ਤੁਰਕੀ ''ਚ ਕਿਸ਼ਤੀ ਡੁੱਬਣ ਕਾਰਨ 6 ਲੋਕਾਂ ਦੀ ਮੌਤ

Sunday, Jul 29, 2018 - 03:11 PM (IST)

ਇਸਤਾਂਬੁਲ (ਵਾਰਤਾ)— ਤੁਰਕੀ ਵਿਚ ਐਤਵਾਰ ਨੂੰ ਇਕ ਕਿਸ਼ਤੀ ਡੁੱਬਣ ਕਾਰਨ 3 ਬੱਚਿਆਂ ਸਮੇਤ 6 ਲੋਕਾਂ ਦੀ ਮੌਤ ਹੋ ਗਈ। ਕਿਸ਼ਤੀ ਵਿਚ ਕੁੱਲ 16 ਲੋਕ ਸਵਾਰ ਸਨ। ਤੁਰਕੀ ਦੀ ਸਰਕਾਰੀ ਨਿਊਜ਼ ਏਜੰਸੀ ਦੇ ਹਵਾਲੇ ਨਾਲ ਦੱਸਿਆ ਕਿ ਇਸ ਘਟਨਾ ਵਿਚ 9 ਲੋਕਾਂ ਨੂੰ ਬਚਾ ਲਿਆ ਗਿਆ ਹੈ, ਜਦਕਿ ਲਾਪਤਾ ਇਕ ਵਿਅਕਤੀ ਦਾ ਭਾਲ ਲਈ ਰਾਹਤ ਬਚਾਅ ਮੁਹਿੰਮ ਜਾਰੀ ਹੈ। 
ਕਿਸ਼ਤੀ ਯੂਨਾਨ ਦੇ ਸ਼ਹਿਰ ਲੈਸਬੋਸ ਟਾਪੂ ਵੱਲ ਜਾ ਰਹੀ ਸੀ ਕਿ ਇਹ ਤੁਰਕੀ ਤੱਟ ਤੋਂ ਕਰੀਬ 20 ਕਿਲੋਮੀਟਰ ਦੂਰ ਸੀ। ਏਜੰਸੀ ਦੇ ਹਵਾਲੇ ਨਾਲ ਸਥਾਨਕ ਅਧਿਕਾਰੀਆਂ ਨੇ ਦੱਸਿਆ ਕਿ ਯੂਨਾਨ ਟਾਪੂ ਪਾਰ ਕਰਨ ਦੀ ਕੋਸ਼ਿਸ਼ ਕਰਨ ਵਾਲੇ ਲੋਕ ਤੁਰਕੀ ਦੇ ਨਾਗਰਿਕ ਸਨ ਅਤੇ ਉਨ੍ਹਾਂ 'ਚੋਂ 2 ਨਾਗਰਿਕ ਗੈਰ-ਕਾਨੂੰਨੀ ਰੂਪ ਨਾਲ ਇਸ ਨੂੰ ਪਾਰ ਕਰਨ ਦੀ ਕੋਸ਼ਿਸ਼ ਕਰ ਰਹੇ ਸਨ।


Related News