ਗੁਲੇਨ ਨਾਲ ਸੰਬੰਧਾਂ ਕਾਰਨ ਤੁਰਕੀ ਨੇ 115 ਫੌਜੀਆਂ ਨੂੰ ਹਿਰਾਸਤ ''ਚ ਲਿਆ : ਸਰਕਾਰੀ ਮੀਡੀਆ
Saturday, Apr 27, 2019 - 02:33 PM (IST)

ਅੰਕਾਰਾ — ਤੁਰਕੀ ਦੀ ਪੁਲਸ ਨੇ 2016 ਦੇ ਤਖਤਾ ਪਲਟ ਦੀ ਸਾਜਿਸ਼ 'ਚ ਕਥਿਤ ਤੌਰ 'ਤੇ ਸ਼ਾਮਲ ਸਮੂਹ ਨਾਲ ਸੰਬੰਧਾਂ ਦੇ ਸ਼ੱਕ 'ਚ 115 ਫੌਜੀਆਂ ਨੂੰ ਹਿਰਾਸਤ 'ਚ ਲਿਆ ਗਿਆ ਹੈ। । ਸਰਕਾਰੀ ਮੀਡੀਆ ਨੇ ਇਹ ਖਬਰ ਦਿੱਤੀ ਹੈ। ਸਰਕਾਰੀ ਸੰਵਾਦ ਕਮੇਟੀ ਅਨਾਡੋਲੂ ਦੀ ਖਬਰ ਮੁਤਾਬਕ ਇਸਤਾਂਬੁਲ ਦੇ ਲੋਕ ਵਕੀਲ ਦੁਆਰਾ 5 ਕਰਨਲ ਸਮੇਤ 210 ਡਿਊਟੀ 'ਤੇ ਤਾਇਨਾਤ ਫੌਜੀਆਂ ਦੇ ਖਿਲਾਫ ਗ੍ਰਿਫਤਾਰੀ ਵਾਰੰਟ ਜਾਰੀ ਕਰਨ ਦੇ ਬਾਅਦ ਹਿਰਾਸਤ ਦੀ ਇਹ ਕਾਰਵਾਈ ਹੋਈ ਹੈ।
ਅਨਾਡੋਲੂ ਦੇ ਮੁਤਾਬਕ ਅਧਿਕਾਰੀਆਂ ਨੇ 55 ਸ਼ੱਕੀਆਂ ਨੂੰ ਇਸਤਾਂਬੁਲ ਅਤੇ 60 ਸ਼ੱਕੀਆਂ ਨੂੰ ਹੋਰ ਦੂਜੀਆਂ ਥਾਵਾਂ ਤੋਂ ਹਿਰਾਸਤ 'ਚ ਲਿਆ ਹੈ। ਬਚੇ ਹੋਏ ਲੋਕਾਂ ਦੇ ਬਾਰੇ 'ਚ ਉਸਨੇ ਕੋਈ ਵੇਰਵਾ ਨਹੀਂ ਦਿੱਤਾ ਹੈ। ਅਮਰੀਕਾ ਸਥਿਤ ਮੁਸਲਿਮ ਉਪਦੇਸ਼ਕ ਫਤੇਉੱਲਾਹ ਗੁਲੇਨ ਨੇ ਕਥਿਤ ਸੰਬੰਧਾਂ ਨੂੰ ਲੈ ਕੇ ਹਿਰਾਸਤ 'ਚ ਲਏ ਗਏ ਹਜ਼ਾਰਾਂ ਲੋਕਾਂ ਵਿਚ ਇਹ ਫੌਜੀ ਵੀ ਸ਼ਾਮਲ ਹਨ। ਤੁਰਕੀ ਗੁਲੇਨ 'ਤੇ 2016 ਦੇ ਅਸਫਲ ਤਖਤਾਪਲਟ ਦੀ ਸਾਜਿਸ਼ ਰਚਣ ਦਾ ਦੋਸ਼ ਲੱਗਦਾ ਹੈ ਜਦੋਂਕਿ ਗੁਲੇਨ ਇਸ ਤੋਂ ਜ਼ੋਰ ਦੇ ਕੇ ਇਨਕਾਰ ਕਰਦੇ ਹਨ। ਰਾਸ਼ਟਰਪਤੀ ਰਜਬ ਤੈਇਬ ਏਦੌਆਨ ਨੂੰ ਹਟਾਉਣ ਦੀਆਂ ਕੋਸ਼ਿਸ਼ਾਂ ਦੇ ਬਾਅਦ ਤੋਂ ਪੁਲਸ ਨੇ ਹੁਣੇ ਜਿਹੇ ਸਾਰੇ ਤੁਰਕੀ ਵਿਚ ਲਗਭਗ ਰੋਜ਼ ਛਾਪੇਮਾਰੀ ਦੀ ਮੁਹਿੰਮ ਸ਼ੁਰੂ ਕੀਤੀ ਹੋਈ ਹੈ।