ਤੁਰਕੀ ਦਾ ਫੌ਼ਜੀ ਜਹਾਜ਼ ਹੋਇਆ ਕ੍ਰੈਸ਼ ! ਸਾਰੇ 20 ਜਵਾਨਾਂ ਦੀਆਂ ਲਾਸ਼ਾਂ ਬਰਾਮਦ
Thursday, Nov 13, 2025 - 05:00 PM (IST)
ਇੰਟਰਨੈਸ਼ਨਲ ਡੈਸਕ- ਬੀਤੇ ਦਿਨ ਜਾਰਜੀਆ ਵਿੱਚ ਇਕ ਭਿਆਨਕ ਹਾਦਸਾ ਵਾਪਰਿਆ ਸੀ, ਜਿੱਥੇ ਤੁਰਕੀ ਫੌਜ ਦਾ ਇਕ ਜਹਾਜ਼ ਕ੍ਰੈਸ਼ ਹੋ ਗਿਆ ਸੀ। ਇਸ ਹਾਦਸੇ ਵਿੱਚ ਜਹਾਜ਼ ਸਵਾਰ 20 ਜਵਾਨ ਮਾਰੇ ਗਏ ਸਨ। ਹਾਦਸੇ ਮਗਰੋਂ ਤਲਾਸ਼ੀ ਮੁਹਿੰਮ ਦੌਰਾਨ ਮਾਰੇ ਗਏ ਸੈਨਿਕਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ।
ਤੁਰਕੀ ਦੇ ਰੱਖਿਆ ਮੰਤਰਾਲੇ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਰੱਖਿਆ ਮੰਤਰਾਲੇ ਨੇ ਕਿਹਾ ਕਿ ਲਾਕਹੀਡ ਸੀ-130 ਹਰਕਿਊਲਿਸ ਫੌਜੀ ਟਰਾਂਸਪੋਰਟ ਜਹਾਜ਼ ਜਾਰਜੀਆ ਵਿੱਚ ਹਾਦਸਾਗ੍ਰਸਤ ਹੋ ਗਿਆ।
ਇਹ ਵੀ ਪੜ੍ਹੋ- ਅਲਰਟ 'ਤੇ ਪ੍ਰਸ਼ਾਸਨ ! ਪਾਕਿ 'ਚ ਇੰਟਰਨੈੱਟ ਬੰਦ, ਸਕੂਲਾਂ 'ਚ ਵੀ ਛੁੱਟੀਆਂ ਦਾ ਐਲਾਨ
ਰਾਸ਼ਟਰਪਤੀ ਰੇਸੇਪ ਤੈਯਪ ਏਰਦੋਗਨ ਨੇ ਬੁੱਧਵਾਰ ਨੂੰ ਕਿਹਾ ਸੀ ਕਿ ਹਾਦਸੇ ਵਿੱਚ ਮਾਰੇ ਗਏ 19 ਸੈਨਿਕਾਂ ਦੀਆਂ ਲਾਸ਼ਾਂ ਮਿਲ ਗਈਆਂ ਹਨ। ਮੰਤਰਾਲੇ ਨੇ ਇੱਕ ਬਿਆਨ ਵਿੱਚ ਕਿਹਾ, "ਅਜ਼ਰਬਾਈਜਾਨ-ਜਾਰਜੀਅਨ ਸਰਹੱਦ 'ਤੇ ਫੌਜੀ ਟਰਾਂਸਪੋਰਟ ਜਹਾਜ਼ ਹਾਦਸੇ ਵਾਲੀ ਥਾਂ 'ਤੇ ਖੋਜ ਮੁਹਿੰਮ ਦੌਰਾਨ 20ਵੇਂ ਮ੍ਰਿਤਕ ਸੈਨਿਕ ਦੀ ਲਾਸ਼ ਬਰਾਮਦ ਕਰ ਲਈ ਗਈ ਹੈ।"
