ਟਵਿੱਟਰ ਨੇ ਪਾਕਿ ਦਾ ਇਕ ਨਿਯਮ ਤੋੜਨ ''ਤੇ ਪੱਤਰਕਾਰ ਨੂੰ ਭੇਜਿਆ ਨੋਟਿਸ

12/11/2018 5:03:09 PM

ਵਾਸ਼ਿੰਗਟਨ/ਟੋਰਾਂਟੋ (ਬਿਊਰੋ)— ਟਵਿੱਟਰ ਨੇ ਕੈਨੇਡਾ ਦੇ ਲੇਖਕ ਐਨਥਨੀ ਫਿਊਰੀ ਨੂੰ ਨੋਟਿਸ ਭੇਜਿਆ ਹੈ। ਐਨਥਨੀ ਨੂੰ ਨੋਟਿਸ ਇਸ ਕਾਰਨ ਭੇਜਿਆ ਗਿਆ ਹੈ ਕਿਉਂਕਿ ਉਸ ਨੇ ਪਾਕਿਸਤਾਨ ਦੇ ਇਕ ਨਿਯਮ ਨੂੰ ਤੋੜਿਆ ਹੈ। ਭਾਵੇਂਕਿ ਪਹਿਲੀ ਵਾਰ ਐਨਥਨੀ ਨੇ ਇਸ ਨੋਟਿਸ ਨੂੰ ਬੇਕਾਰ ਸਮਝ ਕੇ ਸਪੈਮ ਦੇ ਫੋਲਡਰ ਵਿਚ ਪਾ ਦਿੱਤਾ ਸੀ ਪਰ ਫਿਰ ਜਦੋਂ ਉਸ ਨੇ ਗੂਗਲ 'ਤੇ ਕਾਫੀ ਸਰਚ ਕੀਤੀ ਤਾਂ ਉਸ ਨੂੰ ਸਮਝ ਆਇਆ ਕਿ ਆਖਿਰ ਉਸ ਨੇ ਕੀ ਕੀਤਾ ਸੀ ਅਤੇ ਕਿਵੇਂ ਪਾਕਿਸਤਾਨ ਦੇ ਪੀਨਲ ਕੋਡ ਦੀ ਉਲੰਘਣਾ ਕੀਤੀ ਸੀ।

ਦੋ ਹਰ ਪੱਤਰਕਾਰ ਆਏ ਘੇਰੇ ਵਿਚ
ਐਨਥਨੀ 'ਟੋਰਾਂਟੋ ਸਨ' ਲਈ ਲਿਖਦੇ ਹਨ ਅਤੇ ਉਨ੍ਹਾਂ 'ਤੇ ਪੈਗੰਬਰ ਮੁਹੰਮਦ ਦੇ ਅਪਮਾਨ ਦਾ ਦੋਸ਼ ਲੱਗਾ ਹੈ। ਇਸ ਅਪਮਾਨ ਦੀ ਸਜ਼ਾ ਪਾਕਿਸਤਾਨ ਵਿਚ ਮੌਤ ਹੈ। ਟਵਿੱਟਰ ਵੱਲੋਂ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਹੈ। ਭਾਵੇਂਕਿ ਐਨਥਨੀ ਨੇ ਇਹ ਅਪਰਾਧ ਕਈ ਸਾਲ ਪਹਿਲਾਂ ਕੀਤਾ ਸੀ। ਐਨਥਨੀ ਦੇ ਇਲਾਵਾ ਦੋ ਹੋਰ ਆਲੋਚਕ ਅਕਸਰ ਇਸਲਾਮ ਵਿਚ ਮੌਜੂਦ ਅੱਤਵਾਦ ਦੀ ਆਲੋਚਨਾ ਕਰਦੇ ਆਏ ਹਨ। ਹੁਣ ਟਵਿੱਟਰ ਵੱਲੋਂ ਆਏ ਇਸ ਨੋਟਿਸ ਦੇ ਬਾਅਦ ਦੋਵੇਂ ਸਦਮੇ ਵਿਚ ਹਨ। ਬੀਤੇ ਹਫਤੇ ਟਵਿੱਟਰ ਨੇ ਇਨ੍ਹਾਂ ਨੂੰ ਵੀ ਨੋਟਿਸ ਭੇਜਿਆ ਹੈ। ਨੋਟਿਸ ਵਿਚ ਕਿਹਾ ਗਿਆ ਹੈ ਕਿ ਇਨ੍ਹਾਂ ਨੇ ਪਾਕਿਸਤਾਨ ਦੇ ਨਿਯਮਾਂ ਨੂੰ ਤੋੜਿਆ ਹੈ ਹਾਲਾਂਕਿ ਇਨ੍ਹਾਂ ਵਿਚੋਂ ਕਿਸੇ ਦਾ ਵੀ ਪਾਕਿਸਤਾਨ ਨਾਲ ਕੋਈ ਸਬੰਧ ਨਹੀਂ ਹੈ। ਐਨਥਨੀ ਦਾ ਕਹਿਣਾ ਹੈ ਕਿ ਇਹ ਨੋਟਿਸ ਉਨ੍ਹ੍ਹਾਂ ਦੀ ਆਵਾਜ਼ ਦਬਾਉਣ ਦਾ ਇਕ ਤਰੀਕਾ ਹੈ। ਟਵਿੱਟਰ ਨੇ ਇਸ ਦਲੀਲ ਨੂੰ ਮੰਨਣ ਤੋਂ ਸਾਫ ਇਨਕਾਰ ਕੀਤਾ ਹੈ। ਟਵਿੱਟਰ ਦਾ ਕਹਿਣਾ ਹੈ ਕਿ ਉਸ ਕੋਲ ਅਧਿਕਾਰਤ ਸੰਸਥਾ ਵੱਲੋਂ ਅਪੀਲ ਕੀਤੀ ਗਈ ਸੀ ਜੋ ਕਿ ਕਾਫੀ ਹੱਦ ਤੱਕ ਸਹੀ ਵੀ ਸੀ।

