ਤੁਰਕੀ ''ਚ ਜਰਮਨੀ ਦੀ ਪੱਤਰਕਾਰ ਦੀ ਹੋਈ ਰਿਹਾਈ
Tuesday, Dec 19, 2017 - 01:46 PM (IST)

ਇਸਤਾਂਬੁਲ— ਤੁਰਕੀ 'ਚ ਜਰਮਨੀ ਦੀ ਪੱਤਰਕਾਰ ਮਿਸਾਲੇ ਟੋਲੂ ਨੂੰ ਰਿਹਾਅ ਕਰ ਦਿੱਤਾ ਗਿਆ ਹੈ ਪਰ ਉਹ ਦੇਸ਼ ਛੱਡ ਕੇ ਨਹੀਂ ਜਾਵੇਗੀ। ਜਰਮਨੀ ਦੀ ਪੱਤਰਕਾਰ ਨੂੰ ਅੱਤਵਾਦੀ ਸੰਗਠਨ ਦਾ ਮੈਂਬਰ ਹੋਣ ਅਤੇ ਸਰਕਾਰ ਦੇ ਖਿਲਾਫ ਗਲਤ ਪ੍ਰਚਾਰ ਕਰਨ ਦੇ ਦੋਸ਼ 'ਚ ਪਿਛਲੀ ਅਪ੍ਰੈਲ 'ਚ ਗ੍ਰਿਫਤਾਰ ਕੀਤਾ ਗਿਆ ਸੀ । ਇਸ ਤੋਂ ਪਹਿਲਾਂ ਉਨ੍ਹਾਂ ਦੇ ਪਤੀ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਸੀ। ਤੁਰਕੀ ਦੀ ਇਕ ਅਦਾਲਤ ਨੇ ਸ਼੍ਰੀਮਤੀ ਟੋਲੂ ਨੂੰ ਇਸ ਸ਼ਰਤ ਦੇ ਨਾਲ ਰਿਹਾਈ ਦੇ ਹੁਕਮ ਦਿੱਤੇ ਹਨ ਕਿ ਉਹ ਯਾਤਰਾ ਰੋਕਣ ਅਤੇ ਜ਼ਰੂਰੀ ਪੰਜੀਕਰਣ ਦੀਆਂ ਸ਼ਰਤਾਂ ਦਾ ਪਾਲਨ ਕਰੇਗੀ। ਜਰਮਨੀ ਦੀ ਚਾਂਸਲਰ ਏਂਜੇਲਾ ਮਾਰਕਲ ਨੇ ਰਿਹਾਈ ਦਾ ਸਵਾਗਤ ਕੀਤਾ ਗਿਆ ਹੈ। ਉਨ੍ਹਾਂ ਕਿਹਾ,''ਇਹ ਚੰਗੀ ਖਬਰ ਹੈ ਕਿ ਸ਼੍ਰੀਮਤੀ ਟੋਲੂ ਨੂੰ ਰਿਹਾਅ ਕੀਤਾ ਗਿਆ ਹੈ ਪਰ ਪੂਰੀ ਤਰ੍ਹਾਂ ਨਹੀਂ ਕਿਉਂਕਿ ਉਹ ਤੁਰਕੀ ਤੋਂ ਬਾਹਰ ਯਾਤਰਾ ਨਹੀਂ ਕਰ ਸਕਦੀ।'' ਜਰਮਨੀ ਦੇ ਵਿਦੇਸ਼ ਮੰਤਰੀ ਸਿਗਮਾਰ ਗੈਬ੍ਰੀਇਲ ਨੇ ਕਿਹਾ ਕਿ ਤੁਰਕੀ 'ਚ ਹੌਲੀ-ਹੌਲੀ ਕਾਨੂੰਨ ਦੀ ਵਿਵਸਥਾ ਸੁਧਰ ਰਹੀ ਹੈ ਪਰ ਮਨੁੱਖੀ ਅਧਿਕਾਰੀ ਅਤੇ ਪ੍ਰੈੱਸ ਸੁਤੰਤਰ ਨੂੰ ਲੈ ਕੇ ਅਜੇ ਵੀ ਕਈ ਚਿੰਤਾਵਾਂ ਹਨ।