ਯੂਕੇ: ਟਵਿੱਟਰ ਨੇ ਇੰਗਲੈਂਡ ਦੇ ਫੁੱਟਬਾਲ ਖਿਡਾਰੀਆਂ ਖ਼ਿਲਾਫ਼ 1000 ਨਸਲਵਾਦੀ ਪੋਸਟਾਂ ਨੂੰ ਕੀਤਾ ਡਿਲੀਟ

Tuesday, Jul 13, 2021 - 12:00 PM (IST)

ਯੂਕੇ: ਟਵਿੱਟਰ ਨੇ ਇੰਗਲੈਂਡ ਦੇ ਫੁੱਟਬਾਲ ਖਿਡਾਰੀਆਂ ਖ਼ਿਲਾਫ਼ 1000 ਨਸਲਵਾਦੀ ਪੋਸਟਾਂ ਨੂੰ ਕੀਤਾ ਡਿਲੀਟ

ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ): ਯੂਕੇ ਭਰ ਵਿੱਚ ਇੰਗਲੈਂਡ ਦੀ ਫੁੱਟਬਾਲ ਟੀਮ ਦੇ ਕਾਲੇ ਮੂਲ ਦੇ ਖਿਡਾਰੀਆਂ ਖ਼ਿਲਾਫ਼ ਆਨਲਾਈਨ ਕੀਤੀਆਂ ਗਈਆਂ ਨਸਲੀ ਟਿੱਪਣੀਆਂ ਦੀ ਆਲੋਚਨਾ ਹੋਣ ਦੇ ਬਾਅਦ ਸੋਸ਼ਲ ਮੀਡੀਆ ਕੰਪਨੀ ਟਵਿੱਟਰ ਨੇ 24 ਘੰਟਿਆਂ ਵਿੱਚ ਇੰਗਲੈਂਡ ਦੇ ਖਿਡਾਰੀਆਂ ਪ੍ਰਤੀ 1000 ਤੋਂ ਵੱਧ ਨਸਲਵਾਦੀ ਪੋਸਟਾਂ ਨੂੰ ਮਿਟਾ ਦਿੱਤਾ ਹੈ। ਇੰਗਲੈਂਡ ਫੁੱਟਬਾਲ ਟੀਮ ਦੇ ਖਿਡਾਰੀ ਮਾਰਕੋਸ ਰਾਸ਼ਫੋਰਡ, ਬੁਕਾਯੋ ਸਾਕਾ ਅਤੇ ਜੈਡਨ ਸੈਂਚੋ ਯੂਰੋ ਕੱਪ ਦੇ ਫਾਈਨਲ ਵਿੱਚ ਹਾਰ ਦੇ ਨਸਲੀ ਟਿੱਪਣੀਆਂ ਦਾ ਸ਼ਿਕਾਰ ਹੋਏ ਹਨ। 

ਪੜ੍ਹੋ ਇਹ ਅਹਿਮ ਖਬਰ- ਵੱਡਾ ਖ਼ੁਲਾਸਾ : 12 ਸਾਲਾਂ 'ਚ 'ਗੋਲਡਨ ਵੀਜ਼ਾ' ਜ਼ਰੀਏ ਬ੍ਰਿਟੇਨ 'ਚ ਵਸੇ 254 ਕਰੋੜਪਤੀ ਭਾਰਤੀ

ਬਰਤਾਨੀਆ ਦੇ ਪ੍ਰਿੰਸ ਵਿਲੀਅਮ ਅਤੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਸਣੇ ਕਈ ਹੋਰ ਸ਼ਖਸੀਅਤਾਂ ਨੇ ਇਹਨਾਂ ਨਸਲੀ ਸ਼ਾਬਦਿਕ ਟਿੱਪਣੀਆਂ ਦੀ ਨਿੰਦਾ ਕੀਤੀ ਹੈ। ਇਸ ਸਬੰਧ ਵਿੱਚ ਟਵਿੱਟਰ ਨੇ ਕਾਰਵਾਈ ਕਰਨ ਦੀ ਪੁਸ਼ਟੀ ਕੀਤੀ ਹੈ। ਇਸ ਸੋਸ਼ਲ ਮੀਡੀਆ ਪਲੇਟਫਾਰਮ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਟਵਿੱਟਰ ਨੇ 1000 ਤੋਂ ਵੱਧ ਨਸਲੀ ਟਵੀਟ ਹਟਾਏ ਹਨ ਅਤੇ ਇਸ ਦੀ ਨੀਤੀ ਦੀ ਉਲੰਘਣਾ ਕਰਨ ਵਾਲੇ ਕਈ ਖਾਤਿਆਂ ਨੂੰ ਵੀ ਮੁਅੱਤਲ ਕਰ ਦਿੱਤਾ ਗਿਆ ਹੈ। ਇਸਦੇ ਇਲਾਵਾ ਫੇਸਬੁੱਕ ਨੇ ਵੀ ਪੁਸ਼ਟੀ ਕੀਤੀ ਹੈ ਕਿ ਇਸ ਦੁਰਵਿਵਹਾਰ ਦੇ ਬਾਅਦ ਕੁਮੈਂਟਾਂ ਦੇ ਨਾਲ ਖਾਤੇ ਵੀ ਹਟਾ ਦਿੱਤੇ ਗਏ ਹਨ ਅਤੇ ਇਹ ਕਾਰਵਾਈ ਜਾਰੀ ਰਹੇਗੀ।


author

Vandana

Content Editor

Related News