ਤਾਲਿਬਾਨ ਦੇ ਹਮਲੇ ’ਚ ਗਈ 20 ਅਫਗਾਨੀ ਸੁਰੱਖਿਆ ਕਰਮਚਾਰੀਆਂ ਦੀ ਜਾਨ
Wednesday, Apr 07, 2021 - 12:53 PM (IST)
ਕਾਬੁਲ—ਅਫਗਾਨਿਸਤਾਨ ਦੇ ਹੇਲਮੰਦ ਪ੍ਰਾਂਤ ਦੇ ਨਾਹਰ ਸਿਰਾਜ ਜ਼ਿਲੇ ’ਚ ਇਕ ਸੁਰੱਖਿਆ ਅੱਡੇ ’ਤੇ ਤਾਲਿਬਾਨ ਦੇ ਹਮਲੇ ’ਚ ਘੱਟ ਤੋਂ ਘੱਟ 20 ਅਫਗਾਨੀ ਸੈਨਿਕ ਮਾਰੇ ਗਏ ਹਨ। ਖਾਮਾ ਪ੍ਰੈੱਸ ਨੇ ਸੂਤਰਾਂ ਦੇ ਹਵਾਲੇ ਨਾਲ ਦੱਸਿਆ ਕਿ ਤਾਲਿਬਾਨ ਨੇ ਐਤਵਾਰ ਰਾਤ ਹੇਲਮੰਦ ਪ੍ਰਾਂਤ ਦੇ ਨਾਹਰ ਸਿਰਾਜ ਜ਼ਿਲੇ ’ਚ ਇਕ ਅਫਗਾਨ ਸੁਰੱਖਿਆ ਅੱਡੇ ’ਤੇ ਹਮਲਾ ਕੀਤਾ, ਜਿਸ ’ਚ ਘੱਟ ਤੋਂ ਘੱਟ 20 ਸੁਰੱਖਿਆਕਰਮੀ ਮਾਰੇ ਗਏ ਅਤੇ 14 ਹੋਰ ਜ਼ਖਮੀ ਹੋ ਗਏ। ਪ੍ਰਾਂਤੀ ਪੁਲਸ ਨੇ ਪੁਸ਼ਟੀ ਕੀਤੀ ਕਿ ਝੜਪਾਂ ਹੋਈਆਂ ਹਨ ਪਰ ਹਮਲੇ ਅਤੇ ਨੁਕਸਾਨ ਦੇ ਬਾਰੇ ’ਚ ਜ਼ਿਆਦਾ ਜਾਣਕਾਰੀ ਨਹੀਂ ਦਿੱਤੀ। ਤਾਲਿਬਾਨ ਦੇ ਬੁਲਾਰੇ ਯੂਸੁਫ ਅਹਿਮਦੀ ਨੇ ਹਮਲੇ ਦੀ ਜ਼ਿੰਮੇਦਾਰੀ ਲਈ ਹੈ।
ਅਫਗਾਨਿਸਤਾਨ ’ਚ ਹਿੰਸਾ ’ਚ ਇਹ ਵਾਧਾ ਉਨ੍ਹਾਂ ਰਿਪੋਰਟਾਂ ਦੇ ਵਿਚਕਾਰ ਆਇਆ ਹੈ ਜਦੋਂ ਕਿ ਬਾਈਡੇਨ ਪ੍ਰਸ਼ਾਸਕ ਅਫਗਾਨਿਸਤਾਨ ’ਚ ਅਮਰੀਕੀ ਸੈਨਿਕਾਂ ਲਈ ਛੇ ਮਹੀਨੇ ਦੇ ਵਿਸਤਾਰ ’ਤੇ ਵਿਚਾਰ ਕਰ ਰਿਹਾ ਹੈ। ਇਸ ਤੋਂ ਪਹਿਲਾਂ ਟਰੰਪ ਪ੍ਰਸ਼ਾਸਨ ਨੇ ਤਾਲਿਬਾਨ ਦੇ ਨਾਲ ਸਾਰੇ ਅਮਰੀਕੀ ਫੋਰਸਾਂ ਨੂੰ ਯੁੱਧ ਤੋਂ ਵਾਪਸ ਲੈਣ ਦੀ ਗੱਲ ਕੀਤੀ ਸੀ। ਇਸ ਦੌਰਾਨ ਪਿਛਲੇ ਮਹੀਨੇ ਮਾਸਕੋ ’ਚ ਤਾਲਿਬਾਨ ਵਾਰਤਾਕਾਰ ਸੁਹੈਲ ਸ਼ਾਹੀਨ ਨੇ ਕਿਹਾ ਕਿ ਦੋਹਾ ’ਚ ਸ਼ਾਂਤੀ ਵਾਰਤਾ ’ਚ ਤੇਜ਼ੀ ਲਿਆਈ ਜਾਣੀ ਚਾਹੀਦੀ। 29 ਫਰਵਰੀ 2020 ਨੂੰ ਅਮਰੀਕਾ ਅਤੇ ਤਾਲਿਬਾਨ ਅੰਦੋਲਨ ਨੇ ਦੋਹਾ ਕਤਰ ’ਚ ਇਕ ਸ਼ਾਂਤੀ ਸਮਝੌਤੇ ’ਤੇ ਦਸਤਖ਼ਤ ਕੀਤੇ, ਜਿਸ ’ਚ ਅਮਰੀਕੀ ਸੈਨਿਕਾਂ ਦੀ ਕ੍ਰਮਿਕ ਵਾਪਸੀ ਦੇ ਨਾਲ-ਨਾਲ ਅੰਤਰ-ਅਫਗਾਨ ਵਾਰਤਾ ਅਤੇ ਕੈਦੀ ਆਦਾਨ-ਪ੍ਰਦਾਨ ਦੀ ਸ਼ੁਰੂਆਤ ਹੋਈ।