ਜਕਾਰਤਾ : ਬੱਸ ਟਰਮੀਨਲ ਦੇ ਅੰਦਰ ਹੋਏ ਦੋ ਬੰਬ ਧਮਾਕੇ, 3 ਦੀ ਮੌਤ ਕਈ ਜ਼ਖਮੀ

05/24/2017 9:53:07 PM

ਜਕਾਰਤਾ— ਇੰਡੋਨੇਸ਼ੀਆ ਦੀ ਰਾਜਧਾਨੀ ਜਕਾਰਤਾ ਦੇ ਪੂਰਬੀ ਹਿੱਸੇ 'ਚ ਜ਼ੋਰਦਾਰ ਧਮਾਕਿਆਂ ਕਾਰਨ ਲੋਕ ਦਹਿਸ਼ਤ 'ਚ ਹਨ। ਇਹ ਧਮਾਕੇ ਪੂਰਬੀ ਜਕਾਰਤਾ ਦੇ ਇਕ ਬੱਸ ਅੱਡੇ ਅਤੇ ਉਸ ਨਾਲ ਲੱਗਦੇ ਮੋਟਰਸਾਈਕਲ ਪਾਰਕਿੰਗ 'ਚ ਹੋਏ। ਸ਼ੁਰੂਆਤੀ ਖਬਰਾਂ 'ਚ ਘੱਟੋ-ਘੱਟ 3 ਵਿਅਕਤੀਆਂ ਦੀ ਮੌਤ ਹੋ ਗਈ, ਜਦੋਂ ਕਿ ਇਕ ਪੁਲਸ ਮੁਲਾਜ਼ਮ ਜ਼ਖਮੀ ਹੋ ਗਿਆ। ਹਾਲਾਂਕਿ ਸੋਸ਼ਲ ਮੀਡੀਆ 'ਤੇ ਲੋਕ ਦੱਸ ਰਹੇ ਹਨ ਕਿ ਘਟਨਾ ਵਾਲੀ ਥਾਂ 'ਤੇ ਮਨੁੱਖੀ ਅੰਗ ਫੈਲੇ ਹੋਏ ਹਨ। ਅਜਿਹੇ 'ਚ ਕਈ ਲੋਕਾਂ ਦੇ ਜ਼ਖਮੀ ਹੋਣ ਦਾ ਖਦਸ਼ਾ ਹੈ। ਜਕਾਰਤਾ 'ਚ ਹੋਏ ਇਨ੍ਹਾਂ ਬੰਬ ਧਮਾਕਿਆਂ ਦੀ ਜ਼ਿੰਮੇਵਾਰੀ ਅਜੇ ਤੱਕ ਕਿਸੇ ਗਰੁੱਪ ਨੇ ਨਹੀਂ ਲਈ ਹੈ। ਇਹ ਧਮਾਕੇ ਜਕਾਰਤਾ ਦੇ ਪੂਰਬੀ ਹਿੱਸੇ ਦੇ ਕੈਂਪੁੰਗ ਮੇਲਾਯੂ 'ਚ ਹੋਏ, ਜੋ ਸਥਾਨਕ ਸਮੇਂ ਅਨੁਸਾਰ ਤਕਰੀਬਨ 9 ਵਜੇ ਹੋਏ। ਜਕਾਰਤਾ ਦੇ ਅਲਸ਼ਿੰਤਾ ਰੇਡੀਓ ਨੇ ਇਸ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਦੋਵੇਂ ਧਮਾਕੇ 5 ਤੋਂ 10 ਮਿੰਟ ਦੇ ਫਰਕ ਨਾਲ ਹੋਏ। ਪਹਿਲਾ ਧਮਾਕਾ ਬੱਸ ਸਟੈਂਡ 'ਤੇ ਹੋਇਆ ਤਾਂ ਦੂਜਾ ਧਮਾਕਾ ਉਸ ਦੇ ਨੇੜੇ ਪਾਰਕਿੰਗ ਏਰੀਆ 'ਚ ਹੋਇਆ। ਪੁਲਸ ਅਜੇ ਧਮਾਕਿਆਂ ਦੀ ਵਜ੍ਹਾ ਦੀ ਜਾਂਚ ਕਰ ਰਹੀ ਹੈ। ਘਟਨਾ ਵਾਲੀ ਥਾਂ ਨੇੜੇ ਲੋਕਾਂ ਨੇ ਦੱਸਿਆ ਕਿ ਉਥੇ ਮਨੁਖੀ ਸਰੀਰ ਦੇ ਅੰਗ ਫੈਲੇ ਹੋਏ ਹਨ। ਅਜਿਹੇ 'ਚ ਜ਼ਖਮੀਆਂ ਦੀ ਗਿਣਤੀ 'ਚ ਵਾਧਾ ਹੋ ਸਕਦਾ ਹੈ।


Related News