UAE ਨਾਲ ਸਬੰਧ ਤੋੜਣ ''ਤੇ ਟ੍ਰੋਲ ਹੋਏ ਤੁਰਕੀ ਦੇ ਰਾਸ਼ਟਰਪਤੀ ਐਦਰੋਗਨ
Saturday, Aug 15, 2020 - 04:05 AM (IST)

ਯੇਰੂਸ਼ਲਮ - ਇਜ਼ਰਾਇਲ ਨਾਲ ਸ਼ਾਂਤੀ ਸਮਝੌਤੇ 'ਤੇ ਭੜਕੇ ਤੁਰਕੀ ਦੇ ਰਾਸ਼ਟਰਪਤੀ ਐਦਰੋਗਨ ਨੇ ਤੁਰਕੀ ਨਾਲ ਡਿਪਲੋਮੈਟਿਕ ਸਬੰਧ ਤੋੜਣ ਦਾ ਐਲਾਨ ਕਰ ਦਿੱਤਾ। ਦੁਨੀਆ ਵਿਚ ਇਸਲਾਮੀ ਮੁਲਕਾਂ ਦਾ ਨੇਤਾ ਬਣਨ ਦੀ ਕੋਸ਼ਿਸ਼ ਕਰ ਰਹੇ ਐਦਰੋਗਨ ਨੇ ਯੂ. ਏ. ਈ. ਦੀ ਜਮ੍ਹ ਕੇ ਆਲੋਚਨਾ ਕੀਤੀ। ਉਥੇ, ਤੁਰਕੀ ਦੇ ਵਿਦੇਸ਼ ਮੰਤਰਾਲੇ ਨੇ ਯੂ. ਏ. ਈ. 'ਤੇ ਧੋਖਾ ਦੇਣ ਦਾ ਦੋਸ਼ ਲਾਉਂਦੇ ਹੋਏ ਕਿਹਾ ਕਿ ਖੇਤਰ ਦੇ ਲੋਕ ਇਜ਼ਰਾਇਲ ਨਾਲ ਸਮਝੌਤੇ ਲਈ ਸੰਯੁਕਤ ਅਰਬ ਅਮੀਰਾਤ ਦੇ ਪਾਖੰਡੀ ਵਿਹਾਰ ਨੂੰ ਕਦੇ ਨਹੀਂ ਭੁਲਣਗੇ ਅਤੇ ਨਾ ਹੀ ਮੁਆਫ ਕਰਨਗੇ।
ਸੋਸ਼ਲ ਮੀਡੀਆ 'ਚ ਐਦਰੋਗਨ ਦੀ ਹੋਈ ਖਿੱਚਤੁਣ
ਐਦਰੋਗਨ ਦੇ ਯੂ. ਏ. ਈ. ਨਾਲ ਸਬੰਧ ਤੋੜਣ ਦੇ ਬਿਆਨ ਨੂੰ ਲੈ ਕੇ ਸੋਸ਼ਲ ਮੀਡੀਆ ਵਿਚ ਕਾਫੀ ਪ੍ਰਤੀਕਿਰਿਆ ਦੇਖਣ ਨੂੰ ਮਿਲੀਆਂ। ਲੋਕਾਂ ਨੇ ਐਦਰੋਗਨ ਦੇ ਇਸ ਬਿਆਨ 'ਤੇ ਜਮ੍ਹ ਕੇ ਮਜ਼ੇ ਵੀ ਲਏ ਅਤੇ ਇਜ਼ਰਾਇਲ-ਤੁਰਕੀ ਦੇ ਸਬੰਧਾਂ ਨੂੰ ਲੈ ਕੇ ਜਵਾਬ ਵਿਚ ਦਿੱਤਾ। ਦੱਸ ਦਈਏ ਕਿ ਕੱਟੜ ਮੁਸਲਿਮ ਰਾਸ਼ਟਰ ਹੋਣ ਦੇ ਬਾਵਜੂਦ ਤੁਰਕੀ ਦੇ ਇਜ਼ਰਾਇਲ ਨਾਲ ਚੰਗੇ ਸਬੰਧ ਹਨ।
ਉਥੇ ਈਰਾਨ ਦੇ ਵਿਦੇਸ਼ ਮੰਤਰਾਲੇ ਨੇ ਸੰਯੁਕਤ ਅਰਬ ਅਮੀਰਾਤ ਅਤੇ ਇਜ਼ਰਾਇਲ ਵਿਚਾਲੇ ਵੀਰਵਾਰ ਨੂੰ ਡਿਪਲੋਮੈਟਿਕ ਸਬੰਧ ਸਥਾਪਿਤ ਕਰਨ ਲਈ ਹੋਏ ਇਤਿਹਾਸਕ ਸਮਝੌਤੇ ਦੀ ਸਖਤ ਨਿੰਦਾ ਕੀਤੀ। ਨਾਲ ਹੀ ਇਸ ਨੂੰ ਸਾਰੇ ਮੁਸਲਮਾਨਾਂ ਦੇ ਪਿੱਠ ਵਿਚ ਚਾਕੂ ਮਾਰਨਾ ਕਰਾਰ ਦਿੱਤਾ। ਸਰਕਾਰੀ ਟੀ. ਵੀ. ਨੇ ਸ਼ੁੱਕਰਵਾਰ ਨੂੰ ਇਕ ਰਿਪੋਰਟ ਵਿਚ ਇਹ ਦੱਸਿਆ। ਮੰਤਰਾਲੇ ਵੱਲੋਂ ਜਾਰੀ ਬਿਆਨ ਵਿਚ ਈਰਾਨ ਨੇ ਦੋਹਾਂ ਦੇਸ਼ਾਂ ਵਿਚਾਲੇ ਸਬੰਧਾਂ ਨੂੰ ਆਮ ਕਰਨ ਨੂੰ ਖਤਰਨਾਕ ਅਤੇ ਸ਼ਰਮਨਾਕ ਕਦਮ ਦੱਸਿਆ ਹੈ।