ਭਾਰਤ ਵਿਰੋਧੀ ਗਤੀਵਿਧੀਆਂ ਦਾ ਕੇਂਦਰ ਬਣੀਆਂ ਤੁਰਕੀ ਦੀਆਂ ਯੂਨੀਵਰਸਿਟੀਆਂ
Sunday, Aug 09, 2020 - 05:01 PM (IST)
ਨਵੀਂ ਦਿੱਲੀ : ਭਾਰਤ ਖ਼ਿਲਾਫ ਕਸ਼ਮੀਰ ਮੁੱਦੇ 'ਤੇ ਪਾਕਿਸਤਾਨ ਅਤੇ ਤੁਰਕੀ ਮਿਲ ਕੇ ਵੱਡੀ ਸਾਜਿਸ਼ ਰਚ ਰਹੇ ਹਨ, ਜਿਸ ਤਹਿਤ ਤੁਰਕੀ ਦੀਆਂ ਯੂਨੀਵਰਸਿਟੀਆਂ ਵਿਚ ਭਾਰਤ ਵਿਰੋਧੀ ਮਾਹੌਲ ਤਿਆਰ ਕੀਤਾ ਜਾ ਰਿਹਾ ਹੈ। ਭਾਰਤ ਸਰਕਾਰ ਨੇ ਪਿਛਲੇ ਸਾਲ ਜਦੋਂ ਤੋਂ ਜੰਮੂ-ਕਸ਼ਮੀਰ ਰਾਜ ਨੂੰ ਲੈ ਕੇ ਆਰਟੀਕਲ 370 ਨੂੰ ਅਪ੍ਰਭਾਵੀ ਬਣਾਇਆ ਹੈ, ਉਦੋਂ ਤੋਂ ਤੁਰਕੀ ਦੇ ਰਾਸ਼ਟਰਪਤੀ ਐਰਦੋਗਨ ਨੇ ਖੁਦ ਨੂੰ ਕਸ਼ਮੀਰ ਮੁੱਦੇ 'ਤੇ ਭਾਰਤ ਸਰਕਾਰ ਦੇ ਵਿਰੋਧ ਦੇ ਕੇਂਦਰ ਵਿਚ ਰੱਖਿਆ ਹੋਇਆ ਹੈ। ਇਸ ਤਹਿਤ ਤੁਰਕੀ ਵਿਚ ਕਸ਼ਮੀਰ ਦਾ ਮਾਮਲਾ ਸੰਯੁਕਤ ਰਾਸ਼ਟਰ ਦੀ ਜਨਰਲ ਅਸੈਂਬਲੀ ਵਿਚ ਵੀ ਚੁੱਕਿਆ ਹੈ। ਤੁਰਕੀ ਇਸ ਮਾਮਲੇ ਵਿਚ ਲਗਾਤਾਰ ਇਸ ਲਈ ਵੀ ਆਵਾਜ਼ ਚੁੱਕ ਰਿਹਾ ਹੈ ਤਾਂ ਕਿ ਉਹ ਖੁਦ ਨੂੰ ਇਸਲਾਮਿਕ ਦੁਨੀਆ ਦਾ ਨੇਤਾ ਸਾਬਤ ਕਰ ਸਕੇ।
ਤੁਰਕੀ ਦੇ ਰਾਸ਼ਟਰਪਤੀ, ਸੰਸਦ ਮੈਂਬਰ ਅਤੇ ਹੋਰ ਨੇਤਾ ਤਾਂ ਭਾਰਤ ਵਿਰੋਧੀ ਕੰਮ ਲਗਾਤਾਰ ਕਰ ਹੀ ਰਹੇ ਹਨ ਪਰ ਹੁਣ ਤੁਰਕਿਸ਼ ਸੰਸਥਾਨ ਭਾਰਤ ਵਿਰੋਧੀ ਗਤੀਵਿਧੀਆਂ ਦੇ ਨਵੇਂ ਕੇਂਦਰ ਬਣਦੇ ਜਾ ਰਹੇ ਹਨ। ਖ਼ਾਸ ਕਰਕੇ ਤੁਰਕੀ ਦੀਆਂ ਯੂਨੀਵਰਸਿਟੀਆ। ਇਹ ਸੰਸਥਾਨ ਭਾਰਤ ਵਿਰੋਧੀ ਮਾਹੌਲ ਤਿਆਰ ਕਰਣ ਵਿਚ ਮਹੱਤਵਪੂਰਣ ਭੂਮਿਕਾ ਨਿਭਾ ਰਹੇ ਹਨ। ਖ਼ਾਸ ਕਰਕੇ ਪਿਛਲੇ ਇਕ ਸਾਲ ਵਿਚ ਤੁਰਕੀ ਦੀਆਂ ਯੂਨੀਵਰਸਿਟੀਆਂ ਵਿਚ ਭਾਰਤ ਵਿਰੋਧੀ ਗਤੀਵਿਧੀਆਂ ਵਿਚ ਕਾਫ਼ੀ ਤੇਜ਼ੀ ਆਈ ਹੈ। ਜਿਨ੍ਹਾਂ ਵਿਚ ਪਾਕਿਸਤਾਨੀ ਦੂਤਾਵਾਸ, ਪਾਕਿਸਤਾਨ ਸਮਰਥਿਤ ਐਨ.