ਤੁਰਕੀ : ਏਜੀਅਨ ਸਾਗਰ ''ਚ ਡੁੱਬੀ 45 ਪ੍ਰਵਾਸੀਆਂ ਨੂੰ ਲਿਜਾ ਰਹੀ ਕਿਸ਼ਤੀ
Friday, Jul 23, 2021 - 06:01 PM (IST)
ਇਸਤਾਂਬੁਲ (ਭਾਸ਼ਾ): ਦੱਖਣੀ-ਪੂਰਬੀ ਏਜੀਅਨ ਸਾਗਰ ਵਿਚ 45 ਪ੍ਰਵਾਸੀਆਂ ਨੂੰ ਲਿਜਾ ਰਹੀ ਕਿਸ਼ਤੀ ਦੇ ਡੁੱਬਣ ਦੀ ਖ਼ਬਰ ਹੈ। ਇਸ ਮਗਰੋਂ ਮਦਦ ਲਈ ਬਚਾਅ ਕਰਮੀਆਂ ਨੂੰ ਲਗਾਇਆ ਗਿਆ ਹੈ। ਇਹ ਜਾਣਕਾਰੀ ਸ਼ੁੱਕਰਵਾਰ ਨੂੰ ਤੁਰਕੀ ਦੇ ਰੱਖਿਆ ਮੰਤਰਾਲੇ ਨੇ ਦਿੱਤੀ।ਮੰਤਰਾਲੇ ਨੇ ਟਵੀਟ ਕੀਤਾ ਕਿ ਕਿਸ਼ਤੀ ਕਾਰਪਾਥੋਸ ਗ੍ਰੀਕ ਪ੍ਰਾਇਦੀਪ ਦੇ ਦੱਖਣ ਵਿਚ ਕਰੀਬ 60 ਮੀਲ (ਲੱਗਭਗ 100 ਕਿਲੋਮੀਟਰ) ਦੂਰ ਡੁੱਬੀ।
ਪੜ੍ਹੋ ਇਹ ਅਹਿਮ ਖਬਰ- ਮੱਧ ਚੀਨ 'ਚ ਹੜ੍ਹ ਨਾਲ ਮਰਨ ਵਾਲਿਆਂ ਦੀ ਗਿਣਤੀ ਹੋਈ 51, ਕਰੀਬ 10 ਅਰਬ ਡਾਲਰ ਦਾ ਨੁਕਸਾਨ
ਉਹਨਾਂ ਨੇ ਕਿਹਾ ਕਿ ਬਚਾਅ ਕੋਸ਼ਿਸ਼ ਵਿਚ ਦੋ ਜਹਾਜ਼ ਅਤੇ ਇਕ ਕਿਸ਼ਤੀ ਲੱਗੇ ਹੋਏ ਹਨ। ਯੂਰਪ ਵਿਚ ਨਵਾਂ ਜੀਵਨ ਸ਼ੁਰੂ ਕਰਨ ਦੀ ਆਸ ਵਿਚ ਪ੍ਰਵਾਸੀਆਂ ਨੇ ਤੁਰਕੀ ਤੋਂ ਯੂਨਾਨ ਵਿਚ ਏਜੀਅਨ ਸਾਗਰ ਦੇ ਰਸਤੇ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਸੀ। ਇਹ ਯਾਤਰਾ ਕਾਫੀ ਖਤਰਨਾਕ ਸੀ। ਤੁਰਕੀ ਅਤੇ ਯੂਰਪੀ ਸੰਘ ਵਿਚਕਾਰ 2016 ਵਿਚ ਹੋਏ ਪ੍ਰਵਾਸੀ ਸਮਝੌਤੇ ਕਾਰਨ ਪ੍ਰਵਾਸੀਆਂ ਦੀ ਆਵਾਜਾਈ 'ਤੇ ਰੋਕ ਲਗਾਉਣ ਵਿਚ ਮਦਦ ਮਿਲੀ ਪਰ ਹਾਲੇ ਵੀ ਕਈ ਲੋਕ ਇਸ ਖਤਰਨਾਕ ਸਮੁੰਦਰੀ ਰਸਤੇ ਤੋਂ ਗ੍ਰੀਕ ਪ੍ਰਾਇਦੀਪ ਪਹੁੰਚਣ ਦੀ ਕੋਸ਼ਿਸ਼ ਕਰਦੇ ਹਨ।
ਪੜ੍ਹੋ ਇਹ ਅਹਿਮ ਖਬਰ- ਬਰਤਾਨੀਆ ਨੇ ਦਰਜਨ ਤੋਂ ਜ਼ਿਆਦਾ ਜ਼ਿੰਬਾਬਵੇ ਨਿਵਾਸੀ ਇਸ ਵਜ੍ਹਾ ਕਾਰਨ ਕੀਤੇ ਡਿਪੋਰਟ