ਮਸ਼ਹੂਰ ਹਸਤੀਆਂ ਦੇ ਟਵਿੱਟਰ ਅਕਾਊਂਟ ਚੋਰੀ ਕਰਨ ਵਾਲਾ ਨਾਬਾਲਗ ਚੜ੍ਹਿਆ ਪੁਲਸ ਦੇ ਹੱਥੇ

8/1/2020 6:54:12 PM

ਵਾਸ਼ਿੰਗਟਨ- ਇਸ ਮਹੀਨੇ ਦੇ ਸ਼ੁਰੂ 'ਚ ਮੁੱਖ ਨੇਤਾਵਾਂ, ਸੈਲੀਬ੍ਰਿਟੀਆਂ ਤੇ ਉਦਯੋਗ ਜਗਤ ਦੀਆਂ ਸ਼ਖਸੀਅਤਾਂ ਦੇ ਟਵਿੱਟਰ ਅਕਾਊਂਟ ਹੈਕ ਕਰਨ ਦੀ ਸਾਜਸ਼ ਦਾ ਸਰਗਣਾ ਰਿਹਾ ਨਾਬਾਲਗ ਮੁੰਡਾ ਫੜਿਆ ਗਿਆ ਹੈ। ਦੁਨੀਆ ਭਰ ਦੇ ਲੋਕਾਂ ਨਾਲ ਇਕ ਲੱਖ ਡਾਲਰ ਤੋਂ ਵੱਧ ਦੇ ਬਿਟਕੁਆਇਨ ਦਾ ਘੁਟਾਲਾ ਕਰਨ ਵਾਲੇ ਵਿਅਕਤੀ ਦੀ ਪਛਾਣ ਕਰ ਲਈ ਗਈ ਹੈ। ਇਸ ਦੇ ਨਾਲ ਹੀ ਦੋ ਹੋਰ ਮਾਮਲਿਆਂ ਵਿਚ ਵੀ ਇਸ ਨੂੰ ਦੋਸ਼ੀ ਪਾਇਆ ਗਿਆ ਹੈ। ਇਕ ਅਧਿਕਾਰਕ ਬਿਆਨ ਮੁਤਾਬਕ ਗ੍ਰਾਹਮ ਇਵਾਨ ਕਲਾਰਕ (17) ਨੂੰ ਸ਼ੁੱਕਰਵਾਰ ਨੂੰ ਟੰਪਾ ਵਿਚ ਹਿਰਾਸਤ ਵਿਚ ਲਿਆ ਗਿਆ, ਜਿੱਥੇ ਹਿਲਸਬੋਰੀ ਸਟੇਟ ਅਟਾਰਨੀ ਦੇ ਦਫਤਰ ਵਿਚ ਉਸ 'ਤੇ ਇਕ ਨਾਬਾਲਗ ਦੇ ਰੂਪ ਵਿਚ ਮੁਕੱਦਮਾ ਚਲਾਇਆ ਜਾਵੇਗਾ। 

ਉਹ ਗੰਭੀਰ ਅਪਰਾਧ ਦੇ 30 ਦੋਸ਼ਾਂ ਦਾ ਸਾਹਮਣਾ ਕਰ ਰਿਹਾ ਹੈ। ਬਿਆਨ ਮੁਤਾਬਕ, ਹੈਕਿੰਗ ਤੋਂ ਲਾਭ ਚੁੱਕਣ ਵਾਲੇ ਦੋ ਵਿਅਕਤੀਆਂ ਮੈਸਨ ਸ਼ੈਫਰਡ(19), ਨੀਮਾ ਫਜੇਲੀ (22) ਨੂੰ ਕੈਲੀਫੋਰਨੀਆ ਸੰਘੀ ਅਦਾਲਤ ਵਿਚ ਅਲੱਗ ਤੋਂ ਦੋਸ਼ੀ ਠਹਿਰਾਇਆ ਗਿਆ। ਸ਼ੇਫਰਡ ਬ੍ਰਿਟੇਨ ਦਾ ਜਦਕਿ ਨੀਮਾ ਓਰਲੈਂਡੋ ਦਾ ਨਿਵਾਸੀ ਹੈ। ਹਾਲ ਹੀ ਵਿਚ ਸੋਸ਼ਲ ਮੀਡੀਆ ਅਕਾਊਂਟ ਦੀ ਸੁਰੱਖਿਆ ਨੂੰ ਚੋਰੀ ਕਰਨ ਦੇ ਸਭ ਤੋਂ ਹਾਈ ਪ੍ਰੋਫਾਇਲ ਮਾਮਲਿਆਂ ਵਿਚ ਸ਼ਾਮਲ ਇਸ ਵਿਅਕਤੀ ਨੇ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ, ਸਾਬਕਾ ਉਪ ਰਾਸ਼ਟਰਪਤੀ ਜੋਅ ਬਿਡੇਨ ਦੇ ਇਲਾਵਾ ਮਾਰਕ ਬਲੂਮਬਰਗ ਤੇ ਅਮੇਜ਼ਨ ਦੇ ਸੀ. ਈ. ਓ. ਜੈੱਫ ਬੀਜੋਸ ਦੇ ਟਵਿੱਟਰ ਅਕਾਊਂਟ ਤੋਂ ਫਰਜ਼ੀ ਟਵੀਟ ਕੀਤੇ ਸਨ। 


Sanjeev

Content Editor Sanjeev