ਜੀ.ਓ. ਵੀ ਆਪਣੀ ਅਹਿਮ ਭੂਮਿਕਾ ਨਿਭਾ ਰਹੇ ਹਨ।
ਜਾਣਕਾਰੀ ਮੁਤਾਬਕ 5 ਅਗਸਤ 2019 ਤੋਂ ਹੁਣ ਤੱਕ ਤੁਰਕੀ ਦੀਆਂ ਯੂਨੀਵਰਸਿਟੀਆਂ ਵਿਚ ਘੱਟ ਤੋਂ ਘੱਟ 30 ਅਜਿਹੀਆਂ ਕਾਨਫਰੰਸ, ਸੈਮੀਨਾਰ ਆਜੋਜਿਤ ਕੀਤੇ ਜਾ ਚੁੱਕੇ ਹਨ, ਜਿਸ ਦੇ ਕੇਂਦਰ ਵਿਚ ਕਸ਼ਮੀਰ ਮੁੱਦਾ ਅਤੇ ਭਾਰਤ ਵਿਰੋਧੀ ਭਾਵਨਾਵਾਂ ਨੂੰ ਉਭਾਰਨ ਦੀ ਕੋਸ਼ਿਸ਼ ਰਹੀ। ਤੁਰਕੀ ਵਿਚ ਆਈ.ਐਸ.ਆਈ. ਦੇ ਪ੍ਰਾਕਸੀ ਅਤੇ ਵਰਲਡ ਕਸ਼ਮੀਰ ਫੋਰਮ ਦੇ ਜਰਨਲ ਸਕੱਤਰ ਗੁਲਾਮ ਨਬੀ ਫਈ ਖੁਦ ਅਜਿਹੇ ਅੱਧਾ ਦਰਜਨ ਤੋਂ ਜਿਆਦਾ ਪ੍ਰੋਗਰਾਮਾਂ ਵਿਚ ਹਿੱਸਾ ਲੈ ਚੁੱਕੇ ਹਨ, ਉਥੇ ਹੀ ਤੁਰਕੀ ਵਿਚ ਪਾਕਿਸਤਾਨ ਦੇ ਰਾਜਦੂਤ ਸਾਇਰਸ ਸਜਾਦ ਕਾਜੀ ਵੀ ਅਜਿਹੇ ਪ੍ਰੋਗਰਾਮਾਂ ਵਿਚ ਹਿੱਸਾ ਲੈਂਦੇ ਵੇਖੇ ਜਾ ਚੁੱਕੇ ਹਨ। ਇਹੀ ਨਹੀਂ ਪਾਕਿਸਤਾਨੀ ਦੂਤਾਵਾਸ ਅਤੇ ਕੌਂਸਲੇਟ ਨੇ ਖੁਦ ਅਜਿਹੇ ਕਈ ਪ੍ਰੋਗਰਾਮ ਆਯੋਜਿਤ ਕੀਤੇ ਹਨ, ਜਿਨ੍ਹਾਂ ਦੇ ਕੇਂਦਰ ਵਿਚ ਕਸ਼ਮੀਰ 'ਚੋਂ ਆਰਟੀਕਲ 370 ਨੂੰ ਹਟਾਉਣ ਦਾ ਮੁੱਦਾ ਰਿਹਾ। ਇਸਤਾਂਬੁਲ ਦੀ ਐਦਿਨ ਯੂਨੀਵਰਸਿਟੀ ਵਿਚ ਜੰਮੂ ਐਂਡ ਕਸ਼ਮੀਰ ਅੰਡਰ ਦ ਪ੍ਰੈਸ਼ਰ ਆਫ ਫਾਰ ਰਾਈਟ ਨੈਸ਼ਨਲਿਜ਼ਮ, ਕਸ਼ਮੀਰ ਦਾ ਸਵਾਲ 5 ਅਗਸਤ ਤੋਂ ਹੁਣ ਤੱਕ : ਅਨੰਤ ਮਾਰਸ਼ਲ ਲਾ ਵਰਗੇ ਪ੍ਰੋਗਰਾਮਾਂ ਦਾ ਪ੍ਰਬੰਧ ਪਾਕਿਸਤਾਨੀ ਦੂਤਾਵਾਸ ਕਰ ਚੁੱਕਾ ਹੈ।
