ਬ੍ਰਿਟੇਨ ''ਚ ਧਮਾਕੇ ਤੋਂ ਚਾਰ ਘੰਟੇ ਪਹਿਲਾਂ ਇਸ ਵਿਅਕਤੀ ਨੇ ਕਰ ਦਿੱਤੀ ਸੀ ''ਭਵਿੱਖਬਾਣੀ'', ਆਈ. ਐੱਸ. ਸਮਰਥਕਾਂ ਨੇ ਮਨਾਏ ਜਸ਼ਨ

05/23/2017 11:56:07 AM

ਲੰਡਨ— ਬ੍ਰਿਟੇਨ ਦੇ ਮਾਨਚੈਸਟਰ ਵਿਚ ਅਮਰੀਕੀ ਗਾਇਕਾ ਏਰੀਆਨਾ ਗ੍ਰਾਂਡੇ ਦੇ ਸੰਗੀਤ ਸਮਾਗਮ ਵਿਚ ਹੋਏ ਧਮਾਕੇ ਵਿਚ 19 ਲੋਕਾਂ ਦੀ ਮੌਤ ਅਤੇ 59 ਲੋਕਾਂ ਦੇ ਜ਼ਖਮੀ ਹੋਣ ਤੋਂ ਬਾਅਦ ਜਿੱਥੇ ਪੂਰੀ ਦੁਨੀਆ ਵਿਚ ਸੋਗ ਦੀ ਲਹਿਰ ਹੈ, ਉੱਥੇ ਖਤਰਨਾਕ ਅੱਤਵਾਦੀ ਸੰਗਠਨ ਆਈ. ਐੱਸ. ਆਈ. ਐੱਸ. ਦੇ ਸਮਰਥਕ ਖੁਸ਼ੀ ਮਨਾ ਰਹੇ ਹਨ। ਆਈ. ਐੱਸ. ਸਮਰਥਰਕਾਂ ਨੇ ਖੁਸ਼ੀ ਜ਼ਾਹਰ ਕਰਦੇ ਹੋਏ ਟਵਿੱਟਰ ''ਤੇ ਇਕ-ਦੂਜੇ ਨੂੰ ਸੰਦੇਸ਼ ਭੇਜੇ। ਹਾਲਾਂਕਿ ਅਜੇ ਤੱਕ ਆਈ. ਐੱਸ. ਸੰਗਠਨ ਨੇ ਇਸ ਦੀ ਜ਼ਿੰਮੇਵਾਰੀ ਨਹੀਂ ਲਈ ਹੈ। ਦੂਜੇ ਪਾਸੇ ਕਿਹਾ ਜਾ ਰਿਹਾ ਹੈ ਕਿ ਇਸ ਹਮਲੇ ਤੋਂ ਚਾਰ ਘੰਟੇ ਪਹਿਲਾਂ ਹੀ ਇਸ ਦੀ ਭਵਿੱਖਬਾਣੀ ਇਕ ਟਵਿੱਟਰ ਯੂਜ਼ਰ ਨੇ ਕਰ ਦਿੱਤੀ ਸੀ। ਇਕ ਟਵਿੱਟਰ ਯੂਜ਼ਰ ਨੇ ਹਮਲੇ ਤੋਂ ਚਾਰ ਘੰਟੇ ਪਹਿਲਾਂ ਲਿਖਿਆ ਸੀ— ''ਤੁਸੀਂ ਸਾਡਾ ਡਰ ਭੁੱਲ ਗਏ ਹੋ? ਇਹ ਸਿਰਫ ਡਰ ਹੈ।'' ਇਸ ਪੋਸਟ ਨੇ ਨਾਲ ਉਸ ਨੇ ਇਸਲਾਮਿਕ ਸਟੇਟ, ਮਾਨਚੈਸਟਰ, ਬ੍ਰਿਟਿਸ਼ ਅਤੇ ਯੂਕੇ ਵਰਗੇ ਹੈਸ਼ਟੈਗਾਂ ਦੀ ਵਰਤੋਂ ਕੀਤੀ ਸੀ। ਹੁਣ ਤੱਕ ਇਸ ਟਵਿੱਟਰ ਯੂਜ਼ਰ ਦੀ ਪਛਾਣ ਨਹੀਂ ਹੋ ਸਕੀ ਹੈ। ਮੰਨਿਆ ਜਾ ਰਿਹਾ ਹੈ ਕਿ ਇਹ ਪੋਸਟ ਇਕ ਚਿਤਾਵਨੀ ਸੀ, ਜਿਸ ਨੂੰ ਸਮਝਣ ਵਿਚ ਬ੍ਰਿਟਿਸ਼ ਪੁਲਸ ਨਾਕਾਮ ਰਹੀ। 
