ਤੁਰਕੀ 'ਚ ਬਰਫ ਖਿਸਕਣ ਕਾਰਨ 38 ਲੋਕਾਂ ਦੀ ਮੌਤ ਤੇ 53 ਜ਼ਖਮੀ

02/06/2020 12:50:14 PM

ਅੰਕਾਰਾ (ਬਿਊਰੋ): ਪੂਰਬੀ ਤੁਰਕੀ ਵਿਚ ਬਰਫ ਦੇ ਤੋਂਦੇ ਡਿੱਗਣ ਕਾਰਨ 2 ਦਿਨ ਵਿਚ 38 ਲੋਕਾਂ ਦੀ ਮੌਤ ਹੋ ਗਈ ਜਦਕਿ 53 ਲੋਕ ਜ਼ਖਮੀ ਹਨ। ਸਥਾਨਕ ਮੀਡੀਆ ਨੇ ਦੱਸਿਆ ਕਿ ਹਾਲੇ ਵੀ ਬਰਫ ਦੇ ਹੇਠਾਂ ਕਈ ਲੋਕ ਦੱਬੇ ਹੋ ਸਕਦੇ ਹਨ। 4 ਫਰਵਰੀ ਨੂੰ ਬਰਫ ਖਿਸਕਣ ਕਾਰਨ ਇਕ ਮਿਨੀ ਬੱਸ ਦੱਬੀ ਗਈ ਸੀ, ਜਿਸ ਵਿਚ 5 ਲੋਕਾਂ ਦੀ ਮੌਤ ਹੋ ਗਈ ਸੀ ਜਦਕਿ 8 ਲੋਕ ਬਚਾ ਲਏ ਗਏ ਸਨ। 5 ਫਰਵਰੀ ਨੂੰ ਇਹਨਾਂ ਲੋਕਾਂ ਨੂੰ ਬਚਾਉਣ ਦੀ ਮੁਹਿੰਮ ਚੱਲ ਰਹੀ ਸੀ ਕਿ ਅਚਾਨਕ ਦੂਜੀ ਵਾਰ ਬਰਫ ਦੇ ਤੋਂਦੇ ਡਿੱਗੇ ਅਤੇ ਬਚਾਅ ਟੀਮ ਦੇ ਮੈਂਬਰ ਇਸ ਵਿਚ ਦੱਬੇ ਗਏ। ਇਸ ਦੂਜੀ ਘਟਨਾ ਵਿਚ 33 ਲੋਕ ਮਾਰੇ ਗਏ। 

PunjabKesari

ਸਥਾਨਕ ਲੋਕਾਂ ਨੇ ਵੀ ਬਚਾਅ ਕੰਮ ਵਿਚ ਮਦਦ ਕੀਤੀ। ਸਰਕਾਰ ਦੀ ਆਫਤ ਏਜੰਸੀ ਏ.ਐੱਫ.ਏ.ਡੀ. ਦੇ ਮੁਤਾਬਕ,''ਬਚਾਅ ਦਲ ਮੰਗਲਵਾਰ ਦੀ ਘਟਨਾ ਵਿਚ ਫਸੇ 2 ਲੋਕਾਂ ਦੀ ਤਲਾਸ਼ ਕਰਨ ਗਿਆ ਸੀ ਉਦੋਂ ਦੂਜੀ ਵਾਰ ਬਰਫ ਦੇ ਤੋਂਦੇ ਡਿੱਗੇ। ਗ੍ਰਹਿ ਮੰਤਰੀ ਸੁਲੇਮਾਨ ਸੋਯਲੂ ਨੇ ਕਿਹਾ,''ਜ਼ਿਆਦਾ ਠੰਡ ਹੋਣ ਕਾਰਨ ਬਚਾਅ ਕਰਮੀਆਂ ਨੇ ਰਾਤ ਸਮੇਂ ਬਚਾਅ ਮੁਹਿੰਮ ਰੋਕ ਦਿੱਤੀ ਸੀ। ਬੁੱਧਵਾਰ ਸਵੇਰੇ ਫਿਰ ਤੋਂ ਬਚਾਅ ਮੁਹਿੰਮ ਸ਼ੁਰੂ ਕੀਤੀ ਗਈ। ਰੱਖਿਆ ਮੰਤਰਾਲੇ ਦੇ ਮੁਤਾਬਕ ਸਪੈਸ਼ਲ ਮਿਲਟਰੀ ਜਹਾਜ਼ ਨੇ 75 ਮਿਲਟਰੀ ਅਧਿਕਾਰੀਆਂ ਅਤੇ ਬਚਾਅ ਕਰਮੀਆਂ ਨੂੰ ਅੰਕਾਰਾ ਭੇਜਿਆ ਹੈ।


Vandana

Content Editor

Related News