ਰੂਸ ''ਚ ਮਈ ਦੇ ਮੱਧ ਤੱਕ ਹੌਲੀ ਹੋਈ ਟਵਿੱਟਰ ਦੀ ਰਫਤਾਰ, ਪ੍ਰਸ਼ਾਸਨ ਨੇ ਫਿਲਹਾਲ ਬਲਾਕ ਕਰਨ ਤੋਂ ਕੀਤਾ ਇਨਕਾਰ
Tuesday, Apr 06, 2021 - 02:33 AM (IST)
ਮਾਸਕੋ-ਰੂਸੀ ਅਧਿਕਾਰੀਆਂ ਨੇ ਸੋਮਵਾਰ ਨੂੰ ਕਿਹਾ ਕਿ ਉਹ ਮਈ ਦੇ ਮੱਧ ਤੱਕ ਟਵਿੱਟਰ ਦੀ ਰਫਤਾਰ ਹੌਲੀ ਰੱਖਣਗੇ ਪਰ ਫਿਲਹਾਲ ਇਸ ਸੋਸ਼ਲ ਮੀਡੀਆ ਮੰਚ ਨੂੰ ਬਲਾਕ ਨਹੀਂ ਕਰਨਗੇ ਤਾਂ ਕਿਉਂਕਿ ਪਾਬੰਦੀਸ਼ੁਦਾ ਸਮੱਗਰੀ ਨੂੰ ਤੇਜ਼ੀ ਨਾਲ ਹਟਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਰੂਸੀ ਸਰਕਾਰ ਅਤੇ ਸੋਸ਼ਲ ਮੀਡੀਆ ਮੰਚ ਦਰਮਿਆਨ ਹਾਲ ਹੀ 'ਚ ਜਾਰੀ ਖਿਚੋਤਾਨ ਤੋਂ ਬਾਅਦ ਇਸ ਐਲਾਨ ਨੂੰ ਬ੍ਰੇਕ ਦੇ ਤੌਰ 'ਤੇ ਦੇਖਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ-'ਪਾਣੀ ਦਿਓ, ਪਾਣੀ ਦਿਓ', ਪਿਆਸ ਤੋਂ ਬੇਹਾਲ ਹੋਏ ਪਾਕਿ ਦੇ ਲੋਕ, ਸੜਕਾਂ 'ਤੇ ਉਤਰਨ ਨੂੰ ਮਜ਼ਬੂਰ ਹੋਏ ਬੱਚੇ
ਟਵਿੱਟਰ ਦਾ ਦੋਸ਼ ਹੈ ਕਿ ਉਸ ਨੇ ਰੂਸ 'ਚ ਵਿਰੋਧ ਵਧਾਉਣ 'ਚ ਅਹਿਮ ਭੂਮਿਕਾ ਨਿਭਾਈ। ਰੂਸ ਦੇ ਸਰਕਾਰੀ ਸੰਚਾਰ ਨਿਗਰਾਨੀਕਰਤਾ ਰੋਸਕੋਮ੍ਰਾਦਜੋਰ ਨੇ ਪਿਛਲੇ ਮਹੀਨੇ ਦੋਸ਼ ਲਾਇਆ ਸੀ ਕਿ ਟਵਿੱਟਰ ਬੱਚਿਆਂ ਨੂੰ ਖੁਦਕੁਸ਼ੀ ਕਰਨ ਲਈ ਪ੍ਰੇਰਿਤ ਕਰਨ ਵਾਲੀ ਸਮਗਰੀ ਹਟਾਉਣ 'ਚ ਅਸਫਲ ਰਿਹਾ ਹੈ, ਇਸ ਤੋਂ ਇਲਾਵਾ ਉਹ ਨਸ਼ੀਲੇ ਪਦਾਰਥ ਸੰਬੰਧੀ ਜਾਣਕਾਰੀ ਵੀ ਨਹੀਂ ਹਟਾ ਸਕਿਆ।
ਇਹ ਵੀ ਪੜ੍ਹੋ-'ਜਲਦ ਹੀ ਕੋਰੋਨਾ ਦੀ ਇਕ ਹੋਰ ਲਹਿਰ ਦਾ ਕਰਨਾ ਪੈ ਸਕਦੈ ਸਾਹਮਣਾ'
ਏਜੰਸੀ ਨੇ 10 ਮਾਰਚ ਨੂੰ ਐਲਾਨ ਕੀਤਾ ਸੀ ਕਿ ਉਹ ਮੰਚ 'ਤੇ ਤਸਵੀਰ ਅਤੇ ਵੀਡੀਓ ਅਪਲੋਡ ਕਰਨ ਦੀ ਨੀਤੀ ਕਮੇਟੀ ਕਰ ਰਹੀ ਹੈ ਅਤੇ ਇਕ ਹਫਤੇ ਤੋਂ ਘੱਟ ਸਮੇਂ ਬਾਅਦ ਵੀ ਧਮਕੀ ਦਿੱਤੀ ਕਿ ਜੇਕਰ ਉਸ ਦੀਆਂ ਮੰਗਾਂ ਨਹੀਂ ਮਨੀਆਂ ਗਈਆਂ ਤਾਂ ਉਹ ਮੰਚ ਨੂੰ ਇਕ ਮਹੀਨੇ ਦੇ ਅੰਦਰ ਬਲਾਕ ਕਰ ਦੇਵੇਗੀ। ਇਨ੍ਹਾਂ ਦੋਸ਼ਾਂ ਦੇ ਜਵਾਬ 'ਚ ਟਵਿੱਟਰ ਨੇ ਕਿਹਾ ਕਿ ਉਸ ਦੀ ਬਾਲ ਜਿਨਸੀ ਸਮੱਗਰੀ, ਖੁਦਕੁਸ਼ੀ ਨੂੰ ਉਤਸ਼ਾਹਤ ਕਰਨ ਅਤੇ ਨਸ਼ੀਲੇ ਪਦਾਰਥਾਂ ਦੀ ਵਿਕਰੀ ਦੇ ਮਾਮਲੇ 'ਚ ਬਿਲਕੁਲ ਬਰਦਾਰਸ਼ਤ ਨਾ ਕਰਨ ਦੀ ਨੀਤੀ ਹੈ।
ਇਹ ਵੀ ਪੜ੍ਹੋ-ਇਸ ਦੇਸ਼ ਦੇ ਰਾਸ਼ਟਰਪਤੀ ਨੇ ਕਿਹਾ ਨਹੀਂ ਲੋੜ ਮੈਨੂੰ ਕੋਰੋਨਾ ਟੀਕੇ ਦੀ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।