ਆਈ. ਐੱਸ. ਨਾਲ ਜੁੜੇ ਟਵਿੱਟਰ ਅਕਾਊਂਟ ਤੋਂ ਧਮਾਕੇ ਨਾਲ ਜੁੜੇ ਹੈਸ਼ਟੈਗ ਦਾ ਇਸਤੇਮਾਲ ਕਰਕੇ ਵਧਾਈ ਸੰਦੇਸ਼ ਭੇਜੇ ਜਾ ਰਹੇ ਹਨ ਅਤੇ ਕਿਹਾ ਜਾ ਰਿਹਾ ਹੈ ਕਿ ਦੂਜੀਆਂ ਥਾਵਾਂ ''ਤੇ ਵੀ ਇਸ ਤਰ੍ਹਾਂ ਦੇ ਹਮਲੇ ਕੀਤੇ ਜਾਣਗੇ। ਬ੍ਰਿਟਿਸ਼ ਪੁਲਸ ਇਸ ਹਮਲੇ ਨੂੰ ਅੱਤਵਾਦੀ ਹਮਲਾ ਮੰਨ ਰਹੀ ਹੈ। ਪ੍ਰਧਾਨ ਮੰਤਰੀ ਥੈਰੇਸਾ ਮੇਅ ਨੇ ਵੀ ਇਨ੍ਹਾਂ ਧਮਾਕਿਆਂ ਨੂੰ ਅੱਤਵਾਦੀ ਹਮਲਾ ਮੰਨਿਆ ਹੈ। 
ਆਈ. ਐੱਸ. ਨਾਲ ਜੁੜੇ ਯੂਜ਼ਰਸ ਨੇ ਇਸ ਧਮਾਕੇ ਨੂੰ ਇਰਾਕ ਅਤੇ ਸੀਰੀਆ ਵਿਚ ਹੋਏ ਹਵਾਈ ਹਮਲਿਆਂ ਦਾ ਬਦਲਾ ਦੱਸਿਆ ਹੈ। ਉਨ੍ਹਾਂ ਨੇ ਕਿਹਾ ਕਿ ਲੱਗਦਾ ਹੈ ਕਿ ਬ੍ਰਿਟਿਸ਼ ਏਅਰਫੋਰਸ ਵੱਲੋਂ ਮੋਸੂਲ ਅਤੇ ਰੱਕਾ ਦੇ ਬੱਚਿਆਂ ''ਤੇ ਸੁੱਟੇ ਗਏ ਬੰਬ ਵਾਪਸ ਆ ਗਏ ਹਨ। ਕਿਸੇ ਨੇ ਲਿਖਿਆ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਹਮਲਾਵਰ ਖਿਲਾਫਤ ਦਾ ਸਿਪਾਹੀ ਹੋਵੇਗਾ। ਕੁਝ ਆਈ. ਐੱਸ. ਸਮਰਥਕਾਂ ਨੇ ਕਿਹਾ ਕਿ ਉਹ ਬਰਸਲਜ਼, ਪੈਰਿਸ, ਲੰਡਨ ਵਿਚ ਵੀ ਇਸਲਾਮਿਕ ਸਟੇਟ ਬਣਾਉਣਗੇ।

Kulvinder Mahi

News Editor

Related News