ਮਾਸਕ ਪਾਉਣ ਦਾ ਹੋਇਆ ਫਾਇਦਾ, ਦੋ ਕੋਰੋਨਾ ਪਾਜ਼ੀਟਿਵਾਂ ਨੇ ਇੰਝ ਬਚਾਏ 140 ਗਾਹਕ

07/16/2020 3:30:50 PM

ਓਟਾਵਾ- ਕੋਰੋਨਾ ਵਾਇਰਸ ਨੇ ਸਾਰੀ ਦੁਨੀਆ ਵਿਚ ਕਹਿਰ ਮਚਾਇਆ ਹੋਇਆ ਹੈ, ਹਾਲਾਂਕਿ ਕੈਨੇਡਾ ਵਿਚ ਹਾਲਾਤ ਕਈ ਦੇਸ਼ਾਂ ਨਾਲੋਂ ਚੰਗੇ ਹਨ ਪਰ ਇੱਥੇ ਵੀ ਲੋਕ ਕੋਰੋਨਾ ਦੇ ਸ਼ਿਕਾਰ ਹਨ। ਬੀਤੇ ਦਿਨੀਂ ਮਿਸੌਰੀ ਦੇ ਸੈਲੂਨ ਵਿਚ ਕੰਮ ਕਰਨ ਵਾਲੇ ਦੋ ਕਾਮੇ ਕੋਰੋਨਾ ਪਾਜ਼ੀਟਿਵ ਪਾਏ ਗਏ।। ਇਸ ਮਗਰੋਂ ਉਨ੍ਹਾਂ ਵਲੋਂ ਭੁਗਤਾਏ ਗਏ ਗਾਹਕਾਂ ਦਾ ਵੀ ਕੋਰੋਨਾ ਟੈਸਟ ਕੀਤਾ ਗਿਆ ਤੇ ਇਹ ਸਾਰੇ 140 ਲੋਕ ਬਿਲਕੁਲ ਠੀਕ ਨਿਕਲੇ ਤੇ ਕੋਈ ਵੀ ਕੋਰੋਨਾ ਦਾ ਸ਼ਿਕਾਰ ਨਹੀਂ ਮਿਲਿਆ।

ਇਸ ਰਿਪੋਰਟ ਨੂੰ ਦੇਖ ਕੇ ਸਭ ਹੈਰਾਨ ਰਹਿ ਗਏ। ਇਸ ਦਾ ਕਾਰਨ ਇਹ ਹੈ ਕਿ ਉਨ੍ਹਾਂ ਨੇ ਸਰਕਾਰ ਵਲੋਂ ਜਾਰੀ ਹਿਦਾਇਤਾਂ ਦੀ ਪਾਲਣਾ ਕੀਤੀ ਤੇ ਕਿਸੇ ਵੀ ਗਾਹਕ ਨੂੰ ਮਿਲਣ ਲੱਗਿਆ ਉਨ੍ਹਾਂ ਨੇ ਮਾਸਕ ਪਾ ਕੇ ਰੱਖਿਆ। ਇਸ ਦੇ ਇਲ਼ਾਵਾ ਸਮਾਜਕ ਦੂਰੀ ਅਤੇ ਹੈਂਡ ਸੈਨੇਟਾਈਜ਼ ਕਰਨ ਵਰਗੀਆਂ ਹਿਦਾਇਤਾਂ ਦੀ ਵੀ ਪਾਲਣਾ ਕੀਤੀ। 

ਉਨ੍ਹਾਂ ਵਲੋਂ ਸੈਲੂਨ 'ਤੇ ਹਰ ਸਮੇਂ ਮਾਸਕ ਪਾ ਕੇ ਰੱਖਿਆ ਗਿਆ ਜਿਸ ਕਾਰਨ ਕਈ ਲੋਕਾਂ ਦੀ ਜਾਨ ਸੁਰੱਖਿਅਤ ਰਹੀ। ਅਜਿਹਾ ਨਹੀਂ ਸੀ ਕਿ ਉਨ੍ਹਾਂ ਵਿਚ ਕੋਰੋਨਾ ਫੈਲਾਉਣ ਵਾਲੇ ਵਾਇਰਸ ਨਹੀਂ ਸਨ ਕਿਉਂਕਿ ਉਨ੍ਹਾਂ ਦੇ ਪਰਿਵਾਰ ਵਾਲੇ ਕੋਰੋਨਾ ਪਾਜ਼ੀਟਿਵ ਮਿਲੇ ਹਨ। ਇਸ ਦਾ ਕਾਰਨ ਇਹ ਕਿ ਉਨ੍ਹਾਂ ਨੇ ਘਰ ਮਾਸਕ ਪਾ ਕੇ ਨਹੀਂ ਰੱਖਿਆ ਸੀ। 


Lalita Mam

Content Editor

Related News