TTP ਨੇ ਪਾਕਿ ਫੌਜੀ ਦਾ ਸਿਰ ਕਲਮ ਕਰਕੇ ਲਾਸ਼ ਨੂੰ ਦਰੱਖਤ 'ਤੇ ਲਟਕਾਇਆ, ਨਾਲ ਰੱਖੀ ਧਮਕੀ ਭਰੀ ਚਿੱਠੀ

Thursday, Dec 08, 2022 - 05:50 PM (IST)

TTP ਨੇ ਪਾਕਿ ਫੌਜੀ ਦਾ ਸਿਰ ਕਲਮ ਕਰਕੇ ਲਾਸ਼ ਨੂੰ ਦਰੱਖਤ 'ਤੇ ਲਟਕਾਇਆ, ਨਾਲ ਰੱਖੀ ਧਮਕੀ ਭਰੀ ਚਿੱਠੀ

ਨਵੀਂ ਦਿੱਲੀ : ਅੱਤਵਾਦ ਨੂੰ ਹਵਾ ਦੇਣ ਵਾਲਾ ਪਾਕਿਸਤਾਨ ਹੁਣ ਖੁਦ ਇਸ ਦਾ ਸ਼ਿਕਾਰ ਹੈ। ਮੀਡੀਆ ਰਿਪੋਰਟਾਂ ਮੁਤਾਬਕ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀ.ਟੀ.ਪੀ.) ਨੇ ਅਫਗਾਨਿਸਤਾਨ ਦੀ ਸਰਹੱਦ ਨਾਲ ਲੱਗਦੇ ਖੈਬਰ ਪਖਤੂਨਖਵਾ 'ਚ ਇਕ ਪਾਕਿਸਤਾਨੀ ਫੌਜੀ ਦੀ ਹੱਤਿਆ ਕਰਨ ਤੋਂ ਬਾਅਦ ਉਸ ਦੀ ਲਾਸ਼ ਨੂੰ ਦਰੱਖਤ 'ਤੇ ਲਟਕਾ ਦਿੱਤਾ। ਲਾਸ਼ ਦੇ ਨਾਲ ਇੱਕ ਧਮਕੀ ਭਰਿਆ ਪੱਤਰ ਵੀ ਲਗਾਇਆ ਗਿਆ ਸੀ, ਜਿਸ ਵਿੱਚ ਸਥਾਨਕ ਲੋਕਾਂ ਨੂੰ ਕਿਹਾ ਗਿਆ ਸੀ ਕਿ ਮ੍ਰਿਤਕ ਦੇ ਅੰਤਿਮ ਸੰਸਕਾਰ ਵਿੱਚ ਸ਼ਾਮਲ ਹੋਣ ਵਾਲਿਆਂ ਨੂੰ ਮਾੜੇ ਨਤੀਜੇ ਭੁਗਤਣੇ ਪੈਣਗੇ। ਮਾਰੇ ਗਏ ਪਾਕਿਸਤਾਨੀ ਫੌਜੀ ਦਾ ਨਾਂ ਰਹਿਮਾਨ ਜ਼ਮਾਨ ਦੱਸਿਆ ਗਿਆ ਹੈ। ਅਫਗਾਨ ਪੱਤਰਕਾਰ ਸੁਹੈਬ ਜ਼ੁਬੇਰੀ ਨੇ ਸੋਸ਼ਲ ਮੀਡੀਆ 'ਤੇ ਤਾਲਿਬਾਨ ਦੀ ਬੇਰਹਿਮੀ ਦੀ ਜਾਣਕਾਰੀ ਦਿੱਤੀ ਹੈ।

