ ਦੇ ਬਾਵਜੂਦ ਪਾਕਿ ਵਿਚ 2 ਹੋਰ ਹਿੰਦੂ ਕੁੜੀਆਂ ਦਾ ਜਬਰਨ ਧਰਮ ਤਬਦੀਲ ਕਰਾਇਆ ਗਿਆ।

ਇਹ ਵੀ ਪੜ੍ਹੋ -ਭਾਰਤੀ ਮੂਲ ਦੀ ਅਮਰੀਕੀ ਸਬਰੀਨਾ ਸਿੰਘ ਵ੍ਹਾਈਟ ਹਾਊਸ ’ਚ ਡਿਪਟੀ ਪ੍ਰੈੱਸ ਸਕੱਤਰ ਨਿਯੁਕਤ

ਮੀਡੀਆ ਦੀ ਇਕ ਰਿਪੋਰਟ ਮੁਤਾਬਕ ਹਿੰਦੂ ਕੁੜੀ ਏਕਤਾ ਕੁਮਾਰੀ ਦਾ ਪਾਕਿ ਫੌਜ ਦੇ ਕਰੀਬੀ ਮੰਨੇ ਜਾਣ ਵਾਲੇ ਸਰਗਨਾ ਮੁਸਲਿਮ ਧਰਮ ਗੁਰੂ ਮੀਆਂ ਅਬਦੁਲ ਖਾਲਿਕ ਉਰਫ ਮੀਆਂ ਮਿਠੂ ਵੱਲੋਂ ਜਬਰਨ ਧਰਮ ਤਬਦੀਲ ਕਰਾਇਆ ਗਿਆ ਹੈ। ਬਲੋਚਿਸਤਾਨ ਦੇ ਸਿਬੀ ਦੀ ਰਹਿਣ ਵਾਲੀ ਏਕਤਾ ਪੇਸ਼ੇ ਤੋਂ ਅਧਿਆਪਕ ਹੈ। ਇਸਲਾਮ ਧਰਮ ਅਪਣਾਉਣ ਲਈ ਮਜਬੂਰ ਕੀਤੇ ਜਾਣ ਵਾਲੀ ਹਿੰਦੂ ਕੁੜੀ ਦਾ ਨਾਂ ਧਾਨੀ ਕੋਹਲਾਹੀ ਹੈ। ਧਾਨੀ ਕੋਹਲਾਹੀ ਨੂੰ ਜੁੰਮਾ ਬਾਜ਼ਾਰ ਤੋਂ ਅਗਵਾ ਕਰ ਲਿਆ ਗਿਆ। ਉਸ ਦਾ ਵੀ ਇਸਲਾਮ ਧਰਮ ਵਿਚ ਤਬਦੀਲ ਕਰ ਮੁਸਲਿਮ ਵਿਅਕਤੀ ਨਾਲ ਵਿਆਹ ਕਰ ਦਿੱਤਾ ਗਿਆ।

ਇਹ ਵੀ ਪੜ੍ਹੋ -ਭਾਰਤੀ ਮੂਲ ਦੀ ਅਮਰੀਕੀ ਸਬਰੀਨਾ ਸਿੰਘ ਵ੍ਹਾਈਟ ਹਾਊਸ ’ਚ ਡਿਪਟੀ ਪ੍ਰੈੱਸ ਸਕੱਤਰ ਨਿਯੁਕਤ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।


author

Karan Kumar

Content Editor

Related News