US ਸੰਸਦ ਮੈਂਬਰ ਤੁਲਸੀ ਨੇ ਹਿਲੇਰੀ ਕਲਿੰਟਨ ਲਈ ਆਖੇ ਇਹ ਸ਼ਬਦ

10/19/2019 1:55:25 PM

ਵਾਸ਼ਿੰਗਟਨ— ਡੈਮੋਕ੍ਰੇਟਿਕ ਸੰਸਦ ਮੈਂਬਰ ਤੁਲਸੀ ਗਬਾਰਡ ਨੇ ਸ਼ੁੱਕਰਵਾਰ ਨੂੰ ਸਾਬਕਾ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਨੂੰ 'ਯੁੱਧ ਭੜਕਾਉਣ ਵਾਲੀ ਰਾਣੀ' ਕਰਾਰ ਦਿੱਤਾ। ਕਲਿੰਟਨ ਨੇ ਦੋਸ਼ ਲਗਾਇਆ ਸੀ ਕਿ ਅਮਰੀਕਾ ਦੀਆਂ ਰਾਸ਼ਟਰਪਤੀ ਚੋਣਾਂ 'ਚ ਰੂਸ ਤੀਜੇ ਪੱਖ ਦੇ ਉਮੀਦਵਾਰ ਦੇ ਰੂਪ 'ਚ ਗਬਾਰਡ ਨੂੰ ਤਿਆਰ ਕਰ ਰਹੇ ਹਨ। ਗਬਾਰਡ ਨੇ ਪਿਛਲੇ ਸਾਲ ਖੁਦ ਨੂੰ ਰਾਸ਼ਟਰਪਤੀ ਚੋਣਾਂ ਲਈ ਉਮੀਦਵਾਰਾਂ ਦੀ ਦੌੜ 'ਚ ਸ਼ਾਮਲ ਕਰਨ ਦਾ ਫੈਸਲਾ ਲਿਆ ਸੀ ਅਤੇ ਹਿੰਦੂ ਹੋਣ ਕਾਰਨ ਉਹ ਭਾਰਤੀ-ਅਮਰੀਕੀ ਲੋਕਾਂ ਦੀ ਪਸੰਦੀਦਾ ਉਮੀਦਵਾਰ ਹੈ। ਕਲਿੰਟਨ ਨੇ ਸ਼ੁੱਕਰਵਾਰ ਨੂੰ ਗਬਾਰਡ 'ਤੇ ਦੋਸ਼ ਲਗਾਇਆ ਕਿ ਰੂਸ ਉਨ੍ਹਾਂ ਦੀ ਮਦਦ ਕਰ ਰਿਹਾ ਹੈ ਤਾਂਕਿ ਉਹ ਰਾਸ਼ਟਰਪਤੀ ਚੋਣਾਂ 'ਚ ਤੀਜੇ ਪੱਖ ਦੇ ਉਮੀਦਵਾਰ ਦੇ ਰੂਪ 'ਚ ਉੱਭਰ ਸਕਣ।

ਸਾਬਕਾ ਵਿਦੇਸ਼ ਮੰਤਰੀ ਨੇ ਜਾਹਿਰ ਤੌਰ 'ਤੇ ਗਬਾਰਡ ਦਾ ਹਵਾਲਾ ਦਿੰਦੇ ਹੋਏ ਕਿਹਾ,''ਮੈਂ ਕੋਈ ਭਵਿੱਖਬਾਣੀ ਨਹੀਂ ਕਰ ਰਹੀ ਪਰ ਮੈਨੂੰ ਲੱਗਦਾ ਹੈ ਕਿ ਉਨ੍ਹਾਂ ਦੀ ਨਜ਼ਰ ਅਜਿਹੇ ਵਿਅਕਤੀ 'ਤੇ ਹੈ ਜੋ ਫਿਲਹਾਲ ਡੈਮੋਕ੍ਰੇਟਿਕ ਉਮੀਦਵਾਰਾਂ 'ਚ ਪ੍ਰਾਇਮਰੀ ਦੌੜ 'ਚ ਹੈ ਅਤੇ ਰੂਸ ਉਨ੍ਹਾਂ ਦੀ ਮਦਦ ਕਰ ਰਿਹਾ ਹੈ।'' ਕਲਿੰਟਨ ਨੇ ਹਾਲਾਂਕਿ ਗਬਾਰਡ ਦਾ ਨਾਂ ਨਹੀਂ ਲਿਆ ਸੀ ਪਰ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦੇ ਸਾਬਕਾ ਸਹਿਯੋਗੀ ਡੇਵਿਡ ਪਲੁਫੇ ਨੇ ਕਿਹਾ ਕਿ ਕਲਿੰਟਨ ਦਾ ਮੰਨਣਾ ਹੈ ਕਿ ਤੁਲਸੀ ਤੀਜੇ ਪੱਖ ਦੀ ਉਮੀਦਵਾਰ ਬਣਨ ਜਾ ਰਹੀ ਹੈ, ਜਿਸ ਨੂੰ ਰੂਸ ਅਤੇ ਟਰੰਪ ਲਿਆ ਰਹੇ ਹਨ। ਗਬਾਰਡ ਨੇ ਜਵਾਬੀ ਹਮਲਾ ਕਰਦੇ ਹੋਏ ਕਿਹਾ,'ਵਾਹ! ਸ਼ੁਕਰੀਆ ਹਿਲੇਰੀ ਕਲਿੰਟਨ। ਤੁਸੀਂ ਯੁੱਧ ਭੜਕਾਉਣ ਵਾਲੀ ਰਾਣੀ, ਭ੍ਰਿਸ਼ਟਾਚਾਰ ਦੀ ਮੂਰਤੀ, ਬਦਬੂ ਦਾ ਰੂਪ ਜਿਸ ਨੇ ਡੈਮੋਕ੍ਰੇਟਿਕ ਪਾਰਟੀ ਨੂੰ ਲੰਬੇ ਸਮੇਂ ਤੋਂ ਬੀਮਾਰ ਕੀਤਾ ਹੋਇਆ ਹੈ ਅਤੇ ਅਖੀਰ ਪਰਦੇ ਦੇ ਪਿੱਛਿਓਂ ਬਾਹਰ ਆ ਚੁੱਕੇ ਹੋ।...ਹੁਣ ਇਹ ਸਪੱਸ਼ਟ ਹੋ ਗਿਆ ਹੈ ਕਿ ਪ੍ਰਾਇਮਰੀ (ਸ਼ੁਰੂਆਤੀ ਉਮੀਦਵਾਰਾਂ ਦੀ ਚੋਣ) ਤੁਹਾਡੇ ਤੇ ਮੇਰੇ ਵਿਚਕਾਰ ਹੈ। ਕਿਸੇ ਦੇ ਪਿੱਛੇ ਕਾਇਰਾਨਾ ਤਰੀਕੇ ਨਾਲ ਨਾ ਲੁਕੋ, ਸਿੱਧੇ ਦੌੜ 'ਚ ਆਓ।''


Related News