ਮੈਨੂੰ ਆਪਣੇ ''ਪਿਆਰੇ ਦੋਸਤ'' ''ਤੇ ਪੂਰਾ ਭਰੋਸਾ : ਟਰੰਪ

05/26/2019 8:08:51 PM

ਟੋਕੀਓ/ਵਾਸ਼ਿੰਗਟਨ - ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਜਾਪਾਨ ਦੇ 4 ਦਿਨਾਂ ਦੌਰੇ 'ਤੇ ਹਨ। ਉਨ੍ਹਾਂ ਨੇ ਉੱਤਰੀ ਕੋਰੀਆ ਵੱਲੋਂ ਘੱਟ ਦੂਰੀ ਦੀਆਂ ਮਿਜ਼ਾਈਲਾਂ ਛੱਡੇ ਜਾਣ ਅਤੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਜਾਨ ਬੋਲਟਨ ਦੀ ਪ੍ਰਤੀਕਿਰਿਆ ਦੇ ਬਾਵਜੂਦ ਕੋਰੀਆਈ ਨੇਤਾ ਅਤੇ ਪਿਆਰੇ ਦੋਸਤ ਕਿਮ ਜੋਂਗ ਓਨ ਪ੍ਰਤੀ ਭਰੋਸਾ ਜਤਾਇਆ ਹੈ। ਉਥੇ ਹੀ ਸ਼ਨੀਵਾਰ ਦੁਪਹਿਰ ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਨਾਲ ਗੋਲਫ ਦਾ ਆਨੰਦ ਲੈਂਦੇ ਸਮੇਂ ਇਕ ਅਮਰੀਕੀ ਪੱਤਰਕਾਰ ਦੇ ਸਵਾਲ ਦਾ ਜਵਾਬ ਦਿੰਦੇ ਹੋਏ ਟਰੰਪ ਨੇ ਆਖਿਆ ਕਿ ਉਨ੍ਹਾਂ ਨੂੰ ਕਿਮ ਜੋਂਗ ਓਨ 'ਤੇ ਭਰੋਸਾ ਹੈ ਅਤੇ ਉਹ ਅਜਿਹਾ ਕੋਈ ਕੰਮ ਨਹੀਂ ਕਰਨਗੇ, ਜੋ ਅਮਰੀਕੀ ਹਿੱਤਾਂ ਦੇ ਖਿਲਾਫ ਹੋਵੇ।

PunjabKesari
ਰਾਸ਼ਟਰਪਤੀ ਟਰੰਪ ਨਾਲ ਉਨ੍ਹਾਂ ਦੀ ਪਤਨੀ ਅਤੇ ਫਸਟ ਲੇਡੀ ਮੇਲਾਨੀਆ ਟਰੰਪ ਵੀ ਹੈ। ਟੋਕੀਓ ਪਹੁੰਚਣ 'ਤੇ ਉਨ੍ਹਾਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਇਸ ਤੋਂ ਬਾਅਦ ਟਰੰਪ ਨੇ ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਨਾਲ ਮੋਬਾਰਾ ਕਾਊਂਟੀ ਕਲੱਬ 'ਚ ਗੋਲਫ ਖੇਡਿਆ ਅਤੇ ਫਿਰ ਰਾਜਧਾਨੀ ਟੋਕੀਓ 'ਚ ਕੁਸ਼ਤੀ ਦਾ ਆਨੰਦ ਲਿਆ। ਦੱਸ ਦਈਏ ਕਿ ਟਰੰਪ ਅਮਰੀਕਾ ਦੇ ਪਹਿਲੇ ਰਾਸ਼ਟਰਪਤੀ ਹਨ, ਜੋ ਜਾਪਾਨ ਦੇ ਸਮਰਾਟ ਨਰੂਹਿਤਾ ਨੂੰ ਐਤਵਾਰ ਨੂੰ ਮੁਲਾਕਾਤ ਕਰਨਗੇ।


Khushdeep Jassi

Content Editor

Related News