ਤੁਰਕੀ : ਮਲਬੇ ''ਚੋਂ 34 ਘੰਟੇ ਬਾਅਦ ਜ਼ਿੰਦਾ ਨਿਕਲਿਆ 70 ਸਾਲਾ ਵਿਅਕਤੀ
Sunday, Nov 01, 2020 - 03:18 PM (IST)

ਇਸਤਾਂਬੁਲ (ਭਾਸ਼ਾ): ਤੁਰਕੀ ਅਤੇ ਯੂਨਾਨ ਵਿਚ ਆਏ ਜ਼ਬਰਦਸਤ ਭੂਚਾਲ ਨਾਲ ਭਾਰੀ ਜਾਨੀ-ਮਾਲੀ ਨੁਕਸਾਨ ਹੋਇਆ ਹੈ। ਕਰੀਬ 34 ਘੰਟੇ ਬਾਅਦ ਐਤਵਾਰ ਨੂੰ ਪੱਛਮੀ ਤੁਰਕੀ ਦੀ ਇਕ ਇਮਾਰਤ ਦੇ ਮਲਬੇ ਹੇਠ ਦੱਬੇ 70 ਸਾਲਾ ਵਿਅਕਤੀ ਨੂੰ ਬਚਾਅ ਕਰਮੀਆਂ ਨੇ ਬਾਹਰ ਕੱਢਿਆ। ਬਜ਼ੁਰਗ ਨੂੰ ਇਲਾਜ ਦੇ ਲਈ ਹਸਪਤਾਲ ਵਿਚ ਦਾਖਲ ਕਰਾਇਆ ਗਿਆ ਹੈ। ਭੂਚਾਲ ਨਾਲ ਹੋਈ ਤਬਾਹੀ ਵਿਚ 46 ਲੋਕਾਂ ਦੀ ਜਾਨ ਗਈ ਹੈ ਜਦਕਿ 900 ਤੋਂ ਵਧੇਰੇ ਜ਼ਖਮੀ ਹੋਏ ਹਨ।
ਪੜ੍ਹੋ ਇਹ ਅਹਿਮ ਖਬਰ- ਹੈਰਾਨੀਜਨਕ! 2 ਸਾਲ ਤੋਂ ਮਾਂ ਦੀ ਲਾਸ਼ ਨਾਲ ਰਹਿ ਰਹੇ ਸਨ ਬੱਚੇ
ਤੁਰਕੀ ਦੇ ਆਫਤ ਅਤੇ ਐਮਰਜੈਂਸੀ ਪ੍ਰਬੰਧਨ ਵਿਭਾਗ ਨੇ ਕਿਹਾ ਕਿ ਇਜਮਿਰ ਸ਼ਹਿਰ ਵਿਚ ਮਲਬੇ ਵਿਚੋਂ ਹੋਰ ਲਾਸ਼ਾਂ ਕੱਢੇ ਜਾਣ ਦੇ ਬਾਅਦ ਮ੍ਰਿਤਕਾਂ ਦੀ ਗਿਣਤੀ ਵੱਧ ਕੇ 44 ਪਹੁੰਚ ਗਈ ਹੈ ਜੋਕਿ ਇਸ ਦੇਸ਼ ਦਾ ਤੀਜਾ ਸਭ ਤੋਂ ਵੱਡਾ ਸ਼ਹਿਰ ਹੈ। ਸ਼ੁੱਕਰਵਾਰ ਨੂੰ ਆਏ ਭੂਚਾਲ ਨਾਲ ਯੂਨਾਨ ਵਿਚ ਦੋ ਨੌਜਵਾਨਾਂ ਦੀ ਮੌਤ ਹੋਈ ਹੈ। ਬਚਾਅ ਦਲ ਨੇ ਐਤਵਾਰ ਅੱਧੀ ਰਾਤ ਨੂੰ ਇਕ ਇਮਾਰਤ ਦੇ ਮਲਬੇ ਹੇਠ ਦੱਬੇ 70 ਸਾਲਾ ਅਹਿਮਤ ਸਿਤਿਮ ਨੂੰ ਜ਼ਿੰਦਾ ਬਾਹਰ ਕੱਢਣ ਵਿਚ ਸਫਲਤਾ ਹਾਸਲ ਕੀਤੀ। ਸਿਹਤ ਮੰਤਰੀ ਫਹਰੇਤਿਨ ਕੋਕਾ ਨੇ ਟਵੀਟ ਕੀਤਾ ਕਿ ਬਜ਼ੁਰਗ ਵਿਅਕਤੀ ਨੇ ਬਾਹਰ ਆ ਕੇ ਰਿਹਾ,''ਮੈਂ ਕਦੇ ਵੀ ਆਸ ਨਹੀਂ ਛੱਡੀ ਸੀ।''
ਪੜ੍ਹੋ ਇਹ ਅਹਿਮ ਖਬਰ- ਫਿਲੀਪੀਨਜ਼ 'ਚ ਭਿਆਨਕ ਤੂਫਾਨ ਦੀ ਦਸਤਕ, ਸੁਰੱਖਿਅਤ ਸਥਾਨਾਂ 'ਤੇ ਪਹੁੰਚਾਏ ਗਏ 10 ਲੱਖ ਲੋਕ