ਤੁਰਕੀ ਨੇ ਮੁੜ ਸ਼ੁਰੂ ਕੀਤੀ ਅੰਤਰਰਾਸ਼ਟਰੀ ਉਡਾਣ ਸੇਵਾ
Thursday, Jun 11, 2020 - 06:12 PM (IST)

ਅੰਕਾਰਾ (ਭਾਸ਼ਾ): ਤੁਰਕੀ ਨੇ ਕੋਰੋਨਾਵਾਇਰਸ ਮਹਾਮਾਰੀ ਨੂੰ ਕੰਟਰੋਲ ਕਰਨ ਲਈ 28 ਮਾਰਚ ਤੋਂ ਲਾਗੂ ਬੰਦ ਨੂੰ ਖਤਮ ਕਰਦਿਆਂ ਅੰਤਰਰਾਸ਼ਟਰੀ ਉਡਾਣ ਸੇਵਾ ਮੁੜ ਸ਼ੁਰੂ ਕਰ ਦਿੱਤੀ ਹੈ। ਤੁਰਕੀ ਏਅਰਲਾਈਨ ਦੀ ਸਹਾਇਕ ਸ਼ਾਖਾ ਅਨਾਦੋਲੁ ਜੈੱਟ ਦਾ ਇਕ ਜਹਾਜ਼ ਇਸਤਾਂਬੁਲ ਦੇ ਸਾਬੀਹਾ ਗੋਕਕੇਨ ਹਵਾਈ ਅੱਡੇ ਤੋਂ ਲੰਡਨ ਲਈ ਵੀਰਵਾਰ ਸਵੇਰੇ 8:40 'ਤੇ ਰਵਾਨਾ ਹੋਇਆ।
ਪੜ੍ਹੋ ਇਹ ਅਹਿਮ ਖਬਰ- ਇਟਲੀ 'ਚ ਭਾਰਤੀ ਅੰਬੈਂਸੀ ਰੋਮ ਵੱਲੋਂ ਭਾਰਤੀਆਂ ਲਈ ਵਿਸ਼ੇਸ਼ ਪਾਸਪੋਰਟ ਕੈਂਪ 13 ਜੂਨ ਨੂੰ
ਇਸ ਤੋਂ ਪਹਿਲਾਂ ਐਮਸਟਰਡਮ, ਜਰਮਨੀ ਨੇ ਡਿਊਸੇਲਡੋਰਫ ਲਈ ਜਹਾਜ਼ ਰਵਾਨਾ ਹੋਇਆ। ਇਸ ਦੌਰਾਨ ਸ਼ਹਿਰ ਦੇ ਦੂਜੇ ਹਵਾਈ ਅੱਡਿਆਂ ਤੋਂ ਵੀ ਤੁਰਕੀ ਏਅਰਲਾਈਨ ਦਾ ਜਹਾਜ਼ ਡਿਊਸੇਲਡੋਰਫ ਰਵਾਨਾ ਹੋਇਆ। ਭਾਵੇਂਕਿ ਇਹਨਾਂ ਜਹਾਜ਼ਾਂ ਵਿਚ ਉਹਨਾਂ ਯਾਤਰੀਆਂ ਨੂੰ ਹੀ ਬੈਠਣ ਦੀ ਇਜਾਜ਼ਤ ਹੈ ਜੋ ਜਾਂ ਤਾਂ ਮੰਜ਼ਿਲ ਦੇਸ਼ ਦੇ ਨਾਗਰਿਕ ਹਨ ਜਾਂ ਫਿਰ ਉਹਨਾਂ ਦੇ ਕੋਲ ਰਿਹਾਇਸ਼ ਪਰਮਿਟ ਹੈ। ਤੁਰਕੀ ਨੇ 1 ਜੂਨ ਨੂੰ ਘਰੇਲੂ ਉਡਾਣਾਂ ਦਾ ਸੰਚਾਲਨ ਵੀ ਸ਼ੁਰੂ ਕਰ ਦਿੱਤਾ ਸੀ। ਹਵਾਈ ਅੱਡੇ ਦੇ ਮੁੱਖ ਦਰਵਾਜਿਆਂ 'ਤੇ ਨਿਗਰਾਨੀ ਰੱਖੀ ਜਾ ਰਹੀ ਹੈ ਅਤੇ ਸਰੀਰਕ ਤਾਪਮਾਨ ਦੀ ਜਾਂਚ ਵੀ ਕੀਤੀ ਜਾ ਰਹੀ ਹੈ।