...ਜਦੋਂ ਹਵਾਈ ਅੱਡੇ ''ਤੇ ਗਲਤੀ ਨਾਲ ਟਕਰਾਏ 2 ਯਾਤਰੀ ਜਹਾਜ਼
06/10/2023 11:34:13 AM

ਟੋਕੀਓ (ਭਾਸ਼ਾ) : ਟੋਕੀਓ ਦੇ ਇੱਕ ਪ੍ਰਮੁੱਖ ਹਵਾਈ ਅੱਡੇ ‘ਤੇ ਸ਼ਨੀਵਾਰ ਸਵੇਰੇ 2 ਯਾਤਰੀ ਜਹਾਜ਼ ਗਲਤੀ ਨਾਲ ਇੱਕ-ਦੂਜੇ ਨਾਲ ਟਕਰਾ ਗਏ। ਹਾਲਾਂਕਿ ਇਸ ਘਟਨਾ 'ਚ ਕਿਸੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਜਾਪਾਨੀ ਮੀਡੀਆ ਦੇ ਅਨੁਸਾਰ ਥਾਈ ਏਅਰਵੇਜ਼ ਇੰਟਰਨੈਸ਼ਨਲ ਦਾ ਬੈਂਕਾਕ (ਥਾਈਲੈਂਡ) ਜਾ ਰਿਹਾ ਜਹਾਜ਼ ਹੈਨੇਡਾ ਹਵਾਈ ਅੱਡੇ 'ਤੇ ਤਾਈਪੇ (ਤਾਈਵਾਨ) ਜਾ ਰਹੇ ਈਵਾ ਏਅਰਵੇਜ਼ ਦੇ ਜਹਾਜ਼ ਨਾਲ ਟਕਰਾ ਗਿਆ, ਜਿਸ ਤੋਂ ਬਾਅਦ ਅਧਿਕਾਰੀਆਂ ਨੇ ਰਨਵੇਅ ਨੂੰ ਬੰਦ ਕਰ ਦਿੱਤਾ।
تصادم بين طائرتين في مطار هانيدا بـ #طوكيو #إرم_نيوز #اليابان #Tokyo #HanedaAirport #Haneda pic.twitter.com/9CceO2YMDn
— Erem News - إرم نيوز (@EremNews) June 10, 2023
ਟੀ.ਬੀ.ਐੱਸ. ਟੀਵੀ ਨਿਊਜ਼ ਨੇ ਇੱਕੋ ਰਨਵੇ 'ਤੇ ਰੁਕੇ ਦੋਵੇਂ ਯਾਤਰੀ ਜਹਾਜ਼ਾਂ ਦੀ ਵੀਡੀਓ ਪ੍ਰਸਾਰਿਤ ਕੀਤਾ। ਹਾਲਾਂਕਿ ਫਿਲਹਾਲ ਇਸ ਘਟਨਾ 'ਤੇ ਦੋਵਾਂ ਏਅਰਲਾਈਨਜ਼, ਏਅਰਪੋਰਟ ਪ੍ਰਸ਼ਾਸਨ ਅਤੇ ਜਾਪਾਨ ਦੇ ਟਰਾਂਸਪੋਰਟ ਮੰਤਰੀ ਵੱਲੋਂ ਕੋਈ ਟਿੱਪਣੀ ਨਹੀਂ ਕੀਤੀ ਗਈ ਹੈ। ਘਟਨਾ ਦੇ ਪਿੱਛੇ ਦਾ ਕਾਰਨ ਵੀ ਫਿਲਹਾਲ ਸਪੱਸ਼ਟ ਨਹੀਂ ਹੋ ਸਕਿਆ ਹੈ। ਜਾਪਾਨੀ ਮੀਡੀਆ 'ਚ ਪ੍ਰਕਾਸ਼ਿਤ ਖਬਰਾਂ ਮੁਤਾਬਕ ਇਸ ਟੱਕਰ 'ਚ ਇਕ ਜਹਾਜ਼ ਦੇ ਵਿੰਗ ਨੂੰ ਨੁਕਸਾਨ ਪਹੁੰਚਿਆ ਹੈ। ਇਸ ਘਟਨਾ ਕਾਰਨ ਕਈ ਫਲਾਈਟਾਂ ਨੇ ਦੇਰੀ ਨਾਲ ਉਡਾਣ ਭਰੀ।
Related News
ਸੰਜੇ ਸਿੰਘ ਦੀ ਗ੍ਰਿਫ਼ਤਾਰੀ ''ਤੇ ਭੜਕੇ ਕੇਜਰੀਵਾਲ, ਕਿਹਾ ਚੋਣਾਂ ਤਕ ਕਈ ਵਿਰੋਧੀਆਂ ਨੂੰ ਗ੍ਰਿਫ਼ਤਾਰ ਕਰਵਾਉਣਗੇ PM ਮੋਦੀ