ਇਹ ਵੀ ਪੜ੍ਹੋ : ਪਾਕਿਸਤਾਨੀ ਸੁਰੱਖਿਆ ਬਲਾਂ ਨੇ ਮਾਰ ਮੁਕਾਇਆ ਵਜ਼ੀਰਿਸਤਾਨ 'ਚ ਅੱਤਵਾਦੀ ਕਮਾਂਡਰ

ਇਸ ਬਾਰੇ ਕੁਝ ਹੋਰ ਲੋਕਾਂ ਨੇ ਵੀ ਸੋਸ਼ਲ ਮੀਡੀਆ 'ਤੇ ਹੀ ਜਾਣਕਾਰੀ ਦਿੱਤੀ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਇਸ ਸਬੰਧ 'ਚ ਹੁਣ ਤੱਕ ਪਾਕਿਸਤਾਨੀ ਫੌਜ ਜਾਂ ਸਰਕਾਰ ਵੱਲੋਂ ਕੋਈ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ। ਸੁਹੈਬ ਮੁਤਾਬਕ ਸਿਪਾਹੀ ਰਹਿਮਾਨ ਦਾ ਸਿਰ ਕਲਮ ਕਰਨ ਦੀ ਘਟਨਾ ਬੰਨੂ ਜ਼ਿਲ੍ਹੇ ਦੇ ਜਾਨੀਖੇਲ ਇਲਾਕੇ ਵਿੱਚ ਵਾਪਰੀ। ਉਸ ਦਾ ਸਿਰ ਬਾਅਦ ਵਿੱਚ ਬਾਜ਼ਾਰ ਵਿੱਚ ਇੱਕ ਦਰੱਖਤ ਨਾਲ ਲਟਕਾਇਆ ਗਿਆ ਸੀ। ਲਾਸ਼ ਦੇ ਨਾਲ ਸਥਾਨਕ ਪਸ਼ਤੋ ਭਾਸ਼ਾ ਵਿੱਚ ਲਿਖਿਆ ਇੱਕ ਪੱਤਰ ਸੀ। ਇਹ ਲਿਖਿਆ ਗਿਆ ਸੀ ਕਿ ਕੋਈ ਵੀ ਸ਼ਹੀਦ ਸੈਨਿਕ ਦੇ ਅੰਤਿਮ ਸੰਸਕਾਰ ਵਿੱਚ ਸ਼ਾਮਲ ਨਹੀਂ ਹੋਣਾ ਚਾਹੀਦਾ। ਨਹੀਂ ਤਾਂ ਨਤੀਜਾ ਮਾੜਾ ਹੋਵੇਗਾ।

ਨੋਬਲ ਸ਼ਾਂਤੀ ਪੁਰਸਕਾਰ ਜੇਤੂ ਪਾਕਿਸਤਾਨੀ ਕਾਰਕੁਨ ਮਲਾਲਾ ਯੂਸਫਜ਼ਈ ਦੇ ਪਿਤਾ ਜ਼ਿਆਉਦੀਨ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇਸੇ ਇਲਾਕੇ ਦੀ ਇਕ ਹੋਰ ਘਟਨਾ ਦੀ ਜਾਣਕਾਰੀ ਦਿੱਤੀ ਹੈ। ਜ਼ਿਆਉਦੀਨ ਮੁਤਾਬਕ- ਟੀਟੀਪੀ ਦੇ ਅੱਤਵਾਦੀ ਸੋਮਵਾਰ ਦੇਰ ਰਾਤ ਬੰਨੂ ਜ਼ਿਲੇ ਦੇ ਜਾਨੀਖੇਲ ਇਲਾਕੇ 'ਚ ਇਕ ਘਰ 'ਚ ਦਾਖਲ ਹੋਏ। ਇੱਥੇ ਉਨ੍ਹਾਂ ਨੇ ਰਹਿਮਾਨਉੱਲ੍ਹਾ ਅਤੇ ਉਸ ਦੇ ਬੇਟੇ ਸ਼ਾਹਿਦ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਰਹਿਮਾਨਉੱਲਾ ਦੀ ਲਾਸ਼ ਵੀ ਦਰੱਖਤ ਨਾਲ ਲਟਕਾਈ ਹੋਈ ਸੀ। ਇਸ ਪਰਿਵਾਰ ਵਿੱਚ ਸਿਰਫ਼ 10 ਸਾਲ ਦੀ ਬੱਚੀ ਹੀ ਬਚੀ ਹੈ। ਜ਼ਿਆਉਦੀਨ ਨੇ ਵੀ ਉਸਦੀ ਫੋਟੋ ਵੀ ਸ਼ੇਅਰ ਕੀਤੀ ਹੈ।

ਇਹ ਵੀ ਪੜ੍ਹੋ : ਪਾਕਿਸਤਾਨ : ਖੰਡਿਤ ਕੀਤੀ ਗਈ ਮਾਂ ਦੁਰਗਾ ਦੀ ਮੂਰਤੀ, ਚਾਂਦੀ ਦੇ ਹਾਰ ਅਤੇ ਨਕਦੀ ਚੋਰੀ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News