ਕੋਰੋਨਾ ਵਾਇਰਸ ਖਿਲਾਫ ਕੋਸ਼ਿਸ਼ਾਂ ਕਰੋ ਤੇਜ਼: ਬੋਰਿਸ ਜਾਨਸਨ

Monday, May 04, 2020 - 06:04 PM (IST)

ਕੋਰੋਨਾ ਵਾਇਰਸ ਖਿਲਾਫ ਕੋਸ਼ਿਸ਼ਾਂ ਕਰੋ ਤੇਜ਼: ਬੋਰਿਸ ਜਾਨਸਨ

ਲੰਡਨ- ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਸੋਮਵਾਰ ਨੂੰ ਕੋਵਿਡ-19 'ਤੇ ਆਨਲਾਈਨ ਗਲੋਬਲ ਸੰਮੇਲਨ ਦੀ ਸ਼ੁਰੂਆਤ ਕੀਤੀ ਤੇ ਸਾਰੇ ਦੇਸ਼ਾਂ ਨੂੰ ਅਪੀਲ ਕੀਤੀ ਕਿ ਕੋਰੋਨਾ ਵਾਇਰਸ ਮਹਾਮਾਰੀ ਖਿਲਾਫ ਉਹ ਆਪਣੀਆਂ ਕੋਸ਼ਿਸ਼ਾਂ ਤੇਜ਼ ਕਰਨ ਤੇ ਇਕੱਠੇ ਮਿਲ ਕੇ ਕੰਮ ਕਰਨ, ਜੋ ਸਾਡੇ ਜੀਵਨਕਾਲ ਦੌਰਾਨ ਸਭ ਤੋਂ ਮਹੱਤਵਪੂਰਨ ਸਾਂਝੀ ਕੋਸ਼ਿਸ਼ ਹੋਣੀ ਚਾਹੀਦੀ ਹੈ।

ਕੋਰੋਨਾ ਵਾਇਰਸ ਗਲੋਬਲ ਪ੍ਰਤੀਕਿਰਿਆ ਅੰਤਰਰਾਸ਼ਟਰੀ ਸੰਕਲਪ ਸੰਮੇਲਨ ਦਾ ਆਯੋਜਨ ਬ੍ਰਿਟੇਨ ਤੇ 8 ਹੋਰ ਦੇਸ਼ਾਂ ਤੇ ਸੰਗਠਨਾਂ ਨੇ ਕੀਤਾ ਸੀ। ਇਹਨਾਂ ਵਿਚ ਕੈਨੇਡਾ, ਜਰਮਨੀ, ਇਟਲੀ, ਜਾਪਾਨ, ਨਾਰਵੇ, ਸਾਊਦੀ ਅਰਬ ਤੇ ਯੂਰਪੀ ਕਮਿਸ਼ਨ ਸ਼ਾਮਲ ਹਨ। ਸੰਮੇਲਨ ਵਿਚ ਜਾਨਸਨ ਨੇ ਟੀਕਾ, ਜਾਂਚ ਤੇ ਇਲਾਜ ਦੀ ਸੋਧ ਲਈ 388 ਮਿਲੀਅਨ ਪੌਂਡ ਸਹਿਯੋਗ ਕਰਨ ਦਾ ਸੰਕਲਪ ਜਤਾਇਆ। ਮਹਾਮਾਰੀ ਨੂੰ ਖਤਮ ਕਰਨ ਤੇ ਗਲੋਬਲ ਅਰਥਵਿਵਸਥਾ ਵਿਚ ਸਹਿਯੋਗ ਦੇਣ ਲਈ ਬ੍ਰਿਟੇਨ ਵਲੋਂ 744 ਮਿਲੀਅਨ ਪੌਂਡ ਦਾ ਸਹਿਯੋਗ ਦੇਣ ਦੇ ਸਬੰਧ ਵਿਚ ਹੀ ਇਹ ਰਾਸ਼ੀ ਦਿੱਤੀ ਜਾਵੇਗੀ। ਇਸ ਵਿਚ ਕੋਰੋਨਾ ਵਾਇਰਸ ਦਾ ਟੀਕਾ ਤਿਆਰ ਕਰਨ ਦੇ ਲਈ ਕਾਲਿਸ਼ਨ ਫਾਰ ਇਪਿਡੈਮਿਕ ਪ੍ਰਿਪੇਅਰਡਨੈੱਸ ਇਨੋਵੇਸ਼ਨਸ ਦੇ ਲਈ 250 ਮਿਲੀਅਨ ਪੌਂਡ ਵੀ ਸ਼ਾਮਲ ਹਨ। ਇਹ ਕਿਸੇ ਵੀ ਦੇਸ਼ ਵਲੋਂ ਇਸ ਦੌਰਾਨ ਦਿੱਤਾ ਗਿਆ ਸਭ ਤੋਂ ਵੱਡਾ ਦਾਨ ਹੈ। 

ਜਾਨਸਨ ਨੇ ਕਿਹਾ ਕਿ ਇਸ ਲੜਾਈ ਨੂੰ ਜਿੱਤਣ ਦੇ ਲਈ ਸਾਨੂੰ ਇਕੱਠੇ ਮਿਲ ਕੇ ਕੰਮ ਕਰਨਾ ਹੋਵੇਗਾ ਤਾਂ ਕਿ ਆਪਣੇ ਸਾਰੇ ਲੋਕਾਂ ਦੀ ਰੱਖਿਆ ਕਰ ਸਕੀਏ ਤੇ ਇਸ ਨੂੰ ਵੱਡੇ ਪੈਮਾਨੇ 'ਤੇ ਟੀਕੇ ਦੇ ਵਿਕਾਸ ਤੇ ਉਤਪਾਦਨ ਕਰ ਹਾਸਿਲ ਕੀਤਾ ਜਾ ਸਕਦਾ ਹੈ। ਸੰਮੇਲਨ ਵਿਚ ਟੀਕਾ ਵਿਕਸਿਤ ਕਰਨ 'ਤੇ ਹੋ ਰਹੇ ਕੰਮ 'ਤੇ ਜਾਣਕਾਰੀ ਦਿੱਤੀ ਗਈ। ਆਕਸਫੋਰਡ ਯੂਨੀਵਰਸਿਟੀ ਤੇ ਦਵਾਈ ਕੰਪਨੀ ਆਸਟ੍ਰਾਜੇਨੇਕਾ ਨੇ ਵੱਡੇ ਪੈਮਾਨੇ 'ਤੇ ਇਸ ਦੇ ਨਿਰਮਾਣ ਤੇ ਸੰਭਾਵਿਤ ਵੰਡ ਦੇ ਲਈ ਸਾਂਝੀਦਾਰੀ ਦਾ ਐਲਾਨ ਕੀਤਾ। ਯੂਨੀਵਰਸਿਟੀ ਵਿਚ ਵਰਤਮਾਨ ਵਿਚ ਇਸ ਦਾ ਪ੍ਰੀਖਣ ਚੱਲ ਰਿਹਾ ਹੈ।


author

Baljit Singh

Content Editor

Related News