ਟਵਿੱਟਰ ਦੇ CEO ਜੈਕ ਡੋਰਸੀ ਨੇ ਟਰੰਪ ਸਮੇਤ ਇਨ੍ਹਾਂ ਨੇਤਾਵਾਂ ਨੂੰ ਕੀਤਾ Unfollow
Thursday, Dec 24, 2020 - 02:28 AM (IST)
ਵਾਸ਼ਿੰਗਟਨ-ਸੋਸ਼ਲ ਮੀਡੀਆ ਪਲੇਟਫਾਰਮ ਟਵਿੱਟਰ ਦੇ ਸੀ.ਈ.ਓ. ਜੈਕ ਡਾਰਸੀ (Jack Dorsey) ਲਗਾਤਾਰ ਆਪਣੇ ਅਕਾਊਂਟ ਦੀ ਸਫਾਈ ਕਰ ਰਹੇ ਹਨ। ਖਬਰਾਂ ਹਨ ਕਿ ਇਸ ਸਫਾਈ ਪ੍ਰਕਿਰਿਆ ’ਚ ਹਾਲ ਹੀ ’ਚ ਜੈਕ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ, ਨਵੇਂ ਚੁਣੇ ਗਏ ਰਾਸ਼ਟਰਪਤੀ ਜੋ ਬਾਈਡੇਨ ਸਮੇਤ ਕਈ ਵੱਡੇ ਨੇਤਾਵਾਂ ਨੂੰ ਅਨਫਾਲੋਅ ਕਰ ਦਿੱਤਾ ਹੈ। ਜੈਕ ਦੇ ਟਵਿੱਟਰ ਅਕਾਊਂਟ ’ਤੇ ਆਏ ਬਦਲਾਅ ਨੂੰ ਵੱਡੀ ਟੈੱਕ ਕੰਪਨੀਆਂ ਨੇ ਨੋਟਿਸ ਕੀਤਾ ਹੈ। ਖਾਸ ਗੱਲ ਇਹ ਹੈ ਕਿ ਟਵਿੱਟਰ ’ਤੇ POTUS ਦਰਜਾ ਹੋਣ ਦੇ ਚੱਲਦੇ ਟਰੰਪ ਨੂੰ ਕਈ ਤਰ੍ਹਾਂ ਦੀਆਂ ਸੁਰੱਖਿਆ ਮਿਲੀਆਂ ਹੋਈਆਂ ਸਨ ਪਰ ਜਦੋਂ ਬਾਈਡੇਨ ਵ੍ਹਾਈਟ ਹਾਊਸ ਦੀ ਗੱਦੀ ਸੰਭਾਲਣਗੇ ਤਾਂ ਟਰੰਪ ਤੋਂ ਇਹ ਵਿਸ਼ੇਸ਼ ਦਰਜਾ ਛੋਹ ਲਿਆ ਜਾਵੇਗਾ।
ਇਹ ਵੀ ਪੜ੍ਹੋ -ਸਵਿਟਜ਼ਰਲੈਂਡ ਨੇ ਕੋਵਿਡ-19 ਤੋਂ ਬਚਾਅ ਲਈ ਟੀਕਾਕਰਣ ਮੁਹਿੰਮ ਕੀਤੀ ਸ਼ੁਰੂ
ਕਮਲਾ ਹੈਰਿਸ ਅਤੇ ਇਵਾਂਕਾ ਟਰੰਵ ਵੀ ਹਨ ਸ਼ਾਮਲ
ਰਾਸ਼ਟਰਪਤੀ ਚੋਣਾਂ ਤੋਂ ਬਾਅਦ ਡੋਰਸੀ ਨੇ ਆਪਣੇ ਫਾਲੋਅਰਸ ਦੀ ਲਿਸਟ ’ਚ ਵੱਡੇ ਫੇਰਬਦਲ ਕੀਤੇ ਹਨ। ਉਨ੍ਹਾਂ ਨੇ ਬਾਈਡੇਨ, ਟਰੰਪ ਤੋਂ ਇਲਾਵਾ ਉਪ ਰਾਸ਼ਟਰਪਤੀ ਕਮਲਾ ਹੈਰਿਸ ਅਤੇ ਇਵਾਂਕਾ ਟਰੰਪ ਨੂੰ ਵੀ ਅਨਫਾਲੋਅ ਕੀਤਾ ਹੈ। ਫਿਲਹਾਲ ਟਵਿੱਟਰ ਵੱਲੋਂ ਇਸ ’ਤੇ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ। ਇਹ ਪਹਿਲੀ ਵਾਰ ਨਹੀਂ ਹੈ ਜਦ ਡੋਰਸੀ ਦੀ ਸੋਸ਼ਲ ਮੀਡੀਆ ਗਤੀਵਿਧੀਆਂ ਸੋਸ਼ਲ ਮੀਡੀਆ ਦੀਆਂ ਸੁਰਖੀਆਂ ਬਣੀਆਂ ਹਨ। ਨਵੰਬਰ 2019 ’ਚ ਵੀ ਟਰੰਪ ਨੇ ਵੱਡੇ ਐਲਾਨ ਟਵਿੱਟਰ ’ਤੇ ਹੀ ਕੀਤੇ।
ਇਹ ਵੀ ਪੜ੍ਹੋ -ਇਹ ਹੈ ਦੁਨੀਆ ਦਾ ਸਭ ਤੋਂ ਠੰਡਾ ਪਿੰਡ, -71 ਡਿਗਰੀ ਤੱਕ ਪਹੁੰਚ ਜਾਂਦੈ ਤਾਪਮਾਨ (ਤਸਵੀਰਾਂ)
ਟਰੰਪ ਟਵਿੱਟਰ ਦੇ ਵੱਡੇ ਯੂਜ਼ਰਸ ’ਚ ਸ਼ੁਮਾਰ ਹਨ। ਉਨ੍ਹਾਂ ਨੇ ਕਦੇ-ਕਦੇ ਇਕ ਦਿਨ ’ਚ ਹੀ ਅਕਾਊਂਟ ਤੋਂ 100 ਤੋਂ ਜ਼ਿਆਦਾ ਟਵੀਟ ਕੀਤੇ ਹਨ। ਉਹ ਆਪਣੇ ਟਵਿੱਟਰ ਅਕਾਊਂਟ ਦਾ ਇਸਤੇਮਾਲ ਸਮਰਥਕਾਂ ਨਾਲ ਗੱਲ ਕਰਨ, ਵਿਰੋਧੀਆਂ ਦੀ ਆਲੋਚਨਾ ਅਤੇ ਸਟਾਫ ਨੂੰ ਕੱਢਣ ਲਈ ਕਰਦੇ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ ਆਪਣੇ ਕਾਰਜਕਾਲ ’ਚ ਕਈ ਪਾਲਿਸੀਆਂ ਦੀਆਂ ਜਾਣਕਾਰੀਆਂ ਵੀ ਟਵਿੱਟਰ ’ਤੇ ਹੀ ਦਿੱਤੀਆਂ ਹਨ। ਫਿਲਹਾਲ ਉਨ੍ਹਾਂ ਦੇ 88.5 ਮਿਲੀਅਨ ਫਾਲੋਅਰਸ ਹਨ ਪਰ ਉਨ੍ਹਾਂ ਦੇ ਕਾਰਜਕਾਲ ਦੌਰਾਨ ਫਾਲੋਅਰਸ ਦੀ ਗਿਣਤੀ ਕਾਫੀ ਘੱਟ ਹੈ। ਉੱਥੇ, ਬਾਈਡੇਨ ਨੇ 17 ਨਵੰਬਰ ਤੋਂ ਬਾਅਦ 2.5 ਮਿਲੀਅਨ ਫਾਲੋਅਰਸ ਦਾ ਵਾਧਾ ਦਰਜ ਕੀਤਾ ਹੈ।
ਇਹ ਵੀ ਪੜ੍ਹੋ -ਪਾਕਿ : ਆਮ ਜਨਤਾ ਦੀ ਕਮਰ ਤੋੜ ਰਹੀ ਮਹਿੰਗਾਈ, ਇਕ ਅੰਡੇ ਦੀ ਕੀਮਤ 30 ਰੁਪਏ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।