ਅਜਿਹੇ ਪ੍ਰੋਗਰਾਮਾਂ ਵਿਚ ਭਾਰਤੀ ਮੂਲ ਦੇ ਵਿਦਿਆਰਥੀਆਂ ਨੂੰ ਖ਼ਾਸਤੌਰ 'ਤੇ ਸੱਦਿਆ ਜਾਂਦਾ ਹੈ, ਜਿਸ ਵਿਚ ਕਸ਼ਮੀਰ ਘਾਟੀ ਦੇ ਨੇਤਾ ਅਤੇ ਭਾਰਤ ਵਿਰੋਧੀ ਵਿਦਵਾਨਾਂ ਦੇ ਭਾਸ਼ਣ ਹੁੰਦੇ ਹਨ। ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਦੇ ਰਾਸ਼ਟਰਪਤੀ ਸਰਦਾਰ ਮਸੂਦ ਖਾਨ ਖੁਦ ਅਜਿਹੇ ਕਈ ਪ੍ਰੋਗਰਾਮਾਂ ਨੂੰ ਸੰਬੋਧਿਤ ਕਰ ਚੁੱਕੇ ਹਨ। ਤੁਰਕੀ ਵਿਚ ਪਾਕਿਸਤਾਨ ਸਮਰਥਿਤ ਸੰਸਥਾਨ ਜਿਵੇਂ ਕਸ਼ਮੀਰ ਸਿਵਿਤਾਸ ਅਤੇ ਕਸ਼ਮੀਰ ਵਰਕਿੰਗ ਗਰੁੱਪ ਵਰਗੇ ਗੁੱਟ ਤੁਰਕੀ ਦੇ ਸਿੱਖਿਅਕ ਸੰਸਥਾਨਾਂ ਵਿਚ ਕਈ ਪ੍ਰੋਗਰਾਮਾਂ ਦਾ ਪ੍ਰਬੰਧ ਕਰ ਚੁੱਕੇ ਹਨ, ਜਿਸ ਵਿਚ ਭਾਰਤ ਵਿਰੋਧੀ ਪ੍ਰੋਪੇਗੇਂਡਾ ਫੈਲਦਾ ਜਾਂਦਾ ਹੈ ਅਤੇ ਪਾਕਿਸਤਾਨ ਦੇ ਸਮਰਥਨ ਵਿਚ ਦਲੀਲਾਂ ਰੱਖੀਆਂ ਜਾਂਦੀਆਂ ਹਨ। ਤੁਰਕੀ ਵਿਚ ਭਾਰਤ ਵਿਰੋਧੀ ਪ੍ਰੋਪੇਗੇਂਡਾ ਦੇ ਪਿੱਛੇ ਵੱਡੇ ਟੀਚੇ ਨਿਰਧਾਰਤ ਕੀਤੇ ਗਏ ਹਨ, ਜਿਸ ਲਈ ਭਾਰਤੀ ਮੁਸਲਮਾਨਾਂ ਦਾ ਮੱਧਮ ਵਰਗ ਉਨ੍ਹਾਂ ਦਾ ਅਗਲਾ ਸ਼ਿਕਾਰ ਬਣ ਰਿਹਾ ਹੈ। ਇਸ ਦੇ ਲਈ ਸਿੱਖਿਆ ਨੂੰ ਹਥਿਆਰ ਬਣਾਇਆ ਜਾ ਰਿਹਾ ਹੈ ਅਤੇ ਭਾਰਤੀ ਵਿਦਿਆਰਥੀਆਂ ਨੂੰ ਪੈਸੇ, ਸਕਾਲਰਸ਼ਿਪ ਦੇ ਕੇ ਆਪਣੇ ਵੱਲ ਆਕਰਸ਼ਿਤ ਕੀਤਾ ਜਾ ਰਿਹਾ ਹੈ। ਇਸ ਕੰਮ ਵਿਚ ਦਿਆਨਤ ਫਾਊਂਡੇਸ਼ਨ ਦੇ ਇਲਾਵਾ ਤੁਰਕੀ ਦੀ ਸਰਕਾਰ ਸਰਗਰਮ ਭੂਮਿਕਾ ਨਿਭਾ ਰਹੀ ਹੈ, ਜੋ ਭਾਰਤੀ ਮੁਸਲਮਾਨ ਵਿਦਿਆਰਥੀਆਂ ਨੂੰ ਮੁਫ਼ਤ ਸਿੱਖਿਆ ਨਾਲ ਵਜੀਫ਼ੇ ਦਾ ਲਾਲਚ ਦੇ ਰਹੀ ਹੈ।