ਟਰੰਪ ਨੂੰ ਰਾਸ਼ਟਰਪਤੀ ਅਹੁਦੇ ਤੋਂ ਹਟਾਉਣ ਲਈ ਮੰਤਰੀ ਮੰਡਲ ਦੇ 2 ਸਾਥੀਆਂ ਨੇ ਕੀਤਾ ਸੀ ਸੰਪਰਕ : ਨਿਕੀ ਹੇਲੀ

11/12/2019 2:33:09 AM

ਨਿਊਯਾਰਕ - ਸੰਯੁਕਤ ਰਾਸ਼ਟਰ 'ਚ ਅਮਰੀਕਾ ਦੀ ਸਾਬਕਾ ਰਾਜਦੂਤ ਨਿਕੀ ਹੇਲੀ ਨੇ ਦਾਅਵਾ ਕੀਤਾ ਹੈ ਕਿ ਟਰੰਪ ਦੇ 2 ਸਾਬਕਾ ਮੰਤਰੀ ਮੰਡਲ ਸਹਿਯੋਗੀਆਂ ਨੇ ਰਾਸ਼ਟਰਪਤੀ ਨੂੰ ਅਹੁਦੇ ਤੋਂ ਹਟਾਉਣ ਲਈ ਉਨ੍ਹਾਂ ਦੀ ਮਦਦ ਮੰਗੀ ਸੀ ਪਰ ਉਨ੍ਹਾਂ ਨੇ ਇਸ ਤੋਂ ਇਨਕਾਰ ਕਰ ਦਿੱਤਾ ਸੀ। ਵਾਸ਼ਿੰਗਟਨ ਪੋਸਟ ਮੁਤਾਬਕ, ਹੇਲੀ ਨੇ ਦਾਅਵਾ ਕੀਤਾ ਕਿ ਸਾਬਕਾ ਵਿਦੇਸ਼ ਮੰਤਰੀ ਰੈਕਸ ਟਿਲਰਸਨ ਅਤੇ ਵ੍ਹਾਈਟ ਹਾਊਸ ਦੇ ਸਾਬਕਾ ਚੀਫ ਆਫ ਸਟਾਫ ਜਾਨ ਕੈਲੀ ਨੇ ਰਾਸ਼ਟਰਪਤੀ ਟਰੰਪ ਦੇ ਦੇਸ਼ ਨੂੰ ਬਚਾਉਣ ਦੇ ਯਤਨਾਂ ਨੂੰ ਘੱਟ ਕਰਨ ਲਈ ਉਨ੍ਹਾਂ ਨੂੰ ਵੀ ਆਪਣੇ ਨਾਲ ਜੋੜਣ ਦੀ ਕੋਸ਼ਿਸ਼ ਕੀਤੀ। ਹੇਲੀ ਨੇ ਆਪਣੀ ਕਿਤਾਬ 'ਚ ਲਿੱਖਿਆ ਕਿ ਟਰੰਪ ਦੇ 2 ਸਾਬਕਾ ਮੰਤਰੀ ਮੰਡਲ ਸਹਿਯੋਗੀਆਂ ਨੇ ਰਾਸ਼ਟਰਪਤੀ ਨੂੰ ਅਹੁਦੇ ਤੋਂ ਹਟਾਉਣ ਲਈ ਉਨ੍ਹਾਂ ਦੀ ਮਦਦ ਮੰਗੀ ਸੀ ਪਰ ਉਨ੍ਹਾਂ ਨੇ ਇਸ ਤੋਂ ਇਨਕਾਰ ਕਰ ਦਿੱਤਾ ਸੀ।

'ਦਿ ਵਾਸ਼ਿੰਗਟਨ ਪੋਸਟ' ਦੇ ਨਾਲ ਉਨ੍ਹਾਂ ਦੀ ਕਿਤਾਬ, ਜਿਸ ਦਾ ਸਿਰਲੇਖ 'ਵਿਦ ਆਲ ਡਿਊ ਰਿਸਪੈਕਟ-ਡਿਫੈਂਡਿੰਗ ਅਮਰੀਕਾ ਵਿਦ ਗ੍ਰੇਟ ਐਂਡ ਗ੍ਰੇਸ' ਹੈ। ਇਹ ਕਿਤਾਬ ਮੰਗਲਵਾਰ (12 ਨਵੰਬਰ) ਨੂੰ ਬਜ਼ਾਰ 'ਚ ਆਵੇਗੀ। ਇਸ ਵਿਚਾਲੇ, ਹੇਲੀ ਨੇ ਰਾਸ਼ਟਰਪਤੀ ਟਰੰਪ ਦਾ ਬਚਾਅ ਕਰਦੇ ਹੋਏ ਆਖਿਆ ਕਿ ਉਨ੍ਹਾਂ ਨੇ ਅਜਿਹਾ ਕੁਝ ਨਹੀਂ ਕੀਤਾ ਜਿਸ ਨੂੰ ਲੈ ਕੇ ਉਨ੍ਹਾਂ ਖਿਲਾਫ ਮਹਾਦੋਸ਼ ਚਲਾਇਆ ਜਾਵੇ। ਰਾਸ਼ਟਰਪਤੀ ਟਰੰਪ ਰਿਪਬਲਿਕਨ ਪਾਰਟੀ ਤੋਂ ਹਨ। ਉਨ੍ਹਾਂ 'ਤੇ ਦੋਸ਼ ਹੈ ਕਿ ਉਨ੍ਹਾਂ ਨੇ ਡੈਮੋਕ੍ਰੇਟਿਕ ਪਾਰਟੀ ਦੇ ਆਪਣੇ ਸਿਆਸੀ ਵਿਰੋਧੀ ਅਤੇ ਸਾਬਕਾ ਉਪ ਰਾਸ਼ਟਰਪਤੀ ਜੋਅ ਬਾਇਡੇਨ ਅਤੇ ਉਨ੍ਹਾਂ ਦੇ ਪੁੱਤਰ ਖਿਲਾਫ ਭ੍ਰਿਸ਼ਚਾਟਾਰ ਦੇ ਅਪੁਸ਼ਟ ਦਾਅਵਿਆਂ ਦੀ ਜਾਂਚ ਲਈ ਯੂਕ੍ਰੇਨ 'ਤੇ ਦਬਾਅ ਪਾਉਣ ਦੀ ਕੋਸ਼ਿਸ਼ ਕੀਤੀ।

