ਤੁਰਕੀ ''ਚ ਕੋਰੋਨਾ ਕਾਰਨ ਜਨਤਕ ਸਥਾਨਾਂ ''ਤੇ ਸਿਗਰਟਨੋਸ਼ੀ ਦੀ ਮਨਾਹੀ

Thursday, Nov 12, 2020 - 08:59 AM (IST)

ਤੁਰਕੀ ''ਚ ਕੋਰੋਨਾ ਕਾਰਨ ਜਨਤਕ ਸਥਾਨਾਂ ''ਤੇ ਸਿਗਰਟਨੋਸ਼ੀ ਦੀ ਮਨਾਹੀ

ਅੰਕਾਰਾ- ਤੁਰਕੀ ਵਿਚ ਵੱਧਦੇ ਕੋਰੋਨਾ ਵਾਇਰਸ ਮਾਮਲਿਆਂ ਕਾਰਨ ਜਨਤਕ ਥਾਵਾਂ 'ਤੇ ਬੀੜੀ-ਸਿਗਰਟ ਪੀਣ ਦੀ ਪਾਬੰਦੀ ਲਾ ਦਿੱਤੀ ਗਈ ਹੈ। ਅੱਜ ਤੋਂ ਭਾਵ ਵੀਰਵਾਰ ਤੋਂ ਤੁਰਕੀ ਵਿਚ ਭੀੜ-ਭੜੱਕੇ ਵਾਲੀਆਂ ਸੜਕਾਂ ਅਤੇ ਜਨਤਕ ਆਵਾਜਾਈ ਦੇ ਸਟਾਪਾਂ 'ਤੇ ਇਸ ਦੀ ਪਾਬੰਦੀ ਰਹੇਗੀ। ਗ੍ਰਹਿ ਮੰਤਰਾਲੇ ਨੇ ਇਸ ਬਾਰੇ ਜਾਣਕਾਰੀ ਦਿੱਤੀ ਹੈ। 

ਪਹਿਲਾਂ ਜਾਰੀ ਕੀਤੇ ਗਏ ਹੁਕਮ ਅਨੁਸਾਰ ਕੋਰੋਨਾ ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਰਿਹਾਇਸ਼ੀ ਇਲਾਕਿਆਂ ਨੂੰ ਛੱਡ ਕੇ ਸਾਰੀਆਂ ਜਨਤਕ ਥਾਵਾਂ 'ਤੇ ਮਾਸਕ ਪਾਉਣਾ ਲਾਜ਼ਮੀ ਸੀ ਪਰ ਕੁਝ ਲੋਕ ਸਿਗਰਟਨੋਸ਼ੀ ਕਰਦੇ ਸਮੇਂ ਮਾਸਕ ਸਹੀ ਤਰ੍ਹਾਂ ਨਹੀਂ ਪਾਉਂਦੇ ਸਨ।

ਇਹ ਵੀ ਪੜ੍ਹੋ- ਸੰਯੁਕਤ ਰਾਸ਼ਟਰ ਸ਼ਾਂਤੀ ਮੁਹਿੰਮ ਦੇ ਮੁਖੀ ਕੋਰੋਨਾ ਨਾਲ ਪੀੜਤ

ਅਜਿਹੀ ਸਥਿਤੀ ਵਿਚ 12 ਨਵੰਬਰ ਤੋਂ ਭੀੜ ਵਾਲੇ ਇਲਾਕਿਆਂ ਵਿਚ ਸਿਗਰਟਨੋਸ਼ੀ 'ਤੇ ਪਾਬੰਦੀ ਲਗਾਈ ਗਈ ਹੈ। ਇਸ ਦੇ ਨਾਲ ਹੀ, ਮੰਤਰਾਲੇ ਵਲੋਂ ਜਾਰੀ ਬਿਆਨ ਅਨੁਸਾਰ ਕੋਰੋਨਾ ਵਾਇਰਸ ਨੂੰ ਰੋਕਣ ਲਈ ਸਾਰੇ ਲੋਕਾਂ ਨੂੰ ਮਾਸਕ ਪਾਉਣੇ ਚਾਹੀਦੇ ਹਨ। ਬੁੱਧਵਾਰ ਨੂੰ ਤੁਰਕੀ ਵਿਚ ਕੋਰੋਨਾ ਦੇ 2,693 ਨਵੇਂ ਮਾਮਲੇ ਦਰਜ ਕੀਤੇ ਗਏ ਹਨ। ਲਗਾਤਾਰ ਵੱਧਦੇ ਮਾਮਲਿਆਂ ਕਾਰਨ ਸਖ਼ਤੀ ਕਰਨੀ ਜ਼ਰੂਰੀ ਹੈ।


author

Lalita Mam

Content Editor

Related News