ਕਸ਼ਮੀਰ ਮੁੱਦੇ 'ਤੇ ਟੀ.ਵੀ. ਲਾਈਵ ਸ਼ੋਅ 'ਚ ਧੜਾਮ ਕਰਕੇ ਡਿੱਗਾ ਪਾਕਿ ਮਾਹਰ (ਵੀਡੀਓ)

09/19/2019 5:44:33 PM

ਕਰਾਚੀ (ਏਜੰਸੀ)- ਕਸ਼ਮੀਰ ਤੋਂ ਧਾਰਾ 370 ਹਟਾਏ ਜਾਣ ਤੋਂ ਬਾਅਦ ਤੋਂ ਹੀ ਪਾਕਿਸਤਾਨ ਵਿਚ ਸਿਆਸੀ ਹੰਗਾਮਾ ਜਾਰੀ ਹੈ। ਗੁਆਂਢੀ ਮੁਲਕ ਲਗਾਤਾਰ ਇਸ ਮੁੱਦੇ ਨੂੰ ਸਿਆਸੀ ਰੰਗਤ ਦੇਣ ਦੀ ਕੋਸ਼ਿਸ਼ ਕਰ ਰਿਹਾ ਹੈ ਪਰ ਉਸ ਨੂੰ ਇਸ 'ਤੇ ਕੋਈ ਕਾਮਯਾਬੀ ਨਹੀਂ ਮਿਲ ਰਹੀ ਹੈ। ਸਿਰਫ ਪਾਕਿਸਤਾਨ ਦੀ ਸਰਕਾਰ ਹੀ ਨਹੀਂ ਉਥੋਂ ਦੀ ਮੀਡੀਆ ਵਿਚ ਵੀ ਕਸ਼ਮੀਰ ਦਾ ਮੁੱਦਾ ਭਖਿਆ ਹੋਇਆ ਹੈ। ਇਹੀ ਵਜ੍ਹਾ ਹੈ ਕਿ ਇਸ 'ਤੇ ਉਥੋਂ ਦੇ ਚੈਨਲ ਲਗਾਤਾਰ ਡਿਬੇਟ ਹੋ ਰਹੀ ਹੈ। ਅਜਿਹਾ ਹੀ ਇਕ ਟੀਵੀ ਡਿਬੇਟ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਜਿਸ ਵਿਚ ਕਸ਼ਮੀਰ 'ਤੇ ਚਰਚਾ ਦੌਰਾਨ ਕੁਝ ਅਜਿਹਾ ਹੋਇਆ ਕਿ ਕੋਈ ਵੀ ਹੱਸ-ਹੱਸ ਕੇ ਲੋਟ-ਪੋਟ ਹੋ ਜਾਵੇ।
ਪੂਰਾ ਵਾਕਿਆ ਉਸ ਵੇਲੇ ਸਾਹਮਣੇ ਆਇਆ ਜਦੋਂ ਹਾਲ ਹੀ ਵਿਚ ਇਕ ਟੀ.ਵੀ. ਚੈਨਲ 'ਤੇ ਕਸ਼ਮੀਰ ਮੁੱਦੇ ਨੂੰ ਲੈ ਕੇ ਲਾਈਵ ਡਿਬੇਟ ਚੱਲ ਰਹੀ ਸੀ। ਇਸ ਦੌਰਾਨ ਅਚਾਨਕ ਹੀ ਕੁਝ ਅਜਿਹਾ ਹੋਇਆ ਕਿ ਪੈਨਲ ਵਿਚ ਬੈਠੇ ਇਕ ਪਾਕਿਸਤਾਨੀ ਮਾਹਰ ਆਪਣੀ ਕੁਰਸੀ ਤੋਂ ਬੁਰੀ ਤਰ੍ਹਾਂ ਡਿੱਗ ਗਏ। ਘਟਨਾ 16 ਸਤੰਬਰ ਨੂੰ ਜੀ.ਟੀ.ਵੀ. ਲਾਈਵ ਚੈਨਲ 'ਤੇ ਉਸ ਵੇਲੇ ਹੋਈ ਜਦੋਂ ਕਸ਼ਮੀਰ ਮੁੱਦੇ 'ਤੇ ਚਰਚਾ ਚੱਲ ਰਹੀ ਹੈ।

ਟੀ.ਵੀ. ਡਿਬੇਟ ਦੌਰਾਨ ਕੁਰਸੀ ਤੋਂ ਡਿੱਗਣ ਵਾਲੇ ਮਾਹਰ ਦਾ ਨਾਂ ਮਜ਼ਹਰ ਬਾਰਲਾਸ ਹੈ। ਵਾਇਰਲ ਵੀਡੀਓ ਵਿਚ ਨਜ਼ਰ ਆ ਰਿਹਾ ਹੈ ਕਿ ਡਿਬੇਟ ਦੌਰਾਨ ਮਾਹਰ ਚਰਚਾ ਵਿਚ ਰੁੱਝੇ ਹੋਏ ਸਨ, ਇਸ ਦੌਰਾਨ ਅਚਾਨਕ ਉਹ ਆਪਣੀ ਕੁਰਸੀ ਤੋਂ ਡਿੱਗਦੇ ਹੋਏ ਨਜ਼ਰ ਆਉਂਦੇ ਹਨ ਅਤੇ ਫਿਰ ਸਕ੍ਰੀਨ ਤੋਂ ਗਾਇਬ ਹੋ ਜਾਂਦੇ ਹਨ। ਅਚਾਨਕ ਹੋਈ ਇਸ ਘਟਨਾ ਵਿਚ ਚੈਨਲ 'ਤੇ ਨਜ਼ਰ ਆ ਰਹੀ ਮਹਿਲਾ ਪੈਨਲਿਸਟ ਹੈਰਾਨ ਰਹਿ ਜਾਂਦੀ ਹੈ। ਇਹੀ ਨਹੀਂ ਇਸ ਸ਼ੋਅ ਦੇ ਐਂਕਰ ਵੀ ਹੈਰਾਨੀ ਵਿਚ ਪੈ ਜਾਂਦੇ ਹਨ। ਹਾਲਾਂਕਿ ਉਨ੍ਹਾਂ ਨੇ ਡਿਬੇਟ ਦੌਰਾਨ ਪ੍ਰਤੀਕਿਰਿਆਵਾਂ ਰਾਹੀਂ ਸਥਿਤੀ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ। ਫਿਲਹਾਲ ਸੋਸ਼ਲ ਮੀਡੀਆ 'ਤੇ ਪਾਕਿ ਮੀਡੀਆ ਅਤੇ ਪਾਕਿ ਮਾਹਰ ਦਾ ਕਾਫੀ ਮਜ਼ਾਕ ਉਡਾਇਆ ਜਾ ਰਿਹਾ ਹੈ।
 


Sunny Mehra

Content Editor

Related News