ਮਰਦ ਨਾਲ ਗੱਲ ਕਰਨ ''ਤੇ ਪਾਕਿ ''ਚ 2 ਕੁੜੀਆਂ ਦੀ ਕਰ ਦਿੱਤੀ ਗਈ ਹੱਤਿਆ

Monday, May 18, 2020 - 01:04 AM (IST)

ਮਰਦ ਨਾਲ ਗੱਲ ਕਰਨ ''ਤੇ ਪਾਕਿ ''ਚ 2 ਕੁੜੀਆਂ ਦੀ ਕਰ ਦਿੱਤੀ ਗਈ ਹੱਤਿਆ

ਇਸਲਾਮਾਬਾਦ (ਭਾਸ਼ਾ) - ਪਾਕਿਸਤਾਨ ਵਿਚ ਝੂਠੀ ਸ਼ਾਨ ਦੀ ਖਾਤਿਰ ਹੱਤਿਆ (ਆਨਰ ਕਿਲਿੰਗ) ਦਾ ਇਕ ਮਾਮਲਾ ਸਾਹਮਣੇ ਆਇਆ ਹੈ। ਦੇਸ਼ ਦੇ ਉੱਤਰ-ਪੱਛਮੀ ਆਦਿ-ਵਾਸੀ ਖੇਤਰ ਵਿਚ 2 ਕੁੜੀਆਂ ਦੀ ਇਕ ਮਰਦ ਨਾਲ ਗੱਲਬਾਤ ਕਰਨ ਕਾਰਨ ਹੱਤਿਆ ਕਰ ਦਿੱਤੀ ਗਈ। ਇਕ ਪੁਲਸ ਅਧਿਕਾਰੀ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਕੁਝ ਹਫਤੇ ਪਹਿਲਾਂ ਦੋਹਾਂ ਕੁੜੀਆਂ ਦੀ ਇਕ ਮਰਦ ਨਾਲ ਗੱਲਬਾਤ ਕਰਨ ਦੀ ਵੀਡੀਓ ਸਾਹਮਣੇ ਆਈ ਸੀ। ਪੁਲਸ ਮੁਤਾਬਕ 16 ਅਤੇ 18 ਸਾਲ ਦੀਆਂ 2 ਕੁੜੀਆਂ ਨੂੰ ਉਨ੍ਹਾਂ ਚਚੇਰੇ ਭਰਾਵਾਂ ਨੇ ਮਾਰ ਦਿੱਤਾ।

ਦੇਸ਼ ਦੇ ਆਦਿਵਾਸੀ ਇਲਾਕਿਆਂ ਵਿਚ ਔਰਤਾਂ ਦਾ ਮਰਦਾਂ ਨਾਲ ਮਿਲਣ-ਵਰਤਣ 'ਤੇ ਪੂਰੀ ਤਰ੍ਹਾਂ ਪਾਬੰਦੀ ਹੈ। ਪੁਲਸ ਮੁਤਾਬਕ ਇਹ ਘਟਨਾ 14 ਮਈ ਨੂੰ ਖੈਬਰ-ਪਖਤੂਨਖਵਾ ਸੂਬੇ ਦੇ ਉੱਤਰੀ ਵਜੀਰੀਸਤਾਨ ਜ਼ਿਲੇ ਦੇ ਇਕ ਪਿੰਡ ਵਿਚ ਹੋਈ। ਰਾਜ ਮਹਿਲ ਪੁਲਸ ਸਟੇਸ਼ਨ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਹੱਤਿਆ ਦਾ ਮਾਮਲਾ ਦਰਜ ਕਰ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ। ਅਧਿਕਾਰੀ ਨੇ ਦੱਸਿਆ ਕਿ ਇਸ ਦਾ ਕਾਰਨ 52 ਸਕਿੰਟ ਦੀ ਇਕ ਵੀਡੀਓ ਸੀ ਜਿਸ ਵਿਚ ਇਕ ਵਿਅਕਤੀ 3 ਕੁੜੀਆਂ ਨਾਲ ਗੱਲ ਕਰ ਰਿਹਾ ਹੈ। ਅਧਿਕਾਰੀ ਨੇ ਕਿਹਾ ਹੈ ਕਿ ਵੀਡੀਓ ਵਿਚ ਦਿੱਖ ਰਹੀਆਂ 2 ਕੁੜੀਆਂ ਦੀ ਹੱਤਿਆ ਕਰ ਦਿੱਤੀ ਗਈ ਜਦਕਿ ਤੀਜੀ ਦੇ ਬਾਰੇ ਵਿਚ ਕੋਈ ਜਾਣਕਾਰੀ ਨਹੀਂ ਹੈ। ਪੁਲਸ ਮੁਤਾਬਕ ਤੀਜੀ ਕੁੜੀ ਜਿਉਂਦੀ ਹੈ ਪਰ ਉਸ ਦੀ ਜਾਨ ਨੂੰ ਖਤਰਾ ਹੋ ਸਕਦਾ ਹੈ।


author

Khushdeep Jassi

Content Editor

Related News