ਐਨਥਨੀ ਨੇ ਕੀਤੀ ਟਵਿੱਟਰ ਦੀ ਆਲੋਚਨਾ
ਟਵਿੱਟਰ ਦਾ ਕਹਿਣਾ ਹੈ ਕਿ ਉਸ ਨੂੰ ਪਾਕਿਸਤਾਨ ਨੂੰ ਸਮਝਣ ਵਿਚ ਮਦਦ ਮਿਲੀ ਹੈ ਅਤੇ ਯੂਜ਼ਰਸ ਦੇ ਹਿੱਤਾਂ ਦਾ ਬਚਾਅ ਕਰਨ ਲਈ ਕਦਮ ਚੁੱਕੇ ਜਾ ਸਕਣਗੇ। ਮਾਈਕ੍ਰੋ ਬਲਾਗਿੰਗ ਸਾਈਟ ਟਵਿੱਟਰ ਦੀ ਮੰਨੀਏ ਤਾਂ ਇਹ ਪ੍ਰਕਿਰਿਆ ਸਿਰਫ ਕਿਸੇ ਇਕ ਦੇਸ਼ ਦੇ ਬਾਰੇ ਵਿਚ ਨਹੀਂ ਹੈ। ਐਨਥਨੀ ਤੀਜੇ ਅਜਿਹੇ ਆਲੋਚਕ ਹਨ ਜਿਨ੍ਹਾਂ ਨੂੰ ਪਾਕਿਸਤਾਨ ਨਾਲ ਸਬੰਧਤ ਕੋਈ ਸੰਦੇਸ਼ ਮਿਲਿਆ ਹੈ। ਉਨ੍ਹਾਂ ਤੋਂ ਪਹਿਲਾਂ ਸਾਊਦੀ-ਕੈਨੇਡੀਅਨ ਐਕਟੀਵਿਸਟ ਇਨਸਾਫ ਹੈਦਰ ਅਤੇ ਇਮਾਮ ਮੁਹੰਮਦ ਤਾਵਿਹਿਦੀ ਜੋ ਆਸਟ੍ਰੇਲੀਆ ਦੇ ਮੌਲਵੀ ਹਨ ਅਤੇ ਈਰਾਨ ਦੇ ਰਹਿਣ ਵਾਲੇ ਹਨ ਉਨ੍ਹਾਂ ਨੂੰ ਵੀ ਇਸ ਤਰ੍ਹਾਂ ਦਾ ਨੋਟਿਸ ਮਿਲਿਆ ਸੀ। ਐਨਥਨੀ ਵਾਂਗ ਹੀ ਇਹ ਦੋਵੇਂ ਅੱਤਵਾਦ ਦੇ ਆਲੋਚਕ ਹਨ ਅਤੇ ਦੋਹਾਂ 'ਤੇ ਇਸਲਾਮ ਵਿਚ ਮੌਜੂਦ ਪ੍ਰਗਤੀਸ਼ੀਲ ਵਿਚਾਰਾਂ ਨੂੰ ਸ਼ਾਂਤ ਕਰਨ ਦਾ ਦੋਸ਼ ਲੱਗਾ ਹੈ। ਐਨਥਨੀ ਨੇ ਸ਼ਨੀਵਾਰ ਨੂੰ ਆਪਣੀ ਅਖਬਾਰ ਵਿਚ ਇਸ ਸਬੰਧੀ ਇਕ ਕਾਲਮ ਲਿਖਿਆ ਸੀ। ਉਨ੍ਹਾਂ ਨੇ ਇਕ ਸਮਾਚਾਰ ਏਜੰਸੀ ਨਾਲ ਗੱਲਬਾਤ ਵਿਚ ਕਿਹਾ,''ਮੈਂ ਇਹ ਗੱਲ 'ਤੇ ਕਾਫੀ ਹੈਰਾਨ ਹਾਂ ਕਿ ਟਵਿੱਟਰ ਕਿਸੇ ਦੇਸ਼ ਨੂੰ ਇਸ ਤਰ੍ਹਾਂ ਦੀ ਸ਼ਿਕਾਇਤ ਕਰਨ ਦੀ ਮਨਜ਼ੂਰੀ ਦੇ ਸਕਦਾ ਹੈ। ਇਸ ਨਾਲ ਸਾਫ ਹੈ ਕਿ ਟਵਿੱਟਰ ਪਾਕਿਸਤਨ ਦੇ ਈਸ਼ਨਿੰਦਾ ਕਾਨੂੰਨ ਨੂੰ ਸਹੀ ਕਰਾਰ ਦਿੰਦਾ ਹੈ।''


Vandana

Content Editor

Related News