ਬਾਇਡੇਨ ਦਾ ਪੁੱਤਰ ਇਕ ਯੂਕ੍ਰੇਨੀ ਗੈਸ ਕੰਪਨੀ 'ਚ ਕੰਮ ਕਰਦਾ ਸੀ। ਬੁੱਧਵਾਰ ਨੂੰ ਸਦਨ ਦੀ ਖੁਫੀਆ ਕਮੇਟੀ ਵੱਲੋਂ ਮਹਾਦੋਸ਼ ਜਾਂਚ 'ਤੇ ਸੁਣਵਾਈ ਸ਼ੁਰੂ ਕਰਨ ਦਾ ਪ੍ਰੋਗਰਾਮ ਹੈ। ਇਹ ਉਨ੍ਹਾਂ ਦੋਸ਼ਾਂ ਨੂੰ ਲੈ ਕੇ ਮਹਾਦੋਸ਼ ਜਾਂਚ ਦਾ ਦੂਜਾ ਪੜਾਅ ਹੈ, ਜਿਨ੍ਹਾਂ 'ਚ ਆਖਿਆ ਗਿਆ ਹੈ ਕਿ ਟਰੰਪ ਨੇ 2020 ਦੀਆਂ ਚੋਣਾਂ 'ਚ ਫਿਰ ਤੋਂ ਚੁਣੇ ਜਾਣ ਦੇ ਯਤਨ ਦੇ ਤਹਿਤ ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦਿਮੀਰ ਜੈਲੇਂਸਕੀ ਦੀ ਮਦਦ ਲਈ। ਸੀ. ਬੀ. ਐੱਸ. ਨਿਊਜ਼ ਨੂੰ ਦਿੱਤੇ ਇਕ ਬਿਆਨ 'ਚ ਸਾਊਥੇ ਕੈਰੋਲੀਨਾ ਦੀ 47 ਸਾਲਾ ਸਾਬਕਾ ਗਵਰਨਰ ਨੇ ਦੱਸਿਆ ਕਿ ਉਨ੍ਹਾਂ ਨੇ ਦੋਹਾਂ ਨੂੰ ਆਖਿਆ ਕਿ ਟਰੰਪ ਨੇ ਅਜਿਹਾ ਕੁਝ ਨਹੀਂ ਕੀਤਾ ਕਿ ਉਨ੍ਹਾਂ ਖਿਲਾਫ ਮਹਾਦੋਸ਼ ਚਲਾਇਆ ਜਾਣਾ ਚਾਹੀਦਾ ਹੈ। ਜਦ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਕੀ ਟਰੰਪ ਖਿਲਾਫ ਮਹਾਦੋਸ਼ ਚਲਾ ਕੇ ਉਨ੍ਹਾਂ ਨੂੰ ਹਟਾਇਆ ਜਾਣਾ ਚਾਹੀਦਾ ਹੈ, ਹੇਲੀ ਨੇ ਆਖਿਆ ਨਹੀਂ। ਮਹਾਦੋਸ਼ ਕਿਸੇ ਸਰਕਾਰੀ ਅਧਿਕਾਰੀ ਲਈ ਮੌਤ ਦੀ ਸਜ਼ਾ ਜਿਹਾ ਹੈ। ਜਦ ਤੁਸੀਂ ਗੱਲਬਾਤ ਦੇ ਵੇਰਵੇ ਨੂੰ ਦੇਖਦੇ ਹੋ ਤਾਂ ਉਸ ਵੇਰਵੇ 'ਚ ਅਜਿਹਾ ਕੁਝ ਵੀ ਨਹੀਂ ਜਿਸ ਦੇ ਲਈ ਰਾਸ਼ਟਰਪਤੀ ਨੂੰ ਮੌਤ ਦੀ ਸਜ਼ਾ ਮਿਲਣੀ ਚਾਹੀਦੀ ਹੈ।


Khushdeep Jassi

Content Editor

Related News