ਟਰੰਪ ਦੀ ਚਿਤਾਵਨੀ ਤੋਂ ਘਬਰਾਇਆ ਪਾਕਿ, ਹੁਣ ਬਣਾ ਰਿਹਾ ਹੈ ਇਹ ਯੋਜਨਾ

Monday, Aug 28, 2017 - 01:54 AM (IST)

ਟਰੰਪ ਦੀ ਚਿਤਾਵਨੀ ਤੋਂ ਘਬਰਾਇਆ ਪਾਕਿ, ਹੁਣ ਬਣਾ ਰਿਹਾ ਹੈ ਇਹ ਯੋਜਨਾ

ਇਸਲਾਮਾਬਾਦ— ਅੱਤਵਾਦੀਆਂ ਨੂੰ ਰਹਿ-ਵਸੇਰਾ ਮੁਹੱਈਆ ਕਰਵਾਉਣ ਦੇ ਵਿਰੁੱਧ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ ਇਸਾਲਾਮਾਬਾਦ ਨੂੰ ਦਿੱਤੀ ਗਈ ਚਿਤਾਵਨੀ ਦੇ ਮੱਦੇਨਜ਼ਰ ਪਾਕਸਿਤਾਨ ਸਰਕਾਰ ਆਪਣੇ ਅੱਗੇ ਦੇ ਰੁਖ 'ਤੇ ਚਰਚਾ ਕਰਨ ਅਤੇ ਉਸ ਨੂੰ ਆਖਰੀ ਰੂਪ ਦੇਣ ਲਈ ਸੰਸਦ ਦਾ ਸਯੁੰਕਤ ਸੈਸ਼ਨ ਬੁਲਾਉਣ ਦੀ ਯੋਜਨਾ ਬਣਾ ਰਹੀ ਹੈ। ਖਬਰਾਂ ਮੁਤਾਬਕ ਪਾਕਸਿਤਾਨ ਦੇ ਪ੍ਰਧਾਨ ਮੰਤਰੀ ਸ਼ਾਹਿਦ ਖਾਕਾਨ ਅੱਬਾਸੀ ਨੇ ਵੀਰਵਾਰ ਨੂੰ ਸੈਨੇਟ 'ਚ ਆਪਣੇ ਬਿਆਨ 'ਚ ਸੰਕੇਤ ਦਿੱਤਾ ਸੀ ਕਿ ਇਸ ਮਾਮਲੇ 'ਤੇ ਚਰਚਾ ਲਈ ਸੰਯੁਕਤ ਸੈਸ਼ਨ ਬੁਲਾਇਆ ਜਾ ਸਕਦਾ ਹੈ। ਅੱਬਾਸੀ ਨੇ ਅਮਰੀਕਾ ਦੇ ਰੁਖ ਨੂੰ ਇਕ ਗੰਭੀਰ ਵਿਸ਼ਾ ਦੱਸਆਿ ਅਤੇ ਕਿਹਾ ਕਿ ਕੈਬਨਿਟ ਨੇ ਮੰਗਲਵਾਰ ਨੂੰ ਇਸ ਮਾਮਲੇ 'ਤੇ ਬਹੁਤ ਸੋਚ ਵਿਚਾਰ ਕੀਤਾ ਹੈ। ਇਸ ਤੋਂ ਪਹਿਲਾਂ ਸੈਨੇਟ ਪ੍ਰਧਾਨ ਰਜ਼ਾ ਅੱਬਾਸੀ ਨੇ ਪ੍ਰਧਾਨ ਮੰਤਰੀ ਨੂੰ ਸੂਚਿਤ ਕੀਤਾ ਸੀ ਕਿ ਅਮਰੀਕੀ ਰਾਸ਼ਟਰਪਤੀ ਦੇ ਬਿਆਨਾਂ ਤੋਂ ਬਾਅਦ ਅੱਗੇ ਦਾ ਰੁਖ ਤੈਅ ਕਰਨ ਲਈ ਸੈਨੇਟ ਪੈਨਲ ਦਾ ਗਠਜੋੜ ਕੀਤਾ ਗਿਆ ਹੈ। ਖਬਰਾਂ ਮੁਤਾਬਕ ਉਨ੍ਹਾਂ ਨੇ ਪ੍ਰਸਤਾਵ ਰੱਖਿਆ ਕਿ ਡਰਾਫਟ ਪਾਸ ਕਰਵਾਉਣ ਲਈ ਇਨ੍ਹਾਂ ਸਿਫਾਰਿਸ਼ਾਂ ਨੂੰ ਸੰਸਦ ਦੀ ਸੰਯੁਕਤ ਬੈਠਕ 'ਚ ਪੇਸ਼ ਕੀਤਾ ਜਾਵੇਗਾ ਅਤੇ ਇਸ ਵਿਚਾਰ ਨੂੰ ਪ੍ਰਧਾਨ ਮੰਤਰੀ ਨੇ ਸਪੱਸ਼ਟ ਰੂਪ ਤੋਂ ਸਵਿਕਾਰ ਕਰ ਲਿਆ ਹੈ। ਰੱਬਾਨੀ ਨੇ ਸੰਕੇਤ ਕੀਤਾ ਕਿ ਸੈਨੇਟ ਦੁਆਰਾ ਡਰਾਫਟ ਪਾਸ ਹੋਣ ਤੋਂ ਬਾਅਦ ਇਸ ਨੂੰ ਸੰਸਦ ਦੇ ਸੰਯੁਕਤ ਸੈਸ਼ਨ 'ਚ ਲਜਾਇਆ ਜਾਵੇਗਾ। ਇਸ ਤੋਂ ਪਹਲਾਂ ਟਰੰਪ ਦੇ ਬਿਆਨ 'ਤੇ ਚਰਚਾ 'ਚ ਹਿੱਸਾ ਲੈਂਦੇ ਹੋਏ ਸੈਨੇਟਰਾਂ ਨੇ ਕਿਹਾ ਕਿ ਅਮਰੀਕਾ ਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਪਾਕਿਸਤਾਨ ਅੱਤਵਾਦ ਦੇ ਵਿਰੁੱਧ ਯੁੱਧ 'ਚ ਹਮੇਸ਼ਾ ਅੱਗੇ ਰਿਹਾ ਹੈ ਅਤੇ ਉਹ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਇਆ ਹੈ। ਉਨ੍ਹਾਂ ਕਿਹਾ ਕਿ ਸਹਾਇਤਾ ਦੇ ਰੂਪ 'ਚ ਡਾਲਰ ਹਾਸਲ ਕਰਨ ਲਈ ਪਾਕਿਸਤਾਨ ਦਾ ਮਜ਼ਾਕ ਉਡਾਉਣ ਵਾਲੇ ਅਮਰੀਕਾ ਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਉਸ ਨੇ  ਯੁੱਧ 'ਚ ਪਾਕਿਸਤਾਨ ਨੂੰ ਹੋਏ ਕਰੀਬ 150 ਅਰਬ ਡਾਲਰ ਦੇ ਨੁਕਸਾਨ ਦਾ ਇਕ ਅੰਸ਼ ਵੀ ਨਹੀਂ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਤੋਂ ਇਲਾਵਾ ਹਜ਼ਾਰਾਂ ਆਮ ਨਾਗਰਿਕਾਂ ਦੀ ਜਾਨ ਗਈ ਸੀ। ਸਾਬਕਾ ਗ੍ਰਹਿ ਮੰਤਰੀ ਰਹਿਮਾਨ ਮਲਿਕ ਨੇ ਕਿਹਾ ਕਿ ਵਾਸ਼ਿੰਗਟਨ ਤੋਂ ਮਿਲੀ ਚਿਤਾਵਨੀ ਨੂੰ ਗੰਭੀਰਤਾ ਨਾਲ ਲਿਆ ਜਾਣਾ ਚਾਹੀਦਾ ਹੈ।


Related News