'ਆਕਸਫੋਰਡ/ਐਸਟ੍ਰਾਜ਼ੇਨੇਕਾ ਟੀਕੇ ਦੀਆਂ ਦੋਵੇਂ ਖੁਰਾਕਾਂ 85-90 ਫੀਸਦੀ ਤੱਕ ਅਸਰਦਾਰ'

Friday, May 21, 2021 - 07:52 PM (IST)

'ਆਕਸਫੋਰਡ/ਐਸਟ੍ਰਾਜ਼ੇਨੇਕਾ ਟੀਕੇ ਦੀਆਂ ਦੋਵੇਂ ਖੁਰਾਕਾਂ 85-90 ਫੀਸਦੀ ਤੱਕ ਅਸਰਦਾਰ'

ਲੰਡਨ-ਬ੍ਰਿਟੇਨ ਦੇ ਸਿਹਤ ਵਿਭਾਗ ਦੀ ਕਾਰਜਕਾਰੀ ਇਕਾਈ ਪਬਲਿਕ ਹੈਲਥ ਇੰਗਲੈਂਡ (ਪੀ.ਐੱਚ.ਈ.) ਨੇ ਆਪਣੇ ਪਹਿਲੇ 'ਨਿਗਰਾਨੀ ਅੰਕੜਿਆਂ' 'ਚ ਪਾਇਆ ਹੈ ਕਿ ਕੋਵਿਡ-19 ਦੇ ਲੱਛਣਾਂ ਨੂੰ ਰੋਕਣ 'ਚ ਆਕਸਫੋਰਡ/ਐਸਟ੍ਰਾਜ਼ੇਨੇਕਾ ਟੀਕੇ ਦੀਆਂ ਦੋ ਖੁਰਾਕਾਂ 85-90 ਫੀਸਦੀ ਅਸਰਦਾਰ ਹਨ। ਸਿਹਤ ਇਕਾਈ ਨੇ ਟੀਕੇ ਦੀ ਸਮਰੱਥਾ ਦਾ ਪਤਾ ਲਾਉਣ ਲਈ 'ਪ੍ਰਯੋਗਾਤਮਕ ਅੰਕੜਿਆਂ' ਦੀ ਥਾਂ ਪਹਿਲੀ ਵਾਰ 'ਨਿਗਰਾਨੀ ਅੰਕੜਿਆਂ' ਦਾ ਹਵਾਲਾ ਦਿੱਤਾ ਹੈ।

ਇਹ ਵੀ ਪੜ੍ਹੋ-ਟੀਕਾ ਉਤਪਾਦਨ 'ਚ ਕਈ ਕਿਸਮਾਂ ਲਿਆਉਣੀਆਂ ਪੈਣਗੀਆਂ : WTO ਮੁਖੀ

ਪੀ.ਐੱਚ.ਈ. ਨੇ ਕਿਹਾ ਕਿ ਪਹਿਲੀ ਵਾਰ ਅਪਣਾਏ ਗਏ ਨਵੇਂ ਮੁਲਾਂਕਣ ਤੋਂ ਪਤਾ ਚੱਲਦਾ ਹੈ ਕਿ ਆਕਸਫੋਰਡ/ਐਸਟ੍ਰਾਜ਼ੇਨੇਕਾ ਟੀਕੇ ਦੀਆਂ ਦੋ ਖੁਰਾਕਾਂ ਲੱਛਣ ਬੀਮਾਰੀ ਤੋਂ 85 ਤੋਂ 90 ਫੀਸਦੀ ਸੁਰੱਖਿਆ ਉਪਲਬੱਧ ਕਰਵਾਉਂਦੇ ਹਨ। ਆਕਸਫੋਰਡ/ਐਸਟ੍ਰਾਜ਼ੇਨੇਕਾ ਦੇ ਕੋਵਿਡ ਰੋਕੂ ਟੀਕੇ ਦਾ ਉਤਪਾਦਨ ਸੀਰਮ ਇੰਸਟੀਚਿਊਟ ਆਫ ਇੰਡੀਆ ਵੱਲੋਂ ਵੀ ਕੀਤਾ ਜਾ ਰਿਹਾ ਹੈ ਅਤੇ ਭਾਰਤ 'ਚ ਮਹਾਮਾਰੀ ਦੀ ਰੋਕਥਾਮ ਲਈ ਇਸ ਟੀਕੇ ਦਾ ਇਸਤੇਮਾਲ 'ਕੋਵਿਡਸ਼ੀਲਡ' ਵਜੋਂ ਹੋ ਰਿਹਾ ਹੈ। ਬ੍ਰਿਟੇਨ ਦੇ ਟੀਕਾ ਮਾਮਲਿਆਂ ਦੇ ਮੰਤਰੀ ਨਧੀਮ ਜਵਾਹੀ ਨੇ ਕਿਹਾ ਕਿ ਇਹ ਨਵਾਂ ਅੰਕੜਾ ਟੀਕੇ ਦੀਆਂ ਦੋਵੇਂ ਖੁਰਾਕਾਂ ਦੇ ਸ਼ਾਨਦਾਰ ਅਸਰ ਨੂੰ ਰੇਖਾਂਕਿਤ ਕਰਦਾ ਹੈ ਅਤੇ ਆਕਸਫੋਰਡ/ਐਸਟ੍ਰਾਜ਼ੇਨੇਕਾ ਟੀਕੇ ਦੀ ਦੂਜੀ ਖੁਰਾਕ 90 ਫੀਸਦੀ ਤੱਕ ਸੁਰੱਖਿਆ ਉਪਲੱਬਧ ਕਰਵਾ ਰਹੀ ਹੈ।

ਇਹ ਵੀ ਪੜ੍ਹੋ-ਪ੍ਰਮਾਣੂ ਸਮਝੌਤੇ 'ਤੇ ਅਹਿਮ ਸਹਿਮਤੀ ਬਣੀ : ਰੂਹਾਨੀ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।


author

Karan Kumar

Content Editor

Related News